India Manoranjan Punjab

ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਲੈਕੇ ਆਈ ਵੱਡੀ ਖਬਰ ! ਪਰਿਵਾਰ ਦੇ ਹੋਸ਼ ਉੱਡੇ !

ਬਿਉਰੋ ਰਿਪੋਰਟ : ਬਾਲੀਵੁੱਡ ਅਦਾਕਾਰ ਅਤੇ ਬਿੱਗ ਬਾਸ -13 ਦੀ ਕੰਟੈਸਟੈਂਟ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । ਸ਼ਨਿੱਚਰਵਾਰ ਨੂੰ ਸਵੇਰ Whatsapp ‘ਤੇ ਕਾਲ ਆਈ,ਉਸ ਨੇ ਆਪਣੇ ਆਪ ਨੂੰ ਪਾਕਿਸਤਾਨੀ ਨਾਗਰਿਕ ਦੱਸ ਦੇ ਹੋਏ 50 ਲੱਖ ਦੀ ਫਿਰੌਤੀ ਮੰਗੀ । ਹਾਲਾਂਕਿ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਆਡੀਓ ਵੀ ਜਾਰੀ ਕੀਤਾ ਹੈ,ਪਰ ਉਨ੍ਹਾਂ ਦੇ ਨਾਲ ਕਈ ਵਿਵਾਦ ਵੀ ਜੁੜੇ ਹੋਏ ਹਨ ।

ਫਿਰੌਤੀ ਮੰਗਣ ਵਾਲੇ ਸ਼ਖਸ ਨੇ ਕਿਹਾ ਹੈ ਕਿ ਤੁਹਾਡੇ ਬਾਰੇ ਮੇਰੇ ਕੋਲ ਸਾਰੀ ਜਾਣਕਾਰੀ ਹੈ ਕਿੱਥੇ ਰਹਿੰਦੇ ਹੋ ? ਕੀ ਕਰਦੇ ਹੋ ? ਤੁਹਾਡੀ ਧੀ ਬਹੁਤ ਪੈਸਾ ਕਮਾ ਰਹੀ ਹੈ। ਪਹਿਲਾਂ ਧੀ ਨੂੰ ਮਾਰਾਂਗੇ ਫਿਰ ਤੁਹਾਨੂੰ । ਜੇਕਰ ਤੁਸੀਂ ਆਪਣੇ ਪਰਿਵਾਰ ਦੀ ਸਲਾਮਤੀ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਪੈਸਾ ਦੇ ਦਿਉ। ਮਾਇਨਿੰਗ ਮਾਮਲੇ ਵਿੱਚ ਟੰਗ ਨਾ ਅੜਾਉ। ਸਿੱਖ ਹੋ ਕੇ ਹਿੰਦੂਆਂ ਨੂੰ ਹਮਾਇਤ ਨਾ ਕਰੋ । ਇਸ ਤੋਂ ਪਹਿਲਾਂ ਸੂਰੀ ਨੂੰ ਮਾਰਿਆ ਹੁਣ ਤੇਰਾ ਨੰਬਰ ਹੈ ।

ਉਧਰ ਥਾਣਾ ਬਿਆਸ ਦੇ SHO ਗੁਰਵਿੰਦਰ ਸਿੰਘ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ । ਜੇਕਰ ਕੋਈ ਸ਼ਿਕਾਇਤ ਆਵੇਗੀ ਤਾਂ ਕਾਰਵਾਈ ਕਰਾਂਗੇ,ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਕੋਲ ਪਹਿਲਾਂ ਤੋਂ ਗੰਨਮੈਨ ਹਨ । ਸਾਲ 2021 ਵਿੱਚ ਸੰਤੋਖ ਸਿੰਘ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ । 25 ਦਸੰਬਰ 2021 ਵਿੱਚ ਅੰਮ੍ਰਿਤਸਰ ਵਿੱਚ ਸੰਤੋਖ ਸਿੰਘ ਤੇ 2 ਅਨਜਾਨ ਸ਼ਖਸ ਨੇ ਗੋਲੀ ਚਲਾਈ । ਹਮਲੇ ਵਿੱਚ ਸੰਤੋਖ ਸਿੰਘ ਵਾਲ-ਵਾਲ ਬਚੇ ਸਨ । ਸ਼ਹਿਨਾਜ਼ ਦੇ ਪਿਤਾ ‘ਤੇ ਇੱਕ ਔਰਤ ਨੇ ਜ਼ਬਰ ਜਨਾਹ ਦਾ ਮਾਮਲਾ ਵੀ ਦਰਜ ਕਰਵਾਇਆ ਸੀ,ਉਹ ਬੀਜੇਪੀ ਤੋਂ ਇਲਾਵਾ ਵਿਸ਼ਵ ਹਿੰਦੂ ਪਰਿਸ਼ਦ ਨਾਲ ਵੀ ਜੁੜੇ ਹੋਏ ਹਨ ਅਤੇ ਅਕਸਰ ਭੜਕਾਉ ਬਿਆਨ ਨਾਲ ਸੁਰੱਖਿਆ ਵਿੱਚ ਵੀ ਰਹਿੰਦੇ ਹਨ ।