ਔਕਲੈਂਡ: 5 ਸਤੰਬਰ ਨੂੰ ਜਿੱਥੇ ਭਾਰਤ ‘ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਉੱਥੇ ਹੀ ਔਕਲੈਂਡ (Auckland) ਵਾਸੀਆਂ ਦੇ ਲਈ ਵੀ ਇਹ ਦਿਨ ਇਤਿਹਾਸਿਕ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ 5 ਸਤੰਬਰ ਨੂੰ ਮਹਾਤਮਾਂ ਗਾਂਧੀ ਸੈਂਟਰ ਵਿਖੇ ਭਾਰਤੀ ਹਾਈ ਕਮਿਸ਼ਨ ਦਾ ਦੂਜਾ ਦਫ਼ਤਰ ਖੁੱਲ੍ਹਣ ਜਾ ਰਿਹਾ ਹੈ। ਹਾਲਾਂਕਿ ਇਹ ਦਫ਼ਤਰ ਅਸਥਾਈ ਤੌਰ ਉਤੇ ਸ਼ੁਰੂ ਕੀਤਾ ਜਾ ਰਿਹਾ ਹੈ ਜਿੱਥੇ ਪਾਸਪੋਰਟ ਅਤੇ ਓ.ਸੀ.ਆਈ. ਨਾਲ ਸੰਬੰਧਿਤ ਸਹੂਲਤਾਂ ਉਪਲਬਧ ਹੋਣਗੀਆਂ।
ਇਸਦੇ ਨਾਲ ਹੀ ਪੁਰਾਣਾ ਓਨੀਹੰਗਾ ਵਾਲਾ ਦਫਤਰ ਬੰਦ ਕਰ ਦਿੱਤਾ ਜਾਵੇਗਾ। ਆਕਲੈਂਡ ਵਾਲੇ ਦਫਤਰ ਦਾ ਸਮਾਂ ਵੈਲਿੰਗਟਨ ਵਾਲੇ ਭਾਰਤੀ ਹਾਈ ਕਮਿਸ਼ਨ ਦੇ ਦਫਤਰ ਵਾਂਗ ਸਵੇਰੇ 9.30 ਤੋਂ 5 ਵਜੇ ਤੱਕ ਹੋਇਆ ਕਰੇਗਾ। ਇੱਥੇ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕਰਨ, ਪਾਸਪੋਰਟ ਜਾਰੀ ਕਰਨ ਜਾ ਰਿਨਿਊ ਕਰਨ, ਵੀਜ਼ਾ ਸਬਮਿਸ਼ਨ ਆਦਿ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਭਾਰਤ ਸਰਕਾਰ ਨੇ ਦਸੰਬਰ ’ਚ ਆਕਲੈਂਡ ਵਿੱਚ ਕੌਂਸਲੇਟ ਜਨਰਲ ਖੋਲਣ ਦਾ ਐਲਾਨ ਕੀਤਾ ਸੀ ਜੋ ਆਖਿਰਕਾਰ ਭਲਕੇ ਖੁੱਲ੍ਹਣ ਜਾ ਰਿਹਾ ਹੈ।