ਬਿਉਰੋ ਰਿਪੋਰਟ – ਕੈਨੇਡਾ ਵਿੱਚ ਪੰਜਾਬੀਆਂ ਨੂੰ ਲੈ ਕੇ ਕੋਈ ਚੰਗੀ ਚੀਜ਼ ਹੋਵੇ ਜਾਂ ਫਿਰ ਕਿਸੇ ਦੂਜੇ ਦੇਸ਼ ਵਿੱਚ ਕੋਈ ਵੀ ਮਾੜੀ ਘਨਟਾ ਹੋਏ ਉਸ ਨੂੰ ਲੈ ਕੇ ਕੁਝ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਅਤੇ ਨਫ਼ਰਤੀ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ। 24 ਘੰਟੇ ਦੇ ਅੰਦਰ ਕੈਨੇਡਾ ਅਤੇ ਅਮਰੀਕਾ ਤੋਂ 2 ਖ਼ਬਰਾਂ ਆਈਆਂ ਹਨ। ਪਹਿਲੀ ਖ਼ਬਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਇਸ ਵਾਰ ਵੀ ਰਾਸ਼ਟਰਪਤੀ ਦੇ ਉਮੀਦਵਾਰ ਡੌਨਲਡ ਟਰੰਪ ’ਤੇ ਹੋਏ ਹਮਲੇ ਦੀ ਹੈ ਜਦਕਿ ਦੂਜੀ ਖ਼ਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਲਜੀਤ ਦੋਸਾਂਝ ਨੂੰ ਗਲੇ ਲਗਾਉਣ ਦੀ ਹੈ। ਦੋਵਾਂ ਖ਼ਬਰਾਂ ਨੂੰ ਮੁਖ ਰੱਖਦੇ ਹੋਏ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਕੈਨੇਡਾ ਵਿੱਚ ਦਿਲਜੀਤ ਦੋ ਹੋਣ ਵਾਲੇ ਸ਼ੋਅ ਤੋਂ ਪਹਿਲਾਂ ਜਸਟਿਨ ਟਰੂਡੋ ਸਟੇਜ ‘ਤੇ ਪ੍ਰੈਕਟਿਸ ਦੌਰਾਨ ਉਨ੍ਹਾਂ ਨੂੰ ਮਿਲਣ ਪਹੁੰਚੇ ਅਤੇ ਪੰਜਾਬੀਆਂ ਦੇ ਹੱਕ ਵਿੱਚ ਨਾਅਰਾ ਲਗਾਇਆ ਅਤੇ ਆਪਣੇ ਸੋਸ਼ਲ ਮੀਡੀਆ ਐਕਾਉਂਟ ’ਤੇ ਲਿਖਿਆ ਕਿ ਮੈਂ ਰੋਜਰ ਸੈਂਟਰ ’ਤੇ ਰੁਕਿਆ ਅਤੇ ਦਲਜੀਤ ਦੋਸਾਂਝ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕੈਨੇਡਾ ਬਹੁਤ ਸ਼ਾਨਦਾਰ ਦੇਸ਼ ਹੈ ਜਿੱਥੇ ਪੰਜਾਬ ਤੋਂ ਆਏ ਮੁੰਡੇ ਨੇ ਸਟੇਡੀਅਮ ਫੁੱਲ ਕਰਕੇ ਇਤਿਹਾਸ ਸਿਰਜਿਆ।
Stopped by the Rogers Centre to wish @diljitdosanjh good luck before his show.
Canada is a great country — one where a guy from Punjab can make history and sell out stadiums. Diversity isn’t just our strength. It’s a super power. pic.twitter.com/EYhS0LEFFl
— Justin Trudeau (@JustinTrudeau) July 14, 2024
ਨ
ਜਸਟਿਸ ਟਰੂਡੋ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਨੂੰ ਇਤਰਾਜ਼ ਹੈ ਕਿ ਦਿਲਜੀਤ ਦੀ ਤਰੀਫ ਕਰਦੇ ਸਮੇਂ ‘ਪੰਜਾਬ’ ਸ਼ਬਦ ਦੀ ਵਰਤੋਂ ਕਿਉਂ ਕੀਤੀ ਗਈ ਹੈ ਉਸ ਨੂੰ ਭਾਰਤੀ ਕਿਉਂ ਨਹੀਂ ਕਿਹਾ ਗਿਆ ਹੈ। ਆਖ਼ਿਰ ਭਾਰਤੀ ਕਹਿਣ ’ਤੇ ਟਰੂਡੋ ਨੂੰ ਕਿਉਂ ਡਰ ਲੱਗਦਾ ਹੈ।
ਜ਼ਾਹਿਰ ਹੈ ਸੋਸ਼ਲ ਮੀਡੀਆ ’ਤੇ ਕੁਮੈਂਟ ਕਰਨ ਵਾਲੇ ਇਹ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਹ ਮਾਣ ਨਹੀਂ ਹੈ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੇ ਦੇਸ਼ ਦੇ ਨਾਗਰਿਕ ਨੂੰ ਮਿਲਣ ਦੇ ਸਪੈਸ਼ਲ ਸਟੇਜ ’ਤੇ ਆਇਆ ਹੈ। ਪਰ ਉਹ ਇਸ ਵਿੱਚ ਨਫ਼ਰਤ ਦਾ ਬੀਜ ਲੱਭ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜਦੋਂ ਪਿਛਲੇ ਸਾਲ ਅਮਰੀਕਾ ਗਏ ਸਨ ਤਾਂ ਉੱਥੇ ਦੇ ਵਿਦੇਸ਼ ਮੰਤਰੀ ਐਨਟੋਨੀ ਜੇ. ਬਲਿਨਕਿਨ ਨੇ ਦਿਲਜੀਤ ਦੋ ਸ਼ੋਅ ਦੀ ਤਰੀਫ਼ ਕੀਤੀ ਸੀ। ਉੱਧਰ ਅਮਰੀਕਾ ਵਿੱਚ ਡੌਨਲਡ ਟਰੰਪ ’ਤੇ ਹੋਏ ਹਮਲੇ ਨੂੰ ਲੈ ਕੇ ਕੈਨੇਡਾ ਦੇ ਐੱਮਪੀ ਚੰਦਰਾ ਆਰਿਆ ਨੇ ਖ਼ਾਲਿਸਤਾਨ ਨਾਲ ਜੋੜ ਦਿੱਤਾ ਹੈ।
ਕੈਨੇਡਾ ਦੇ ਐੱਮਪੀ ਚੰਦਰਾ ਆਰਿਆ ਨੇ ਕਿਹਾ ਜਿਸ ਤਰ੍ਹਾਂ ਡੌਨਲਡ ਟਰੰਪ ’ਤੇ ਹਮਲਾ ਹੋਇਆ ਹੈ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਅੱਖਾਂ ਖੋਲਣ ਵਾਲਾ ਹੈ, ਕਿਉਂਕਿ ਉਨ੍ਹਾਂ ਦਾ ਰਵੱਈਆ ਕੈਨੇਡਾ ਵਿੱਚ ਖ਼ਾਲਿਸਤਾਨੀ ਹਮਾਇਤੀਆਂ ਵੱਲ ਨਰਮ ਹੈ। ਆਰਿਆ ਨੇ ਕਿਹਾ ਕਿਸ ਤਰ੍ਹਾਂ ਜੂਨ ਮਹੀਨੇ ਵਿੱਚ ਸ਼ਰ੍ਹੇਆਮ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਇਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਵਿੱਚ ਖ਼ਾਲਿਸਤਾਨੀ ਪੱਖੀ ਨਾਅਰੇ ਲਗਾਏ ਗਏ। ਐੱਮਪੀ ਚੰਦਰਾ ਆਰਿਆ ਨੇ ਕਿਹਾ ਕੈਨੇਡਾ ਦੇ ਸਿਆਸਤਦਾਨਾਂ ਨੂੰ ਫੌਰਨ ਅਜਿਹੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Assassination attempt on President Trump should be a stark reminder for Canadian politicians to:
1. Condemn Khalistan supporters’ public celebration of assassination of Indian Prime Minister Indira Gandhi by her bodyguards turned assassins.
2. Stop attending rallies, events and… https://t.co/ux34YWSPOg— Chandra Arya (@AryaCanada) July 14, 2024
ਇਹ ਪਹਿਲਾਂ ਮੌਕਾ ਨਹੀਂ ਹੈ ਕਿ ਆਰਿਆ ਨੇ ਅਜਿਹਾ ਬਿਆਨ ਦਿੱਤਾ ਹੋਵੇ ਉਨ੍ਹਾਂ ਨੇ SFJ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਤੋਂ ਬਾਅਦ ਹਿੰਦੂਆਂ ਨੂੰ ਸ਼ਾਂਤ ਪਰ ਅਲਰਟ ਰਹਿਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਮੈਨੂੰ ਸਮਝ ਨਹੀਂ ਆਉਂਦਾ ਹੈ ਕਿ ਆਖਿਰ ਕਿਵੇਂ ਧਾਰਮਿਕ ਅਤੇ ਬੋਲਣ ਦੀ ਅਜ਼ਾਦੀ ਦੇ ਨਾਂ ’ਤੇ ਦਹਿਸ਼ਤਗਰਦੀ ਅਤੇ ਨਫ਼ਰਤ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਹੈ
ਚੰਗਾ ਇਹ ਹੁੰਦਾ ਜਿਸ ਤਰ੍ਹਾਂ ਐੱਮਪੀ ਚੰਦਰਾ ਆਰਿਆ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੂੰ ਟਰੰਪ ’ਤੇ ਹੋਏ ਹਮਲੇ ਨੂੰ ਖ਼ਾਲਿਸਤਾਨ ਨਾਲ ਜੋੜਿਆ ਹੈ, ਦਿਲਜੀਤ ਦੋਸਾਂਝ ਦੀ ਤਰੀਫ਼ ਵਿੱਚ ਵੀ ਕੁਝ ਸ਼ਬਦ ਬੋਲ ਦਿੰਦੇ, ਕਿਸ ਤਰ੍ਹਾਂ ਉਨ੍ਹਾਂ ਨੇ ਭਾਰਤੀਆਂ ਦਾ ਨਾਂ ਪੂਰੀ ਦੁਨੀਆ ਵਿੱਚ ਨਾ ਰੋਸ਼ਨ ਕੀਤਾ ਹੈ।
ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਪੀਐਮ ਜਸਟਿਨ ਟਰੂਡੋ ਦੀ ‘ਪੰਜਾਬ’ ਵਾਲੀ ਗੱਲ ’ਤੇ ਇਤਰਾਜ਼ ਹੈ। ਉਨ੍ਹਾਂ ਵੀ ਟਵੀਟ ਕਰਕੇ ਟਰੂਡੋ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ – ਮੈਨੂੰ ਇਸ ਨੂੰ ਸਹੀ ਕਰਨ ਦਿਓ, ਮਿਸਟਰ ਪ੍ਰਾਈਮ ਮਿਨਿਸਟਰ – ਜਿੱਥੇ ‘ਭਾਰਤ’ ਤੋਂ ਆਇਆ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਤੇ ਪੂਰੇ ਸਟੇਡੀਅਮ ਵੇਚ ਸਕਦਾ ਹੈ। ਦਿਲਜੀਤ ਦੁਸਾਂਝ ਵਰਗੇ ਲਾਇਕ ਕਲਾਕਾਰ ਦੀ ਤਾਰੀਫ਼ ਕਰਨ ਦੇ ਤੁਹਾਡੇ ਇਸ਼ਾਰੇ ਨੂੰ ਸ਼ਬਦਾਂ ਦੀ ਖੇਡ ਰਾਹੀਂ ਤੁਹਾਡੀ ਜਾਣਬੁੱਝ ਕੇ ਕੀਤੀ ਸ਼ਰਾਰਤ ਨੇ ਪੂਰੀ ਤਰ੍ਹਾਂ ਕਿਨਾਰੇ ਦਿੱਤਾ ਹੈ।
Let me correct this, Mr. Prime Minister- where one guy from INDIA can make history and sell out stadiums.
Your gesture of lauding a fantastic artist like @diljitdosanjh has been totally overshadowed by your deliberate mischief through wordplay. https://t.co/tm2hFPuckx
— Manjinder Singh Sirsa (@mssirsa) July 15, 2024