ਬਿਊਰੋ ਰਿਪੋਰਟ – ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ (JJP) ਅਤੇ ਆਜ਼ਾਦ ਸਮਾਜ ਪਾਰਟੀ (Azad Samaaj Party) ਵੱਲੋਂ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਇਸ ਸਬੰਧੀ ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਐਲਾਨ ਕੀਤਾ ਕਿ ਦੋਵਾਂ ਪਾਰਟੀਆਂ ਵਿੱਚ ਗਠਜੋੜ ਹੋ ਗਿਆ ਹੈ। ਜਜਪਾ 90 ਤੇ ਆਜ਼ਾਦ ਸਮਾਜ ਪਾਰਟੀ ਵੱਲੋਂ 20 ਸੀਟਾਂ ਤੇ ਚੋਣ ਲੜੀ ਜਾਵੇਗੀ।
ਇਸ ਸਬੰਧੀ ਦੁਸ਼ਯੰਤ ਚੌਟਾਲਾ ਨੇ ਇਸ ਦੀ ਜਾਣਕਾਰੀ ਖੁਦ ਐਕਸ ‘ਤੇ ਦਿੰਦਿਆਂ ਲਿਖਿਆ ਕਿ ”ਕਿਸਾਨ ਦੀ ਕੋਠੀ ਦੀ ਲੜਾਈ, ਅਸੀਂ ਬਿਨਾਂ ਅਰਾਮ ਦੇ ਲੜਦੇ ਰਹਾਂਗੇ, ਤਾਊ ਦੇਵੀ ਲਾਲ ਦੀਆਂ ਨੀਤੀਆਂ, ਮਾਨਯੋਗ ਕਾਂਸ਼ੀ ਰਾਮ ਦੀ ਵਿਚਾਰਧਾਰਾ”।
ਦੱਸ ਦੇਈਏ ਕਿ ਪਿਛਲੀਆਂ ਚੋਣਾਂ ਵਿੱਚ ਜਜਪਾ ਨੇ 10 ਸੀਟਾਂ ਜਿੱਤਿਆਂ ਸਨ ਅਤੇ ਜਜਪਾ ਦੀ ਹਿਮਾਇਤ ਦੇ ਨਾਲ ਹੀ ਭਾਜਪਾ ਨੇ ਗਠਜੋੜ ਦੀ ਸਰਕਾਰ ਚਲਾਈ ਸੀ। ਪਰ ਹੁਣ ਜਜਪਾ ਦੇ 10 ਵਿੱਚੋਂ 6 ਵਿਧਾਇਕ ਪਾਰਟੀ ਨੂੰ ਛੱਡ ਚੁੱਕੇ ਹਨ। ਪਾਰਟੀ ਵੱਲੋਂ ਗਠਜੋੜ ਕਰਕੇ ਚੋਣਾਂ ਜਿੱਤਣ ਦੀ ਰਣਨੀਤੀ ਬਣਾਈ ਗਈ ਹੈ। ਉੱਥੇ ਹੀ ਇਨੈਲੋ ਨੇ ਬਸਪਾ ਨਾਲ ਸਮਝੌਤਾ ਕੀਤਾ ਹੈ। ਜਜਪਾ ਆਜ਼ਾਦ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਦਲਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨੀਆਂ ਚਾਹੁੰਦੀ ਹੈ ਕਿਉਂਕਿ ਹਰਿਆਣਾ ਵਿੱਚ ਵੀ ਦਲਿਤ ਵੋਟ ਵੱਡੇ ਪੱਧਰ ‘ਤੇ ਹਨ।
ਇਹ ਵੀ ਪੜ੍ਹੋ – PRTC ਦੀ ਬੱਸ ਨਾਲ ਭਿਆਨਕ ਹਾਦਸਾ! ਔਰਤ ਦੀ ਮੌਤ, ਕਈ ਸਵਾਰੀਆਂ ਜ਼ਖ਼ਮੀ