Others

ਘਰ ’ਚੋਂ ਆ ਰਹੀ ਸੀ ਬਦਬੂ! ਜਦੋਂ ਪਲੰਗ ਖੰਗਾਲਿਆ ਤਾਂ ਉੱਡ ਗਏ ਹੋਸ਼!

dead body found in box under cot in Gadaipur

ਬਿਉਰੋ ਰਿਪੋਰਟ – ਜਲੰਧਰ ਦੇ ਗਦਈਪੁਰ ਵਿੱਚ ਦਿਲ ਨੂੰ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਘਰ ਦੇ ਪਲੰਗ ਦੇ ਬਕਸੇ ਤੋਂ ਲਾਸ਼ ਮਿਲੀ ਹੈ। ਜਿਸ ਸ਼ਖਸ ਦੀ ਲਾਸ਼ ਹੈ ਉਹ ਪਤਨੀ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਪਿਛਲੇ 7 ਦਿਨਾਂ ਤੋਂ ਬਕਸੇ ਵਿੱਚ ਪਈ ਸੀ।

ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਨਹੀਂ ਪਤਾ ਚੱਲਿਆ ਹੈ ਕਿ ਔਰਤ ਦਾ ਇਸ ਕਤਲ ਵਿੱਚ ਕੀ ਸਬੰਧ ਹੈ ?

ਇਸ ਤਰ੍ਹਾਂ ਲੱਗਾ ਲਾਸ਼ ਦਾ ਪਤਾ

ਦਰਅਸਲ ਲਾਸ਼ ਨੂੰ ਬਕਸੇ ਵਿੱਚ ਪਏ 7 ਦਿਨ ਹੋ ਗਏ ਸਨ। ਮੰਗਲਵਾਰ ਸਵੇਰ ਤੋਂ ਹੀ ਘਰ ਤੋਂ ਬਦਬੂ ਆ ਰਹੀ ਸੀ। ਆਲੇ-ਦੁਆਲੇ ਦੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੂੰ ਫੋਨ ਕੀਤਾ। ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਪਲੰਗ ਦਾ ਬਕਸਾ ਖੋਲ੍ਹਿਆ ਤਾਂ ਲਾਸ਼ ਬਰਾਮਦ ਹੋਈ। ਜਿਸ ਤੋਂ ਬੁਰੀ ਤਰ੍ਹਾਂ ਨਾਲ ਬਦਬੂ ਆ ਰਹੀ ਸੀ।

ਉੱਧਰ ਕ੍ਰਾਈਮ ਸੀਨ ਦੀ ਤਹਿ ਤੱਕ ਜਾਣ ਦੇ ਲਈ ਫਾਰੈਂਸਿਕ ਟੀਮਾਂ ਖੋਜੀ ਕੁੱਤਿਆਂ ਦੇ ਨਾਲ ਪਹੁੰਚ ਗਈਆਂ ਹਨ। ਕ੍ਰਾਈਮ ਸੀਨ ਤੋਂ ਫਾਰੈਂਸਿਕ ਟੀਮਾਂ ਨੇ ਫਿੰਗਰ ਪ੍ਰਿੰਟ ਸਮੇਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਸ ਦੇ ਅਧਾਰ ’ਤੇ ਜਾਂਚ ਹੋਵੇਗੀ।

ਉੱਧਰ ਪੁਲਿਸ ਨੂੰ ਲਵ ਐਂਗਲ ਦਾ ਸ਼ੱਕ ਹੈ। ਪੁਲਿਸ ਦੇ ਮੁਤਾਬਿਕ ਪਤਨੀ ਜਾਂ ਫਿਰ ਪਤੀ ਦੇ ਕਿਸੇ ਨਾਲ ਇਤਰਾਜ਼ ਯੋਗ ਸਬੰਧ ਹੋ ਸਕਦੇ ਹਨ ਜਿਸ ਦੇ ਉਜਾਗਰ ਹੋਣ ਤੋਂ ਬਾਅਦ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ।