Punjab

ਮੁੱਖ ਮੰਤਰੀ ਦੀ ਰਾਜਪੁਰਾ ਤਹਿਸੀਲ ‘ਚ ਰੇਡ, ਅਧਿਕਾਰੀਆਂ ਦੇ ਉੱਡੇ ਹੋਸ਼

ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਰਾਜਪੁਰਾ ਤਹਿਸੀਲ (Rajpura Tehsil) ਵਿੱਚ ਅਚਾਨਕ ਰੇਡ ਮਾਰੀ ਗਈ ਹੈ। ਮੁੱਖ ਮੰਤਰੀ ਵੱਲੋਂ ਤਹਿਸੀਲ ਦਫਤਰ ਵਿੱਚ ਰੇਡ ਕੀਤੀ ਹੈ। ਤਹਿਸੀਲ ਕੰਪਲੈਕਸ ਵਿੱਚ ਪਹੁੰਚ ਕੇ ਉਨ੍ਹਾਂ ਵੱਲੋਂ ਸਟਾਫ ਅਤੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਭਗਵੰਤ ਮਾਨ ਵੱਲੋਂ ਸਾਰੇ ਅਧਿਕਾਰੀਆ ਦੀ ਹਾਜ਼ਰੀ ਨੂੰ ਵੀ ਚੈਕ ਕੀਤਾ ਗਿਆ ਹੈ। ਅੱਜ ਅਚਾਨਕ ਦੁਪਹਿਰ 3 ਵਜੇ ਦੇ ਕਰੀਬ ਮੁੱਖ ਮੰਤਰੀ ਪਟਿਆਲਾ ਜਾਂਦੇ ਸਮੇਂ ਰਸਤੇ ਵਿੱਚ ਕੇ ਰਾਜਪੁਰਾ ਤਹਿਸੀਲ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਲੋਕਾਂ ਨੇ ਕਿਸੇ ਮੁੱਖ ਮੰਤਰੀ ਨੂੰ ਕਚਿਹਰਿਆਂ ਵਿੱਚ ਤੁਰਦੇ ਵੇਖਿਆ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਤਹਿਸੀਲ ਵਿੱਚ ਉਹ ਅਧਿਕਾਰੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਹਨ। ਕਈ ਵਾਰ ਅਧਿਕਾਰੀਆਂ ਨੂੰ ਵੀ ਕਈ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਉਨ੍ਹਾਂ ਕੋਲੋ ਜਾਣਕਾਰੀ ਲਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਲੋਕਾਂ ਦੇ ਕੰਮ ਅਧਿਕਾਰੀ ਦਿੱਲੀ ਦੀ ਡੋਰ ਟੂ ਡੋਰ ਦੀ ਤਰਜ ‘ਤੇ ਪਿੰਡਾਂ ਵਿੱਚ ਜਾ ਕੇ ਕਰਨ ਤਾਂ ਜੋ ਲੋਕਾਂ ਨੂੰ ਕਚਿਹਰੀਆਂ ਵਿੱਚ ਨਾ ਆਉਣਾ ਪਵੇ। ਇਸ ਮੌਕੇ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣਾ ਫਰਜ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਸਰਕਾਰ ਵੱਲੋਂ ਕਿਸੇ ਵੀ ਸਮੇਂ ਕੀਤੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ, ਜੇਕਰ ਕੋਈ ਕਮੀ ਪਾਈ ਗਈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਐਨ ਓ ਸੀ ਨੂੰ ਲੈ ਕੇ ਜੋ ਪੁਰਾਣੀਆਂ ਸਰਕਾਰਾਂ ਨੇ ਕੰਡੇ ਬੀਜੇ ਹੋਏ ਹਨ ਉਨ੍ਹਾਂ ਨੂੰ ਸਾਡੀ ਸਰਕਾਰ ਚੁੱਗ ਰਹੀ ਹੈ। ਇਸ ਨੂੰ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ 75 ਸਾਲ ਪੁਰਾਣੀ ਬਿਮਾਰੀ ਹੈ। ਕਈ ਅਫਸਰ ਵੀ ਕੰਮ ਕਰਕੇ ਰਾਜੀ ਨਹੀਂ ਹਨ। ਕੁਝ ਅਫਸਰ ਭ੍ਰਿਸ਼ਟ ਹੁੰਦੇ ਹਨ ਪਰ ਸਰਕਾਰ ਇਸ ਤੇ ਵੀ ਕੰਮ ਕਰ ਰਹੀ ਹੈ।

ਸੀਐਮ window ਨੂੰ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਅਜੇ ਸ਼ੁਰੂ ਨਹੀ ਕੀਤਾ ਹੈ ਪਰ ਇਸ ਦਾ ਕੰਮ ਚੱਲ ਰਿਹਾ ਹੈ। ਇਸ ਰਾਹੀਂ ਲੋਕਾਂ ਦੇ ਕੰਮ ਡੀਸੀ ਦਫਤਰਾਂ ਰਾਹੀਂ ਹੋਣਗੇ, ਜਿਨ੍ਹਾਂ ਦੇ ਕੰਮ ਇੱਥੇ ਨਹੀਂ ਹੋ ਸਕਦੇ ਉਹ ਨੂੰ ਚੰਡੀਗੜ੍ਹ ਦਫਤਰ ਤੋਂ ਫੋਨ ਆਇਆ ਕਰੇਗਾ।

ਇਹ ਵੀ ਪੜ੍ਹੋ –    ਮੰਦਰ ’ਚ ਮੱਥਾ ਟੇਕਣ ਗਿਆ ਬਜ਼ੁਰਗ ਵੱਡੇ ਹਾਦਸੇ ਦਾ ਸ਼ਿਕਾਰ, ਮੌਤ