Punjab

ਫਾਜ਼ਿਲਕਾ ਦੇ ‘ਆਪ’ ਵਿਧਾਇਕ ਕਿਸਾਨ ਨਾਲ ਉਲਝੇ, Video ਵਾਇਰਲ…

'AAP' MLA of Fazilka tangled with farmer, Video goes viral...

ਪੰਜਾਬ ਦੇ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਡਾ: ਚਰਨਜੀਤ ਸਿੰਘ ਦੀ ਪਿੰਡ ਦੇ ਨੌਜਵਾਨ ਨਾਲ ਬਹਿਸ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਖੁਦ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਦੇ ਨਾਲ ਹੀ ਵਿਧਾਇਕ ਜਾਖੜ ਨੇ ਗੋਲਡੀ ਮੁਸਾਫਿਰ ‘ਤੇ ਤੰਜ ਕੱਸਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਭਾਵਵਾਲਾ ਵਿਖੇ ਵਾਪਰੀ। ਅਸਲ ਵਿੱਚ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਹੈ। ਇਲਾਕੇ ਦੀ ਨਹਿਰ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਹੈ। ਕੱਲ੍ਹ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦਾ ਪ੍ਰੋਗਰਾਮ ਕਰਵਾਇਆ ਗਿਆ। ਪਿੰਡ ਦੇ ਕਿਸਾਨ ਨਿਰਮਲ ਸਿੰਘ ਇਸ ਦੌਰਾਨ ਪ੍ਰੋਗਰਾਮ ਵਿੱਚ ਪੁੱਜੇ ਅਤੇ ਨਹਿਰ ਬਾਰੇ ਸਵਾਲ ਪੁੱਛਣ ਲੱਗੇ।

ਵਿਧਾਇਕ ਸੰਦੀਪ ਜਾਖੜ ਨੇ ਕਿਹਾ- ‘ਆਪ’ ਵਿਧਾਇਕ ਬੱਲੂਆਣਾ ਦਾ ਹੰਕਾਰ ਹੈ। ਜਦੋਂ ਕਿਸਾਨ ਨਿਰਮਲ ਸਿੰਘ ਨੇ ਲੰਬੇ ਸਮੇਂ ਤੋਂ ਨਹਿਰ ਬੰਦ ਹੋਣ ਬਾਰੇ ਪੁੱਛਿਆ ਤਾਂ ਵਿਧਾਇਕ ਨੇ ਕਿਹਾ ‘ਤੁਸੀ ਹਰ ਥਾਂ ਗੰਦ ਪਾਉਣ ਆ ਜਾਂਦੇ ਹੋ’ ,ਉਹ ਇੰਨੀ ਜਲਦੀ ਭੁੱਲ ਗਏ ਕਿ ਉਨ੍ਹਾਂ ਨੂੰ ਸੱਤਾ ਦੇ ਇਸ ਅਹੁਦੇ ‘ਤੇ ਕਿਸ ਨੇ ਬਿਠਾਇਆ।

ਪੰਜਾਬ ਦੇ ਚਮਕੌਰ ਸਾਹਿਬ ‘ਚ ਸਥਾਨਕ ਵਿਧਾਇਕ ਡਾ.ਚਰਨਜੀਤ ਸਿੰਘ ਅਤੇ ਉਨ੍ਹਾਂ ਦੀ ਹੀ ਹਲਕੇ ‘ਚ ਲੋਕਾਂ ਵਿਚਾਲੇ ਹੋਏ ਝਗੜੇ ਦੀ ਵੀਡੀਓ ਵਾਇਰਲ ਹੋ ਗਈ ਸੀ।