Punjab

ਬੇਅਦਬੀ ਮਾਮਲੇ ‘ਚ ਭਗਵੰਤ ਮਾਨ ਦੇ ਹੱਥ ਲੱਗੇ ਨਵੇਂ ਸਬੂਤ! ਆਉਣ ਵਾਲੇ ਦਿਨ੍ਹਾਂ ‘ਚ ਕਰ ਸਕਦੇ ਇਹ ਵੱਡਾ ਖੁਲਾਸਾ

ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਨੂੰ ਲੈ ਕੇ ਅੱਜ ਸੀਐਮ ਭਗਵੰਤ ਮਾਨ (Bhagwant Maan) ਨੇ ਵੱਡਾ ਐਲਾਨ ਕੀਤਾ ਹੈ। ਸੀਐਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਵਿੱਚ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਸਾਡੇ ਹੱਥ ਕੁੱਝ ਵੱਡੇ ਸਬੂਤ ਲੱਗੇ ਹਨ ਜਿਸ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਤੁਹਾਨੂੰ ਇਹਨਾਂ ਸਬੂਤਾਂ ਬਾਰੇ ਪਤਾ ਲੱਗੇਗਾ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ। ਅਸੀਂ ਇਸ ਕੇਸ ‘ਤੇ ਕੰਮ ਕਰ ਰਹੇ ਹਾਂ। ਆਉਣ ਵਾਲੇ ਥੋੜ੍ਹੇ ਦਿਨਾਂ ‘ਚ ਸਭ ਸਾਫ਼ ਹੋ ਜਾਵੇਗਾ। ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦੇਵਾਂਗਾ ਤੇ ਇਸ ਨੂੰ ਜਲਦੀ ਪੂਰਾ ਕਰਾਂਗੇ।

ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਮੁਆਫੀਨਾਮੇ ਤੇ ਕਿਹਾ ਕਿ ਮੁਆਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ, ਗੁਨਾਹਾਂ ਦੀ ਤਾਂ ਸਿਰਫ ਸਜ਼ਾ ਹੁੰਦੀ ਹੈ। ਮਾਨ ਨੇ ਕਿਹਾ ਕਿ ਜਾਣ-ਬੁੱਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਹੈ। ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਮਾਨ ਕਿਹਾ ਕਿ ਸਾਡੇ ਕੋਲ ਨਵੇਂ ਸਬੂਤ ਅੱਥ ਲੱਗੇ ਨੇ ਤੁਸੀਂ ਸੋਚ ਵੀ ਨਹੀ ਸਕਦੇ । ਮਾਨ ਨੇ ਕਿਹਾ ਕਿ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਵਿੱਚ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਸਾਡੇ ਹੱਥ ਕੁੱਝ ਵੱਡੇ ਸਬੂਤ ਲੱਗੇ ਹਨ ਜਿਸ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਅਸੀਂ ਇਸ ਕੇਸ ‘ਤੇ ਕੰਮ ਕਰ ਰਹੇ ਹਾਂ। ਆਉਣ ਵਾਲੇ ਥੋੜ੍ਹੇ ਦਿਨਾਂ ‘ਚ ਸਭ ਸਾਫ਼ ਹੋ ਜਾਵੇਗਾ। ਮਾਨ ਨੇ ਕਿਹਾ ਕਿ ਦੋਸ਼ੀਆਂ ਨੇ ਤਾਂ ਉਸ ਵੇਲੇ ਆਪ ਹੀ ਇਸ ਮਾਮਲੇ ਦੀ ਜਾਂਚ ਕੀਤੀ ਸੀ।

ਇਹ ਵੀ ਪੜ੍ਹੋ –   ਮੇਲਾ ਵੇਖ ਕੇ ਪਰਤ ਰਹੀ ਸੀ ਮਾਂ-ਧੀ! ਰਾਹ ’ਚ ਦਰਦਨਾਕ ਘਟਨਾ ਨੇ ਮਿੰਟਾਂ ’ਚ ਸਭ ਕੁਝ ਕੀਤਾ ਖ਼ਤਮ