Punjab

ਆਦੇਸ਼ਪ੍ਰਤਾਪ ਕੈਰੋਂ ਲੈਣਗੇ ਵੱਡਾ ਫੈਸਲਾ, ਇਕ ਦੋ ਦਿਨ ‘ਚ ਹੋਵੇਗਾ ਐਲਾਨ

ਲੋਕ ਸਭਾ ਚੋਣਾਂ(Lok Sabha Election) ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਲੀਡਰ ਆਦੇਸ਼ ਪ੍ਰਤਾਪ ਸਿੰਘ ਕੈਰੋਂ (Adeshpartap Singh Kairon) ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਕੈਰੋਂ ਪਰਿਵਾਰ ਵੱਲੋਂ ਚੁੱਪ ਧਾਰੀ ਹੋਈ ਹੈ। ਇਸ ਨਾਲ ਪਾਰਟੀ ਦੇ ਨਾਲ-ਨਾਲ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਪਾਰਟੀ ਦੇ ਇਸ ਫੈਸਲੇ ਦਾ ਪਾਰਟੀ ਦੇ ਅੰਦਰ ਵੀ ਵਿਰੋਧ ਹੋ ਰਿਹਾ ਹੈ। ਪਾਰਟੀ ਦਾ ਕਈ ਸੀਨੀਅਰ ਲੀਡਰਾਂ ਨੇ ਇਸ ਦਾ ਖੁੱਲ ਕੇ ਵਿਰੋਧ ਕੀਤਾ ਹੈ। ਪਰ ਹੁਣ ਕੈਰੋਂ ਪਰਿਵਾਰ ਕੋਈ ਵੱਡਾ ਫੈਸਲਾ ਲੈ ਸਕਦਾ ਹੈ।

ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਾਅਦ ਲਗਾਤਾਰ ਕੈਰੋਂ ਸਮਰਥਕ ਪਿੰਡ ਕੈਰੋਂ ਪਹੁੰਚ ਰਹੇ ਹਨ। ਸੂਤਰਾਂ ਮੁਤਾਬਕ ਕੈਰੋਂ ਆਉਣ ਵਾਲੇ ਇਕ ਦੋ ਦਿਨਾਂ ਵਿੱਚ ਪੱਟੀ ਹਲਕੇ ਦੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰਕੇ ਕੋਈ ਧਮਾਕਾ ਕਰ ਸਕਦੇ ਹਨ। ਇਸ ਦੌਰਾਨ ਜੇ ਉਹ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੂੰ ਸਮਰਥਨ ਦਿੰਦੇ ਹਨ ਤਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਸਮੀਕਰਨ ਬਦਲ ਸਕਦੇ ਹਨ।

ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣ ਦੇ ਫੈਸਲੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ ਵੱਲੋਂ ਆਪਣਾ ਅਸਤੀਫਾ ਪਾਰਟੀ ਨੂੰ ਸੌਂਪ ਦਿੱਤਾ ਹੈ ਅਤੇ ਗੁਰਦੇਵ ਸਿੰਘ ਚੀਮਾ ਪ੍ਰਧਾਨ ਬੀਸੀ ਵਿੰਗ ਵੱਲੋਂ ਵੀ ਕੈਰੋਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਦਲ ਪਰਿਵਾਰ ਦੇ ਜਵਾਈ ਹਨ। ਉਹ 4 ਵਾਰ ਵਿਧਾਇਕ ਅਤੇ ਬਾਦਲ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ –    ਚੋਣਾਂ ਦੇ ਸ਼ੋਰ ’ਚ ਦੱਬ ਗਈ ਸਿੱਧੂ ਮੂਸੇਵਾਲਾ ਦੀ ਬਰਸੀ! ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ