Punjab

ਮੁੜ ਤੋਂ ਪੰਜਾਬ ਦੇ ਸਰਕਾਰੀ ਦਫਤਰ ਦਾ ਸਮਾਂ ਬਦਲੇਗਾ ! ਇਸ ਵਾਰ ਦਫ਼ਤਰਾਂ ਦੇ 3 ਵੱਖ-ਵੱਖ ਸਮੇਂ ਹੋਣਗੇ

ਬਿਉਰੋ ਰਿਪੋਰਟ : ਲਗਾਤਰ ਦੂਜੇ ਸਾਲ ਪੰਜਾਬ ਸਰਕਾਰ ਗਰਮੀਆਂ ਵਿੱਚ ਬਿਜਲੀ ਦੀ ਬਚਤ ਲਈ ਦਫਤਰਾਂ ਦੇ ਸਮੇਂ ਵਿੱਚ ਬਦਲਾਅ ਕਰਨ ਜਾ ਰਹੀ ਹੈ। ਪਰ ਇਸ ਵਾਰ ਸਵੇਰ 7 ਵਜੇ ਦਫਤਰ ਖੋਲਣ ਦੀ ਥਾਂ ਵੱਖ-ਵੱਖ ਵਿਭਾਗਾਂ ਦੇ ਦਫਤਰ ਖੁੱਲਣ ਅਤੇ ਬੰਦ ਹੋਣ ਦੇ ਸਮੇਂ ਨੂੰ 3 ਹਿੱਸਿਆਂ ਵਿੱਚ ਵੰਡਿਆਂ ਗਿਆ ਹੈ । ਇਸ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਕੀਤਾ ਹੈ ।

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਸੀ ਕਿ ਬਿਜਲੀ ਦੀ ਬਚਤ ਅਤੇ ਟਰੈਫਿਕ ਦੀ ਪਰੇਸ਼ਾਨੀ ਦੂਰ ਕਰਨ ਦੇ ਦਫਤਰਾਂ ਦੇ ਸਮੇਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆਂ ਜਾਵੇਗਾ । ਗਰਮੀਆਂ ਦੇ ਦਿਨਾਂ ਵਿੱਚ ਕੁਝ ਦਫਤਰ ਸਵੇਰ 8 ਵਜੇ,ਕੁਝ 9 ਤਾਂ ਕੁਝ 10 ਵਜੇ ਖੁੱਲਣਗੇ । ਇਸ ਤਰ੍ਹਾਂ ਦਫਤਰ ਬੰਦ ਹੋਣ ਦਾ ਸਮਾਂ ਵੀ ਖੁੱਲਣ ਦੇ ਮੁਤਾਬਿਕ ਹੀ ਹੋਵੇਗਾ । ਮੁੱਖ ਮੰਤਰੀ ਨੇ ਕਿਹਾ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ । ਇਸ ਕਰਕੇ ਸਰਕਾਰ ਨੇ ਬਿਜਲੀ ਬਚਾਉਣ ਲਈ ਫੈਸਲਾ ਲਿਆ ਹੈ ।

ਮੁੱਖ ਮੰਤਰੀ ਭਗਵੰਤ ਨੇ ਦੱਸਿਆ ਸੀ ਕਿ ਜੂਨ 2023 ਤੱਕ ਸਰਕਾਰੀ ਦਫਤਤਰ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹ ਦੇ ਸਨ ਪਰ ਗਰਮੀਆਂ ਦੇ ਮੌਸਮ ਵਿੱਚ ਅਸੀਂ ਨਵਾਂ ਤਜ਼ੁਰਬਾ ਕਰਦੇ ਹੋਏ ਦਫਤਰ ਸਵੇਰ 7 ਤੋਂ 2 ਵਜੇ ਤੱਕ ਸ਼ੁਰੂ ਕੀਤੇ ਸਨ। ਜਿਸ ਦਾ ਸਾਨੂੰ ਕਾਫੀ ਫਾਇਦਾ ਹੋਇਆ ਸੀ । ਲੋਕ ਸਵੇਰੇ ਗਰਮੀ ਤੋਂ ਵੀ ਬਚ ਕੇ ਆਪਣਾ ਕੰਮ ਕਰਵਾ ਲੈਂਦੇ ਸਨ। ਲੰਚ ਦਾ ਸਮਾਂ ਵੀ ਬਚ ਜਾਂਦਾ ਸੀ ਅਤੇ ਉਹ ਆਪਣੇ ਘਰ ਆਕੇ ਪਰਿਵਾਰ ਨਾਲ ਲੰਚ ਵੀ ਕਰਦੇ ਸਨ ਅਤੇ ਉਨ੍ਹਾਂ ਨੂੰ ਪਰਿਵਾਰ ਨਾਲ ਬਿਤਾਉਣ ਦੇ ਲਈ ਵਾਧੂ ਸਮਾਂ ਮਿਲ ਜਾਂਦਾ ਸੀ ।