Punjab

ਪੰਜਾਬ ਪੁਲਿਸ ਵੱਲੋਂ ਵੱਡੇ ਗੈਂਗਸਟਰ ਦਾ ਐਨਕਾਊਂਟਰ ! ਵੱਡੇ ਗਾਇਕ ਦੀ ਰੇਕੀ ਕਰ ਰਿਹਾ ਸੀ !

ਬਿਉਰੋ ਰਿਪੋਰਟ : ਮੁਹਾਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਹੈ ਜਦਕਿ ਦੂਜਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਉਹ ਇੱਕ ਗਾਇਕ ਦੀ ਰੇਕੀ ਕਰਨ ਦੇ ਲਈ ਪਹੁੰਚਿਆ ਸੀ । ਮੁਹਾਲੀ ਦੇ SSP ਨੇ ਦੱਸਿਆ ਕਿ ਐਨਕਾਊਂਟਰ ਲਖਨੌਰ ਵਿੱਚ ਹੋਇਆ ਹੈ । ਯੂਪੀ ਦੇ ਗੈਂਗਸਟਰ ਬਨਵਾਰੀ ਪਾਲ ਦੇ ਪੈਰ ਵਿੱਚ ਗੋਲੀ ਲੱਗੀ ਹੈ,ਉਹ ਕੌਸ਼ਲ ਗੈਂਗ ਦਾ ਸ਼ੂਟਰ ਦੱਸਿਆ ਜਾ ਰਿਹਾ ਹੈ,ਪੁਲਿਸ ਨੂੰ ਉਸ ਕੋਲੋ ਹਾਈਟੈਕ ਪਸਤੌਲ ਮਿਲੀ ਹੈ।

SSP ਸੰਦੀਪ ਗਰਗ ਮੁਤਾਬਿਕ ਸਾਨੂੰ ਜਾਣਕਾਰੀ ਮਿਲੀ ਸੀ ਕਿ ਬਨਵਾਰੀ ਪਾਲ ਆਪਣੇ ਸਾਥੀਆਂ ਦੇ ਨਾਲ ਮੁਹਾਲੀ ਦੇ ਇਲਾਕੇ ਵਿੱਚ ਘੁੰਮ ਰਿਹਾ ਹੈ ਅਤੇ ਉਹ ਕਿਸੇ ਗਾਇਕ ਦੀ ਰੇਕੀ ਕਰ ਰਿਹਾ ਸੀ । ਇਸ ਤੋਂ ਬਾਅਦ ਸਾਡੀ ਟੀਮਾਂ ਐਕਟਿਵ ਹੋਇਆਂ । ਜਦੋਂ ਪੁਲਿਸ ਨੇ ਬਾਇਕ ‘ਤੇ 2 ਗੈਂਗਸਟਰਾਂ ਨੂੰ ਵੇਖਿਆ ਤਾਂ ਉਨ੍ਹਾਂ ਨੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ । ਅਸੀਂ ਉਸ ਨੂੰ ਸਰੰਡਰ ਕਰਨ ਦੇ ਲਈ ਕਿਹਾ ਪਰ ਉਹ ਨਹੀਂ ਰੁਕਿਆ,ਜਵਾਬੀ ਫਾਇਰਿੰਗ ਵਿੱਚ ਪੁਲਿਸ ਨੇ ਗੈਂਗਸਟਰ ਬਨਵਾਰੀ ਪਾਲ ਦੇ ਪੈਰ ਵਿੱਚ ਗੋਲੀ ਮਾਰੀ । ਇੱਕ ਗੈਂਗਸਟਰ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਜ਼ਖਮੀ ਹਾਲਤ ਵਿੱਚ ਗੈਂਗਸਟਰ ਬਨਵਾਰੀ ਪਾਲ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਹੋਇਆ ਹੈ । ਫੜਿਆ ਗਿਆ ਗੈਂਗਸਟਰ ਆਗਰਾ ਦਾ ਰਹਿਣ ਵਾਲਾ ਸੀ । ਇਸ ਦਾ ਹੱਥ 15 ਦਿਨ ਪਹਿਲਾਂ ਹੁਸ਼ਿਆਰਪੁਰ ਦੇ ਮਾਲਪੁਰ ਵਿੱਚ ਫਾਇਰਿੰਗ ਮਾਮਲੇ ਵਿੱਚ ਵੀ ਸੀ । ਤਿੰਨ ਸ਼ੂਟਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਵਿੱਚ ਇੱਕ ਬਨਵਾਰੀ ਪਾਲ ਵੀ ਸੀ ।