ਅੱਜ 23 ਅਪ੍ਰੈਲ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਥੋੜੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 1,134 ਰੁਪਏ ਸਸਤਾ ਹੋ ਕੇ 71,741 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਇੱਕ ਕਿੱਲੋ ਚਾਂਦੀ 1,667 ਰੁਪਏ ਸਸਤੀ ਹੋ ਗਈ ਹੈ। ਹੁਣ ਇਸ ਦੀ ਕੀਮਤ 79,887 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।
IBJA ਮੁਤਾਬਕ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 8,389 ਰੁਪਏ ਵਧੀ ਹੈ। ਪਹਿਲੀ ਜਨਵਰੀ ਨੂੰ ਸੋਨਾ 63,352 ਰੁਪਏ ਸੀ, ਜੋ ਹੁਣ 71,741 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਦੇ ਨਾਲ ਹੀ ਇੱਕ ਕਿੱਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 79,887 ਰੁਪਏ ਹੋ ਗਈ ਹੈ।
ਵਿਘਨਹਾਰਤਾ ਗੋਲਡ ਦੇ ਚੇਅਰਮੈਨ ਮਹਿੰਦਰ ਲੂਨੀਆ ਦੇ ਅਨੁਮਾਨ ਮੁਤਾਬਕ 2030 ਤੱਕ ਸੋਨੇ ਦੀ ਕੀਮਤ 1.68 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਭੂ-ਰਾਜਨੀਤਿਕ ਤਣਾਅ ਤੋਂ ਲੈ ਕੇ ਵਿਸ਼ਵ ਆਰਥਿਕ ਮੰਦੀ ਤੱਕ ਦੱਸਿਆ ਜਾ ਰਿਹਾ ਹੈ।