ਬੈਂਕ ਦੀਆਂ ਜੂਨ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਮਹੀਨੇ ਕਿਸੇ ਨਾ ਕਿਸੇ ਕਾਰਨ ਦੇਸ਼ ’ਚ ਕੁਝ ਦਿਨ ਬੈਂਕ ਬੰਦ ਰਹਿਣਗੇ। ਜੇਕਰ ਤੁਸੀਂ ਬੈਂਕ ਨਾਲ ਸਬੰਧਤ ਕੋਈ ਵੀ ਜ਼ਰੂਰੀ ਕੰਮ ਪੂਰਾ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਜੂਨ 2024 ਵਿੱਚ ਬੈਂਕ ਛੁੱਟੀਆਂ ਦੀ ਸੂਚੀ (June 2024 Bank Holiday List) ਬਾਰੇ ਪਹਿਲਾਂ ਜਾਣ ਲੈਣਾ ਚਾਹੀਦਾ ਹੈ, ਤਾਂ ਜੋ ਤੁਸੀਂ ਉਸ ਅਨੁਸਾਰ ਬੈਂਕ ਜਾਣ ਦਾ ਸਮਾਂ ਤੈਅ ਕਰ ਸਕੋ।
ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਜਾਰੀ ਜੂਨ ਬੈਂਕ ਛੁੱਟੀਆਂ ਦੀ ਸੂਚੀ ਦੇ ਮੁਤਾਬਕ ਸਰਕਾਰੀ ਬੈਂਕ ਜੂਨ ਵਿੱਚ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਮਹੀਨੇ ਦੇ ਕਿਹੜੇ ਦਿਨ ਤੇ ਕਿਹੜੇ-ਕਿਹੜੇ ਸੂਬਿਆਂ ’ਚ ਬੈਂਕ ਬੰਦ ਰਹਿਣਗੇ, ਕਿਉਂਕਿ ਤੁਹਾਨੂੰ ਇਨ੍ਹਾਂ ਛੁੱਟੀਆਂ ਬਾਰੇ ਪਤਾ ਹੋਵੇਗਾ ਤਾਂ ਤੁਸੀਂ ਖੱਜਲ ਨਹੀਂ ਹੋਵੋਗੇ ਤੇ ਤੁਹਾਡਾ ਸਮਾਂ ਵੀ ਬਚੇਗਾ। ਨਹੀਂ ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
1 ਜੂਨ, 2024 – ਇਸ ਦਿਨ ਚੋਣਾਂ ਵਾਲੀਆਂ ਥਾਵਾਂ ’ਤੇ ਬੈਂਕ ਬੰਦ ਰਹਿਣਗੇ।
2 ਜੂਨ, 2024 – ਐਤਵਾਰ ਕਾਰਨ ਦੇਸ਼ ਭਰ ਦੇ ਬੈਂਕਾਂ ਲਈ ਹਫ਼ਤਾਵਾਰੀ ਛੁੱਟੀ ਹੋਵੇਗੀ।
8 ਜੂਨ 2024 – ਮਹੀਨੇ ਦੇ ਦੂਜੇ ਸ਼ਨੀਵਾਰ ਦੇ ਕਾਰਨ, ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
9 ਜੂਨ 2024 – ਐਤਵਾਰ ਕਾਰਨ ਬੈਂਕ ਬੰਦ ਰਹਿਣਗੇ
16 ਜੂਨ 2024 – ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
22 ਜੂਨ 2024 – ਮਹੀਨੇ ਦੇ ਚੌਥੇ ਸ਼ਨੀਵਾਰ ਦੇ ਕਾਰਨ, ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
23 ਜੂਨ 2024 – ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
30 ਜੂਨ 2024 – ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
ਇਸ ਤੋਂ ਇਲਾਵਾ ਇਨ੍ਹਾਂ ਕਾਰਨਾਂ ਕਰਕੇ ਵੀ ਜੂਨ ’ਚ ਵੀ ਬੈਂਕ ਬੰਦ ਰਹਿਣਗੇ
ਸੋਮਵਾਰ, 10 ਜੂਨ – ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਵਿੱਚ ਬੈਂਕ ਬੰਦ ਰਹਿਣਗੇ।
ਸ਼ੁੱਕਰਵਾਰ, 14 ਜੂਨ – ਪਹਿਲੀ ਰਾਜਾ ਦੇ ਕਾਰਨ ਇਸ ਦਿਨ ਓਡੀਸ਼ਾ ਵਿੱਚ ਬੈਂਕ ਬੰਦ ਰਹਿਣਗੇ।
ਸ਼ਨੀਵਾਰ, 15 ਜੂਨ – ਉੱਤਰ-ਪੂਰਬੀ ਰਾਜ ਮਿਜ਼ੋਰਮ ਵਿੱਚ YMA ਦਿਵਸ ਅਤੇ ਓਡੀਸ਼ਾ ਵਿੱਚ ਰਾਜਾ ਸੰਕ੍ਰਾਂਤੀ ਦੇ ਕਾਰਨ ਬੈਂਕ ਬੰਦ ਰਹਿਣਗੇ।
ਸੋਮਵਾਰ, 17 ਜੂਨ – ਬਕਰੀਦ ਦੇ ਮੌਕੇ ’ਤੇ ਕੁਝ ਸੂਬਿਆਂ ਨੂੰ ਛੱਡ ਕੇ ਪੂਰੇ ਦੇਸ਼ ’ਚ ਬੈਂਕ ਬੰਦ ਰਹਿਣਗੇ।
ਸ਼ੁੱਕਰਵਾਰ, 21 ਜੂਨ – ਵਟ ਸਾਵਿਤਰੀ ਵਰਤ ਕਾਰਨ ਕਈ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ।