India Punjab Religion

ਪੜ੍ਹੋ ਅੱਜ ਦੀਆਂ ਦੇਸ਼ ਵਿਦੇਸ਼ ਤੋਂ ਵੱਡੀਆਂ ਖਬਰਾਂ

1.

ਵਿਸ਼ਵ ਸਿਹਤ ਸੰਗਠਨ ਯਾਨਿ WHO  ਨੇ ਕੋਰੋਨਾਵਾਇਰਸ ਨੂੰ ਐਲਾਨਿਆ ਮਹਾਂਮਾਰੀ,  ਭਾਰਤ ਨੇ 15 ਅਪ੍ਰੈਲ ਤੱਕ ਭਾਰਤ ਆਉਣ ਵਾਲੇ ਸਾਰੇ ਵਿਦੇਸ਼ੀਆਂ ਦੇ ਵੀਜ਼ੇ ਕੀਤੇ ਮੁਅੱਤਲ,  ਸਿਹਤ ਮੰਤਰਾਲੇ ਨੇ ਕਿਹਾ, ਜੇਕਰ ਕੋਈ ਵਿਦੇਸ਼ੀ ਜਰੂਰੀ ਕੰਮ ਲਈ ਭਾਰਤ ਆਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਦੇਸ਼ ‘ਚ ਸਥਿਤ ਭਾਰਤੀ ਹਾਈਕਮੀਸ਼ਨ ਨਾਲ ਗੱਲ ਕਰੇ। ਲੋਕ ਸਭਾ ‘ਚ ਵੀ ਕੋਰੋਨਾ ‘ਤੇ ਹੋਈ ਵਿਸ਼ੇਸ਼ ਚਰਚਾ, ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ,ਕਿ , ਘਬਰਾਉਣ ਦੀ ਕੋਈ ਲੋੜ ਨਹੀਂ, ਦੇਸ਼ ‘ਚ ਸਥਿਤੀ ਕਾਬੂ ਹੇਠ ਹੈ, ਭਾਰਤ ‘ਚ ਹੁਣ ਤੱਕ ਕੁੱਲ 73 ਕੇਸ ਆਏ ਸਾਹਮਣੇ, ਸ਼ੇਅਰ ਬਾਜ਼ਾਰ ਵਿੱਚ ਹਾਹਾਕਾਰ, 1600 ਅੰਕ ਡਿੱਗਿਆ ਸੈਂਸੈਕਸ, ਹਰਿਆਣਾ ਸਰਕਾਰ ਦੇ ਸਿਹਤ ਮੰਤਰੀ ਨੇ ਵੀ ਸੂਬੇ ‘ਚ ਮਹਾਂਮਾਰੀ ਦਾ ਐਲਾਨ ਕੀਤਾ ਹੈ।

ਸਾਰੇ ਦੇਸ਼ ਵੱਲ਼ੋਂ ਆਪੋ-ਆਪਣੇ ਮੁਲਕ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।  ਕੋਰੋਨਾਵਾਇਰਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਬਿਆਨ  ਦਿੰਦਿਆ ਕਿਹਾ ਕਿ, ਘਬਰਾਉਣ ਦੀ ਕੋਈ ਲੋੜ ਨਹੀਂ, ਦੇਸ਼ ‘ਚ ਸਥਿਤੀ ਕਾਬੂ ਹੇਠ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਕੀਤੀਆਂ ਰੱਦ, ਅਮਰੀਕਾ ‘ਚ  ਕੁੱਲ 38 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1135 ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਯੂਰਪ ਨੇ ਖਾਣੇ ਅਤੇ ਦਵਾਈਆਂ ਦੀਆਂ ਦੁਕਾਨਾਂ ਛੱਡ ਕੇ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਹਨ।  ਚੀਨ ਤੋਂ ਬਾਅਦ ਇਟਲੀ ‘ਚ ਸਭ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ।  ਵਿਸ਼ਵ ਭਰ ‘ਚ ਹੁਣ ਤੱਕ 4600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

2.

ਕਰੋਨਾਵਾਇਰਸ ਦੀ ਲਾਇਲਾਜ ਬਿਮਾਰੀ ਤੋਂ ਬਚਣ ਲਈ ਲੋਕਾਂ ‘ਚ ਘਬਰਾਹਟ ਪੈਦਾ ਹੋ ਰਹੀ ਹੈ, ਕੀ ਖਾਧਾ ਪੀਤਾ ਜਾਵੇ ਅਤੇ ਕੀ ਛੱਡਿਆਂ ਜਾਵੇ, ਲੋਕਾਂ ਨੂੰ ਨਹੀਂ ਮਿਲ ਰਹੀ ਪੁਖ਼ਤਾ ਜਾਣਕਾਰੀ, ‘ਦ ਖ਼ਾਲਸ ਟੀ.ਵੀ ਨੇ ਕਰੋਨਾਵਾਇਰਸ ਬਾਰੇ ਅਫ਼ਵਾਹਾਂ ਤੋਂ ਬਚਣ ਲਈ ਚੰਡੀਗੜ੍ਹ ਦੀ ਨੌਜਵਾਨ ਡਾਇਟੀਸ਼ੀਅਨ ਲਵਲੀਨ ਕੌਰ ਨਾਲ ਕੀਤੀ ਗੱਲਬਾਤ, ਡਾਇਟੀਸ਼ੀਅਨ ਲਵਲੀਨ ਕੌਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ, ਬਾਹਰਲੇ ਖਾਣੇ ਤੋਂ ਪਰਹੇਜ ਕਰਕੇ, ਤੁਸੀਂ ਰੋਜ਼ਾਨਾਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ, ਭਾਵੇ ਫਲ ਹੋਣ ਭਾਵੇ ਸਬਜੀਆਂ, ਇੰਨਾਂ ਹੀ ਨਹੀਂ ਲਵਲੀਨ ਕੌਰ ਨੇ ਕੋਰੋਨਾਵਾਇਰਸ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ।…ਇਸ ਤੋਂ ਇਲਾਵਾ ਉਹਨਾਂ ਨੇ ਕੁੱਝ ਖਾਸ ਗੱਲਾਂ ਅਜਿਹੀਆਂ ਦੱਸੀਆਂ ਜਿੰਨਾਂ ਨਾਲ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।

3

ਬੇਰੁਜ਼ਗਾਰ B.ed, ETT ਟੈਟ ਪਾਸ ਅਧਿਆਪਕਾਂ ਦੀ ਪਟਿਆਲਾ ‘ਚ ਸਰਕਾਰ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਹੋਈ, CM ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਸਮੇਤ ਸਰਕਾਰ ਦੇ ਕਈ ਨੁਮਾਇੰਦੇ ਮੀਟਿੰਗ ‘ਚ ਸ਼ਾਮਿਲ ਹੋਏ, ਅਧਿਆਪਕਾਂ ਨੇ 1664 ਪੋਸਟਾਂ ‘ਚ ਵਾਧਾ ਅਤੇ ਉਮਰ 37 ਤੋਂ 42 ਸਾਲ ਵਧਾਉਣ ਦੀ ਕੀਤੀ ਮੰਗ, ਸੁਰੇਸ਼ ਕੁਮਾਰ ਨੇ ਅਧਿਆਪਕਾਂ  ਨੂੰ 16 ਮਾਰਚ ਤੱਕ ਇੰਤਜ਼ਾਰ ਕਰਨ ਦਾ ਦਿੱਤਾ ਭਰੋਸਾ, ਅਧਿਆਪਕਾਂ ਮੁਤਾਬਿਕ ਦਾ ਕਹਿਣੈ ਕਿ, ਜੇਕਰ 16 ਮਾਰਚ ਨੂੰ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤਾਂ ਸੰਗਰਸ਼ ਹੋਰ ਵੀ ਤਿੱਖਾ ਹੋਵੇਗਾ, ਅੱਜ ਵੀ ਪਟਿਆਲਾ ‘ਚ ਕਈ ਥਾਈ ਅਧਿਆਪਕਾਂ ਨੇ ਲਾਏ ਸੀ ਧਰਨੇ, ਸਰਕਾਰ ਦੇ 16 ਮਾਰਚ ਨੂੰ ਤਿੰਨ ਸਾਲ ਪੂਰੇ ਹੋਣ ‘ਤੇ ਅਧਿਆਪਕਾਂ ਲਈ ਹੋ ਸਕਦਾ ਹੈ ਵੱਡਾ ਐਲਾਨ, ਲੰਘੇ ਦਿਨੀ ਅਧਿਆਪਕਾਂ ਨੇ 14 ਮਾਰਚ ਨੂੰ CM ਦੀ ਕੋਠੀ ਦਾ ਮੁੜ ਘਿਰਾਓ ਕਰਨ ਦਾ ਕੀਤਾ ਸੀ ਐਲਾਨ,  ਪਹਿਲਾਂ ਵੀ ਕਈ ਹੋ ਚੁੱਕੀਆਂ ਨੇ ਮੀਟਿੰਗਾਂ, ਹਾਲੇ ਤੱਕ ਨਹੀਂ ਪੂਰੀਆਂ ਹੋਈਆਂ ਅਧਿਆਪਕਾਂ ਦੀਆਂ ਮੰਗਾਂ।

4.

ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲ਼ੋਂ ਇੱਕ ਦੂਸਰੇ ਨੂੰ ਕੀਤੇ ਜਾ ਰਹੇ ਸਿੱਧੇ ਚੈਂਲੇਜ, ਅਜਨਾਲਾਂ ਵੱਲੋਂ ਢੱਡਰੀਆਂ ਵਾਲਿਆਂ ਦਾ ਚੈਲੇਂਜ ਕਬੂਲਣ ਤੋਂ ਬਾਅਦ ਢੱਡਰੀਆਂ ਵਾਲਿਆਂ ਨੇ ਨਵਾਂ ਵੀਡੀਓ  ਕੀਤਾ ਜਾਰੀ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਟੀ.ਵੀ ਚੈਂਨਲ ‘ਤੇ ਆ ਕੇ ਗੱਲ ਕਰਨ ਦਿੱਤੀ ਨਸੀਅਤ, ਕਿਹਾ, ਮੈਂ ਸਿਰਫ ਟੀ.ਵੀ ਚੈਂਨਲ ‘ਤੇ ਆ ਕੇ ਗੱਲ ਕਰਨ ਨੂੰ ਕਿਹਾ ਸੀ।

11 ਮਾਰਚ ਯਾਨਿ ਲੰਘੇ ਬੁੱਧਵਾਰ ਨੂੰ ਅਜਨਾਲਾ ਨੇ ਵੀਡੀਓ ਕੀਤੀ ਸੀ ਜਾਰੀ, ਜਿਸ ਵਿੱਚ ਉਨਾਂ ਕਿਹਾ ਸੀ ਕਿ, ਮੈਂ ਢੱਡਰੀਆਂ ਵਾਲਿਆਂ ਦੇ ਨਾਲ ਵਿਚਾਰ-ਚਰਚਾ ਕਰਨ ਨੂੰ ਤਿਆਰ-ਬਰ-ਤਿਆਰ ਹਾਂ।  ਸਮਾਂ ‘ਤੇ ਸਥਾਨ ਦੱਸ ਦੇਵੇ ਢੱਡਰੀਆਂ ਵਾਲਾ, ਭਾਈ ਅਮਰੀਕ ਸਿੰਘ ਅਜਨਾਲਾ ਨੇ ਖੁਦ ਪ੍ਰਮੇਸ਼ਵਰ ਦੁਆਰ ਜਾ ਕੇ ਸੰਗਤ ਦੀ ਹਜੂਰੀ ‘ਚ ਵਿਚਾਰ ਕਰਨ ਦੀ ਰੱਖੀ ਸੀ ਸ਼ਰਤ, ਵਿਚਾਰ ਚਰਚਾ ਦੀ ਤਾਰੀਕ 12 ਮਾਰਚ ਯਾਨਿ ਅੱਜ ਰੱਖੀ ਗਈ ਸੀ, ਜੋ ਹੁਣ ਕੱਲ ਨੂੰ ਯਾਨਿ 13 ਮਾਰਚ ਰੱਖ ਦਿੱਤੀ ਗਈ ਹੈ।

5.

ਪੰਜਾਬ ਵਿੱਚ ਪੈ ਰਹੇ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸੂਤੇ ਸਾਹ, ਮੋਹਾਲੀ ‘ਤੇ ਚੰਡੀਗੜ੍ਹ ਵਿੱਚ ਵੀ ਹੋਈ ਗੜੇਮਾਰੀ, ਪਿਛਲੇ 3-4 ਦਿਨਾਂ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਿਹਾ ਹੈ ਮੀਂਹ, ਪੰਜਾਬ, ਹਰਿਆਣਾ, ਦਿੱਲੀ ਸਮੇਤ ਹੋਰ ਵੀ ਕਈ ਸੂਬਿਆਂ ‘ਚ ਵੇਖਣ ਨੂੰ ਮਿਲਿਆ ਮੀਂਹ ਦਾ ਕਹਿਰ, ਪੰਜਾਬ ਦੇ ਕਈ ਜਿਲ੍ਹਿਆਂ ‘ਚ ਕਿਸਾਨਾਂ ਦੀਆਂ ਜ਼ਮੀਨਾਂ ‘ਚ ਪਾਣੀ ਹੋਇਆ ਇਕੱਠਾ,  ਫਸਲਾਂ ਦਾ ਹੋਇਆ ਭਾਰੀ ਨੁਕਸਾਨ, ਤੇਜ਼ ਹਵਾਵਾਂ ‘ਤੇ ਮੀਂਹ ਕਾਰਨ ਜ਼ਮੀਨ ‘ਤੇ ਵਿਛੀ ਫਸਲ, ਕਣਕ ਦੇ ਨਾਲ-ਨਾਲ ਆਲੂ ਦੀ ਫਸਲ ਨੂੰ ਵੀ ਹੋਇਆ ਨੁਕਸਾਨ, ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਕੀਤੀ ਮੰਗ, ਆਉਣ ਵਾਲੇ ਦਿਨਾਂ ‘ਚ ਹੋ ਸਕਦੀ ਹੈ ਗੜੇਮਾਰੀ, ਬੁੱਧਵਾਰ ਨੂੰ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ,  ਪਟਿਆਲਾ, ਕਰਨਾਲ, ਨਾਰਨੌਲ ਸਮੇਤ ਪੰਚਕੂਲਾ ਵਿੱਚ ਵੀ ਪਿਆ ਭਾਰੀ ਮੀਂਹ।

 

ਹੋਰ ਖਬਰਾਂ ਪੜ੍ਹਨ ਲਈ ਬਣੇ ਰਹੋ khalastv.com ਨਾਲ।