ਬਿਉਰੋ ਰਿਪੋਰਟ : Youtube ਅਤੇ OTT ਨੂੰ ਟੱਕਰ ਦੇਣ ਲਈ ਦੁਨੀਆ ਦੇ ਸਭ ਤੋਂ ਅਮੀਰ ਬਿਜਨੈਸਮੈਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘X’ ਦੇ ਮਾਲਕ ਐਲੋਨ ਮਸਕ ਨੇ ਵੱਡਾ ਪਲਾਨ ਕੀਤਾ ਹੈ । ਉਹ ਨੈੱਟਫਲਿਕਸ ਅਤੇ ਪ੍ਰਾਈਮ ਵੀਡੀਓ ਦੀ ਤਰਜ਼ ‘ਤੇ ‘X’
ਪਲੇਟ ਫਾਰਮ ‘ਤੇ ਲੰਬੀਆਂ ਵੀਡੀਓ ਸਰਵਿਸ ਲਿਆ ਰਹੇ ਹਨ । ਜਿਸ ਦਾ ਮਤਲਬ ਹੈ ਕਿ ਸਮਾਰਟ ਟੀਵੀ ‘ਤੇ ਵੀਡੀਓ ਵੇਖਣ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ । ਇਸ ਦਾ ਐਲਾਨ ਐਲੋਨ ਮਸਕ ਦੇ ਵੱਲੋਂ ਕਰ ਦਿੱਤਾ ਗਿਆ ਹੈ ।
ਐਲੋਨ ਮਸਕ ਇੱਕ ਸੁਪਰ ਐੱਪ ਸੇਵਾ ਸ਼ੁਰੂ ਕਰਨ ‘ਤੇ ਕੰਮ ਕਰ ਰਹੇ ਹਨ । ਜਿਸ ਵਿੱਚ ਕਾਲਿੰਗ,ਵੀਡੀਓ,ਸਟ੍ਰੀਮਿੰਗ ਐੱਪ ਬਣਾਈ ਜਾਵੇਗੀ । ਜਿਸ ਦੇ ਤਹਿਤ ਸਾਰੀਆਂ ਸਹੂਲਤਾਂ ਇੱਕ ਐਪ ਵਿੱਚ ਹੋਣਗੀਆਂ । ਪਿਛਲੇ ਸਾਲ ਅਕਤੂਬਰ ਵਿੱਚ ਐਕਸ ਨੇ ਚੋਣਵੇਂ ਉਪਭੋਗਤਾਵਾਂ ਲਈ ਵੀਡੀਓ ਅਤੇ ਆਡੀਓ ਕਾਲਿੰਗ ਸਹੂਲਤ ਪ੍ਰਧਾਨ ਕਰਨ ਦਾ ਐਲਾਨ ਕੀਤਾ ਸੀ ।
ਐਲੋਨ ਮਸਕ ਦੇ ਤਾਜ਼ਾ ਐਲਾਨ ਮੁਤਾਬਿਕ X ‘ਤੇ ਲੰਬੇ ਵੀਡੀਓ ਜਲਦੀ ਹੀ ਸਮਾਰਟ ਟੀਵੀ ‘ਤੇ ਵੇਖੇ ਜਾਣਗੇ । ਰਿਪੋਰਟ ਦੇ ਮੁਤਾਬਿਕ ਐਲੋਨ ਮਸਕ ਦੀ ਨਵੀਂ ਐੱਪ ਗੂਗਲ ਦੇ ਯੂਟਿਊਬ ਟੀਵੀ ਐੱਪ ਵਰਗੀ ਹੋ ਸਕਦੀ ਹੈ ਜੋ ਵੀਡੀਓ ਸੈਕਟਰ ਵਿੱਚ ਵੀਡੀਓ ਸਟ੍ਰੀਮਿੰਗ ਵਿੱਚ ਸਭ ਤੋਂ ਅੱਗੇ ਹੈ ।