ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਭੈਣੀ ਮੱਸਾ ਸਿੰਘ ਤੋਂ ਤਿੰਨ ਬੱਚੀਆਂ ਲਾਪਤਾ ਹੋਈਆਂ ਹਨ। ਇਨ੍ਹਾਂ ਦੀ ਉਮਰ 11 ਤੋਂ 13 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਇਹ ਤਿੰਨੇ ਇੱਕੋ ਸਕੂਲ ਵਿੱਚ ਪੜ੍ਹਦੀਆਂ ਹਨ। ਜਾਣਕਾਰੀ ਮੁਤਾਬਕ 9 ਮਈ ਨੂੰ ਇਹ ਸਕੂਲ ਗਈਆਂ ਸਨ ਪਰ ਦੁਪਹਿਰ ਸਮੇਂ ਆਪਣੇ ਅਧਿਆਪਕ ਨੂੰ ਜ਼ਰੂਰੀ ਕੰਮ ਦੀ ਅਰਜੀ ਦੇ ਕੇ ਅੱਧੀ ਛੁੱਟੀ ਲੈ ਕੇ ਚਲੀਆਂ ਗਈਆਂ। ਇਨ੍ਹਾਂ ਲੜਕੀਆਂ ਦੀ ਕਾਫ਼ੀ ਭਾਲ ਕੀਤੀ ਗਈ ਪਰ ਨਾਂ ਮਿਲਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਥਾਣਾ ਖਾਲੜਾ ‘ਚ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲੜਕੀ ਗੀਤਾ ਕੌਰ, ਜਸਮੀਨ ਕੌਰ ਅਤੇ ਲਕਸ਼ਮੀ ਦੀ ਪਰਿਵਾਰ ਵੱਲੋਂ ਵੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਨਾਂ ਮਿਲੀਆ।
ਥਾਣਾ ਖਾਲੜਾ ਵੱਲੋਂ ਇਸ ਮਾਮਲੇ ‘ਤੇ ਗੰਭੀਰਤਾਂ ਨਾਲ ਕੰਮ ਕੀਤਾ ਜਾ ਰਿਹਾ ਹੈ। ਐਸਐਸਪੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – ਬਠਿੰਡਾ ਦੇ ਇਕ ਪਿੰਡ ਤੋਂ ਆਈ ਮੰਦਭਾਗੀ ਖ਼ਬਰ, ਕਿਸਾਨ ਨੇ ਕੀਤੀ ਖੁਦਕੁਸ਼ੀ