ਬਿਉਰੋ ਰਿਪੋਰਟ – ਭੁਲੱਥ (Bhullath) ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਲਗਾਤਾਰ ਆਮ ਆਦਮੀ ਪਾਰਟੀ (AAP) ਨੂੰ ਘੇਰ ਰਹੇ ਹਨ। ਖਹਿਰਾ ਨੇ ਆਮ ਆਦਮੀ ਪਾਰਟੀ ਦੀ ਇਕ ਰੈਲੀ ਵਿੱਚ ਪੰਜਾਬ ਦੇ ਕਰੋੜਾਂ ਰੁਪਏ ਬਰਬਾਦ ਕਰਨ ਦਾ ਇਲਜ਼ਾਮ ਲਗਾਇਆ ਹੈ। ਖਹਿਰਾ ਮੁਤਾਬਿਕ ਪੰਜਾਬ ਕਾਂਗਰਸ ਦੇ ਆਰ.ਟੀ.ਆਈ ਕਾਰਕੁੰਨ ਰਾਜਨਦੀਪ ਵੱਲੋਂ ਸੂਚਨਾ ਅਧਿਕਾਰ ਦੇ ਅਧੀਨ ਆਮ ਆਦਮੀ ਪਾਰਟੀ ਦੀ 17 ਦਸੰਬਰ 2023 ਨੂੰ ਬਠਿੰਡਾ ਦੇ ਮੌੜ ਵਿੱਚ ਕੀਤੀ ਵਿਕਾਸ ਕ੍ਰਾਂਤੀ ‘ਤੇ ਹੋਏ ਖਰਚ ਬਾਰੇ ਦੀ ਜਾਣਕਾਰੀ ਮੰਗੀ ਸੀ।
RTI ਵਿੱਚ ਸਾਹਮਣੇ ਆਇਆ ਹੀ ਕਿ ਵਿਕਾਸ ਕ੍ਰਾਂਤੀ ‘ਤੇ 4.16 ਕਰੋੜ ਰੁਪਏ ਖਰਚ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਵਿੱਚ ਬਦਲਾਅ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਦੂਜੇ ਪਾਸ ਕਰਜ਼ੇ ਵਿੱਚ ਡੁੱਬੇ ਸੂਬੇ ਦੇ ਕਰੋੜਾਂ ਰੁਪਏ ਰੈਲੀਆਂ ‘ਤੇ ਖਰਚ ਕੀਤੇ ਜਾ ਰਹੇ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਦਾ ਇਹ ਪੈਸਾ ਅਜਿਹੇ ਸਮੇਂ ਵਿੱਚ ਉਜਾੜਿਆ ਜਾ ਰਿਹਾ ਹੈ ਜਦੋਂ ਪੰਜਾਬ 3.50 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਸਾਹਮਣਾ ਕਰ ਰਿਹਾ ਹੈ। ਕੀ ਇਹ ਬਾਦਲਾਵ ਦੀ ਰਾਜਨੀਤੀ ਹੈ?
ਇਹ ਵੀ ਪੜ੍ਹੋ – ਹਾਦਸਾਗ੍ਰਸਤ ਸਮੁੰਦਰੀ ਜਹਾਜ਼ ‘ਚ ਪਠਾਨਕੋਟ ਦਾ ਨੌਜਵਾਨ ਲਾਪਤਾ