Punjab

ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਐਸਵਾਈਐਲ ਦੇ ਮੁੱਦੇ ‘ਤੇ ਘੇਰਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸਵਾਈਐਲ ਦੇ ਮੁੱਦੇ ‘ਤੇ ਘੇਰਿਆ ਹੈ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕੱਸਦਿਆਂ ਕਿਹਾ ਕਿ ਕਠਪੁਤਲੀਆਂ ਨੇ ਤਾਂ ਓਹੀ ਬੋਲਣਾ ਹੁੰਦਾ ਜੋ ਮਾਲਕ ਤਹਿ ਕਰਦੇ ਹਨ। ਪੰਜਾਬ ਦਾ ਮੁੱਖ ਮੰਤਰੀ ਗੁਲਾਮ ਹੈ। ਪੰਜਾਬ ਦੀ ਸਾਹ ਰਗ ਐਸਵਾਈਐਲ ਨਹਿਰ ਦੇ ਸਵਾਲ ‘ਤੇ ਪੰਜਾਬ ਨਾਲ ਖੜਨ ਦੀ ਬਜਾਏ ਪਾਸਾ ਵੱਟ ਗਿਆ, ਜੋ ਸਾਬਿਤ ਕਰਦਾ ਹੈ ਕਿ ਆਪ ਪਾਰਟੀ ਹਰਿਆਣੇ ਵਿੱਚ ਵੋਟਾਂ ਲੈਣ ਲਈ ਸਾਡੇ ਪਾਣੀਆਂ ਦੀ ਲੁੱਟ ਕਰਵਾਉਣ ਲਈ ਤਿਆਰ ਹੈ, ਇਹਨਾਂ ਦੇ ਆਗੂ ਪਹਿਲਾਂ ਵੀ ਪੰਜਾਬ ਦੇ ਪਾਣੀ ਦੂਜੇ ਰਾਜਾਂ ਨੂੰ ਦੇਣ ਦੀਆਂ ਗਰੰਟੀਆਂ ਦੇ ਚੁੱਕੇ ਹਨ। ਪੰਜਾਬ ਦੀ ਆਪ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਵੀ ਸਾਡੇ ਪਾਣੀਆਂ ਦੇ ਕੇਸ ਨੂੰ ਕਮਜ਼ੋਰ ਕੀਤਾ ਤਾਂ ਜੋ ਸਾਡੇ ਪਾਣੀਆਂ ਬਦਲੇ ਇਹ ਵੋਟਾਂ ਲੈ ਸਕਣ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦੇਵੇਗਾ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵਿੱਚ ਪਾਰਟੀ ਦੇ ਚੋਣ ਲੜਨ ਦੇ ਐਲਾਨ ਸਮੇਂ ਕਿਹਾ ਸੀ ਕਿ ਐਸਵਾਈਐਲ ਦਾ ਮੁੱਦਾ ਸੁਪਰੀਮ ਕੋਰਟ ਵਿੱਚ ਹੈ। ਉਹ ਇਸ ਮੁੱਦੇ ‘ਤੇ ਜਿਆਦਾ ਨਹੀਂ ਬੋਲ ਸਕਦੇ।

ਇਹ ਵੀ ਪੜ੍ਹੋ –  T-20 ਲਈ ਪਾਂਡਿਆ ਦੇ ਹੱਥੋ ਖੁੰਜੀ ਕਪਤਾਨੀ! ਸ੍ਰੀ ਲੰਕਾ ਦੌਰੇ ‘ਤੇ ਅਸ਼ਰਦੀਪ ਦੀ ਲੱਗੀ ਡਬਲ ਲਾਟਰੀ! ਗਿੱਲ ਲਈ ਝਟਕਾ ਤੇ ਖੁਸ਼ਖਬਰੀ ਦੋਵੇ!