Punjab

ਬਰਨਾਲਾ ਤੋਂ ਆਈ ਮੰਦਭਾਗੀ ਖ਼ਬਰ, ਵਾਪਰਿਆ ਵੱਡਾ ਹਾਦਸਾ

ਬਰਨਾਲਾ ਦੇ ਪਿੰਡ ਕਾਲੇ ਕੇ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀ ਚਲਾਈ ਗਈ ਹੈ, ਜਿਸ ਵਿੱਚ ਇਕ ਦੀ ਮੌਤ ਅਤੇ ਇਕ ਵਿਅਕੀਤ ਜ਼ਖ਼ਮੀ ਹੋਇਆ ਹੈ। ਜ਼ਖ਼ਮੀ ਵਿਅਕਤੀ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅਤੇ ਰੁਪਿੰਦਰ ਸ਼ਰਮਾ ਵਾਸੀ ਕਾਲੇਕੇ ਆਪਣੇ ਬਾਈਕ ’ਤੇ ਸਵਾਰ ਹੋ ਕੇ ਜਾ ਰਹੇ ਸੀ।

ਜਦੋਂ ਅਸੀਂ  ਪਿੰਡ ਕਾਲੇਕੇ ਨੈਸ਼ਨਲ ਬੈਂਕ ਦੇ ਅੱਗੇ ਪਹੁੰਚੇ ਤਾਂ 20 ਦੇ ਕਰੀਬ ਨੌਜਵਾਨਾਂ ਨੇ ਸਾਨੂੰ ਘੇਰ ਲਿਆ, ਜਿੰਨ੍ਹਾਂ ਪਹਿਲਾਂ ਕਿਰਾਪਾਨਾਂ ਨਾਲ ਵਾਰ ਕਰਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਰੁਪਿੰਦਰ ਸ਼ਰਮਾ ਦੇ ਸਿਰ ਵਿੱਚ ਅਤੇ ਇਕ ਲੱਤ ਵਿੱਚ ਵੱਜੀ। ਇਸ ਘਟਨਾ ਵਿੱਚ ਉਸ ਦੇ ਵੀ ਖੱਬੇ ਹੱਥ ’ਚ ਗੋਲੀ ਵੱਜੀ ਹੈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਰੁਪਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। 10 ਦਿਨ ਪਹਿਲਾਂ ਵੀ ਰੁਪਿੰਦਰ ਦੀ ਕੁੱਟਮਾਰ ਕੀਤੀ ਗਈ ਸੀ।

ਇਹ ਵੀ ਪੜ੍ਹੋ –   ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦਾ ਵਧਿਆ ਕਾਰਜਕਾਲ