Punjab

ਦੀਨਾਨਗਰ ਵਾਸੀਆਂ ਨੂੰ ਮੁੱਖ ਮੰਤਰੀ ਦੀ ਵੱਡੀ ਸੌਗਾਤ, ਇਕ ਘਰ ਦੀਆਂ 10-12 ਪੌੜੀਆਂ ਬਦਲ ਸਕਦੀਆਂ ਪਾਰਟੀ

ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਦੀਨਾਨਗਰ (Dinanagar) ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਦੀਨਾਨਗਰ ਵਿੱਚ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਨਾਲ ਸਰਹੱਦੀ ਪਿੰਡਾ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ 51.74 ਕਰੋੜ ਦੀ ਲਾਗਤ ਨਾਲ ਇਸ ਨੂੰ ਤਿਆਰ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਦੀਨਾਨਗਰ ਨੂੰ ਇਕ ਟੂਰਿਸਟ ਸਥਾਨ ਬਣਾਇਆ ਜਾਵੇਗਾ ਕਿਉਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਰਾਜਧਾਨੀ ਰਹੀ ਹੈ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਨਿਸ਼ਾਨੇ ‘ਤੇ ਲੈਂਦਿਆ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਲਈ ਕੱਪੜੇ ਤਿਆਰ ਕੀਤੇ ਹੋਏ ਹਨ ਪਰ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਕਾਦੀਆਂ ਵਿੱਚ ਦੋ ਭਰਾਵਾਂ ਦਾ ਇਕ ਘਰ ਹੈ, ਜਿਸ ਦੀ ਦੋਵਾਂ ਵਿੱਚੋਂ ਕੋਈ 10-12 ਪੌੜੀਆਂ ਜੇਕਰ ਏਧਰ-ਓਧਰ ਚੜ ਗਿਆ ਤਾਂ ਦੋਵਾਂ ਦੀ ਪਾਰਟੀ ਬਦਲ ਸਕਦੀ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਸਿਆਸੀ ਫਾਇਦੇ ਲਈ ਦੋਵਾਂ ਪਾਰਟੀਆਂ ਲਈ ਸਬੰਧ ਰੱਖੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਪ੍ਰਤਾਪ ਬਾਜਵਾ ‘ਤੇ ਵੱਡਾ ਅਰੋਪ ਲਗਾਉਂਦਿਆਂ ਕਿਹਾ ਕਿ ਆਮ ਆਮਦਮੀ ਪਾਰਟੀ ਵੱਲੋਂ ਜੋ 17 ਟੋਲ ਪਲਾਜ਼ੇ ਬੰਦ ਕਰਵਾਏ ਹਨ, ਉਨ੍ਹਾਂ ਵਿੱਚੋਂ 14 ਟੋਲ ਪਲਾਜ਼ੇ ਪ੍ਰਤਾਪ ਬਾਜਵਾ ਨੇ ਆਪਣੇ ਮੰਤਰੀ ਰਹਿੰਦਿਆਂ ਲਗਵਾਏ ਸਨ।

ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ‘ਤੇ ਗਹਿਰੇ ਤੰਜ ਕੱਸਦਿਆਂਂ ਕਿਹਾ ਕਿ ਜੇਕਰ ਦਰੱਖਤਾਂ ਅਤੇ ਨਹਿਰਾਂ ਦੀਆਂ ਵੋਟਾਂ ਬਣ ਜਾਣ ਤਾਂ ਪ੍ਰੇਮ ਸਿੰਘ ਚੰਦੂਮਾਜਰਾ, ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਦਰੱਖਤਾਂ ਨੂੰ ਵੀ ਜੱਫੀਆਂ ਪਾ ਲੈਣਗੇ। ਪਰਤਾਪ ਬਾਜਵੇ ਵਰਗੇ ਲੀਡਰਾਂ ਕਿੱਕਰ ਨਾਲ ਜੱਫੀ ਪਾ ਕੇ ਕਹਿਣਗੇ ਕਿ ਸਾਡੇ ਇਸ ਕਿੱਕਰ ਬਹੁਤ ਪੁਰਾਣੇ ਸਬੰਧ ਹਨ। ਜੇਕਰ ਨਹਿਰਾਂ ਦੀਆਂ ਵੋਟਾ ਬਣ ਜਾਣ ਤਾਂ ਚੰਦੂਮਾਜਰਾ ਨਹਿਰਾਂ ‘ਚ ਤੈਰ ਕੇ ਕਹੇਗਾ ਕਿ ਮੇਰੇ ਦਾਦੇ ਨੇ ਤੈਰਾਕੀ ਇੱਥੋਂ ਹੀ ਸਿੱਖੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਦੀਨਾਨਗਰ ਇਲਾਕੇ ਦੇ ਕਈ ਨੌਜਵਾਨ ਫੌਜ ਵਿੱਚ ਹਨ, ਜਦੋਂ ਕੋਈ ਨੌਜਵਾਨ ਸ਼ਹੀਦ ਹੋ ਕੇ ਆਉਂਦਾ ਸੀ ਤਾਂ ਪਹਿਲੀਆਂ ਸਰਕਾਰਾਂ ਉਨ੍ਹਾਂ ਦੇ ਪਰਿਵਾਰ ਨਾਲ ਮਜਾਕ ਕਰਦਿਆ ਸ਼ਹੀਦਾਂ ਦੀਆਂ ਪਤਨੀਆਂ ਨੂੰ ਸਿਲਾਈ ਮਸ਼ੀਨ ਦਿੰਦਿਆਂ ਸਨ। ਪਰ ਹੁਣ ਆਮ ਆਮਦਮੀ ਪਾਰਟੀ ਦੀ ਸਰਕਾਰ ਸਹੀਦਾਂ ਨੂੰ 1 ਕਰੋੜ ਰੁਪਏ ਦੇ ਕੇ  ਉਨ੍ਹਾਂ ਦਾ ਸਨਮਾਨ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦੀਨਾਨਗਰ ਦੇ ਨਾਲ ਲਗਦੇ ਇਸ ਕਰਕੇ ਪੱਛੜੇ ਹਨ ਕਿਉਂਕਿ ਪਹਿਲੇ ਲੀਡਰਾ ਨੇ ਕੇਵਲ ਆਪਣੇ ਬਾਰੇ ਹੀ ਸੋਚਿਆ ਸੀ , ਉਹ ਲੀਡਰ ਤਾਂ ਆਪਣੇ ਘਰ ਹੀ ਭਰਦੇ ਰਹੇ ਹਨ ਪਰ ਉਨ੍ਹਾਂ ਧੇਲੇ ਦਾ ਕੰਮ ਨਹੀਂ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਕਰਕੇ ਇਸ ਇਲਾਕੇ ਨਾਲੋਂ ਪੱਛੜਿਆ ਸ਼ਬਦ ਜਲਦੀ ਹੀ ਹਟਾ ਦਿੱਤਾ ਜਾਵੇਗਾ, ਕਿਉਂਕਿ ਇਸ ਸਬੰਧੀ ਧਾਰਕਲਾਂ ਵਿੱਚ ਡੈਮ ਬਣਾਇਆ ਜਾ ਰਿਹਾ ਹੈ, ਜੋ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਸਰਹੱਦ ਇਲ਼ਾਕੇ ਦੀਆਂ ਕੀ ਸਮੱਸਿਆਵਾਂ ਹਨ।  ਇਸ ਦੇ ਨਾਲ ਹੀ ਉਨ੍ਹਾਂ ਬਾਦਲ ਪਰਿਵਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ਹੁਣ ਉਨ੍ਹਾਂ ਲੀਡਰਾਂ ਦੇ ਇਲਾਕਿਆਂ ਵਿੱਚ ਨਹਿਰਾਂ ਬਣ ਰਹੀਆਂ ਹਨ ਜਿਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਨਹਿਰਾਂ ਖਤਮ ਹੁੰਦੀਆਂ ਸਨ।

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਪੰਜਾਬ ਦੇ ਹੱਕ ਲੈਣ ਲਈ ਸੁਪਰੀਮ ਵਿੱਚ ਵੀ ਜਾ ਰਹੇ ਹਨ ਪਰ ਪੰਜਾਬ ਦੇ ਹੱਕ ਕਦੀ ਵੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਆਪਣੇ ਪਰਿਵਾਰਾਂ ਬਾਰੇ ਹੀ ਸੋਚਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 43 ਹਜ਼ਾਰ ਨੌਕਰਿਆਂ ਦਿੱਤੀਆਂ ਹਨ।

ਇਹ ਵੀ ਪੜ੍ਹੋ –   ਨਿਸ਼ਾਨ ਸਾਹਿਬ ਦਾ ਰੰਗ ਬਦਲੇਗਾ! ਪੰਜ ਸਿੰਘ ਸਾਹਿਬਾਨਾਂ ਦੇ ਹੁਕਮਾਂ ‘ਤੇ SGPC ਵੱਲੋਂ ਆਦੇਸ਼!