India Punjab

ਚੰਡੀਗੜ੍ਹ ਨਗਰ ਨਿਗਮ ਵਿੱਚ ‘INDIA ਗਠਜੋੜ’ ਦੀ ਪਹਿਲੀ ਵੱਡੀ ਹਾਰ ! ਡਿਪਟੀ ਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹਾਰੇ ! ਇੱਕ ਹੋਰ ਆਪ ਕੌਂਸਲਰ ਬਾਗੀ ?

ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਮੇਅਰ ਦੀ ਕੁਰਸੀ ਹਾਸਲ ਕਰਨ ਤੋਂ ਬਾਅਦ INDIA ਗਠਜੋੜ ਦੇ ਹੱਥੋਂ ਸੀਨੀਅਤ ਅਤੇ ਡਿਪਟੀ ਮੇਅਰ ਦੀ ਕੁਰਸੀ ਚੱਲੀ ਗਈ ਹੈ । ਦੋਵੇ ਅਹੁਦਿਆਂ ‘ਤੇ ਬੀਜੇਪੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ । ਬੀਜੇਪੀ ਦੇ ਕੁਲਜੀਤ ਸੰਧੂ 19 ਵੋਟਾਂ ਹਾਸਲ ਕਰਕੇ ਸੀਨੀਅਰ ਡਿਪਟੀ ਮੇਅਰ ਬਣੇ ਹਨ ਆਪ ਅਤੇ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਵੀ ਨੂੰ 16 ਵੋਟਾਂ ਮਿਲਿਆ ਹਨ । ਹਾਲਾਂਕਿ ਗਠਜੋੜ ਕੋਲ 17 ਵੇਟ ਸਨ ਪਰ ਆਮ ਆਦਮੀ ਪਾਰਟੀ ਦੇ ਕੌਂਸਲਰ ਦਾ ਇੱਕ ਵੋਟ ਰੱਦ ਕਰ ਦਿੱਤਾ ਗਿਆ ਹੈ ।

ਉਧਰ ਡਿਪਟੀ ਮੇਅਰ ਬੀਜੇਪੀ ਦੇ ਰਾਜੇਂਦਰ ਸਿੰਘ ਬਣੇ ਹਨ ਉਨ੍ਹਾਂ ਨੇ 19 ਵੋਟਾਂ ਹਾਸਲ ਕਰਕੇ ਕਾਂਰਸਸ ਆਪ ਗਠਜੋੜ ਦੀ ਨਿਰਮਲਾ ਦੇਵੀ ਨੂੰ ਹਰਾਇਆ ਹੈ । ਇੰਨਾਂ ਦੋਵਾਂ ਅਹੁਦਿਆਂ ਦੇ ਲਈ ਚੋਣ ਮੇਅਰ ਕੁਲਦੀਪ ਕੁਮਾਰ ਨੇ ਕਰਵਾਈ ਜੋ ਰੀਟਰਨਿੰਗ ਅਫਸਰ ਸਨ । ਜਿੰਨਾਂ ਨੂੰ ਸੁਪੀਰਮ ਕੋਰਟ ਨੇ ਮੇਅਰ ਨਿਯੁਕਤ ਕੀਤਾ ਸੀ। 30 ਜਨਵਰੀ ਨੂੰ ਆਪ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 20 ਵੋਟਾਂ ਮਿਲਿਆ ਸਨ ਪਰ ਤਤਕਾਲੀ ਰੀਟਰਨਿੰਗ ਅਫਸਰ ਅਨਿਲ ਮਸੀਹ ਨੇ ਆਪ ਦੇ 8 ਵੋਟ ਰੱਦ ਕਰ ਦਿੱਤੇ ਸਨ ਅਤੇ ਮੇਅਰ ਬੀਜੇਪੀ ਦਾ ਬਣ ਗਿਆ ਸੀ । ਜਿਸ ਤੋਂ ਬਾਅਦ INDIA ਗਠਜੋੜ ਹਾਈਕੋਰਟ ਤੋਂ ਹੁੰਦੇ ਹੋਏ ਸੁਪਰੀਮ ਕੋਰਟ ਤੱਕ ਪਹੁੰਚਿਆ । ਸੁਣਵਾਈ ਤੋਂ ਇੱਕ ਦਿਨ ਪਹਿਲਾਂ ਬੀਜੇਪੀ ਦੇ ਮੇਅਰ ਨੇ ਅਸਤੀਫਾ ਦੇ ਦਿੱਤਾ ਅਤੇ ਆਪ ਦੇ 3 ਕੌਂਸਲਰ ਕਾਂਗਰਸ ਨੇ ਆਪਣੇ ਨਾਲ ਮਿਲਾ ਲਏ । ਸੁਪਰੀਮ ਕੋਰਟ ਨੇ ਅਨਿਲ ਮਸੀਹ ਨੂੰ ਝਾੜ ਲਗਾਉਂਦੇ ਹੋਏ 8 ਰੱਦ ਵੋਟਾਂ ਨੂੰ ਮਾਨਤਾ ਦਿੱਤੀ ਅਤੇ ਆਪ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਐਲਾਨ ਦਿੱਤਾ ।

ਹੁਣ ਇੰਨਾਂ ਤਿੰਨ ਆਪ ਦੇ ਕੌਲਸਰਾਂ ਦੀ ਮਦਦ ਨਾਲ ਹੀ ਬੀਜੇਪੀ ਨੇ ਚੰਡੀਗੜ੍ਹ ਨਗਰ ਨਿਗਮ ਵਿੱਚ ਆਪਣਾ ਡਿਪਟੀ ਅਤੇ ਸੀਨੀਅਰ ਡਿਪਟੀ ਮੇਅਰ ਬਣਵਾਇਆ ਹੈ ।