Punjab

ਪੰਜਾਬ ਦੇ ਗੰਨ ਹਾਊਸ ‘ਚ ਵੱਡੀ ਚੋਰੀ ! ਹਥਿਆਰਾਂ ਦਾ ਜ਼ਖੀਰਾ ਗਾਇਬ ! 1 ਮਹੀਨੇ ‘ਚ ਦੂਜੀ ਲੁੱਟ ! ਪੁਲਿਸ ਦੇ ਹੋਸ਼ ਉੱਡੇ

ਬਿਉਰੋ ਰਿਪੋਰਟ : ਤਰਨਤਾਰਨ ਦੇ ਇੱਕ ਗੰਨ ਹਾਊਸ ਤੋਂ ਹਥਿਆਰਾਂ ਦੀ ਚੋਰੀ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ । ਸ਼ਹਿਰ ਦੇ ਝਬਾਲ ਬਾਈਪਾਸ ਚੌਕ ਵਿੱਚ ਇੱਕ ਗੰਨ ਹਾਊਸ ਤੋਂ 17 ਰਾਈਫਲਾਂ,5 ਪਿਸਟਲ,58 ਕਾਰਤੂਸ ਚੋਰੀ ਹੋ ਗਏ ਹਨ। ਚੋਰੀ ਦੀ ਘਟਨਾ ਬਾਰੇ ਉਸ ਵੇਲੇ ਪਤਾ ਚੱਲਿਆ ਜਦੋਂ ਦੁਕਾਨ ਦੇ ਮਾਲਕ ਮਨਜੀਤ ਸਿੰਘ ਨੇ ਬੁੱਧਵਾਰ ਨੂੰ ਆਪਣੀ ਦੁਕਾਨ ਖੋਲੀ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਤਰਨਤਾਰਨ ਦੇ SHO ਰਿਸ਼ਭ ਭੱਲਾ ਅਤੇ ਅਧਿਕਾਰੀਆਂ ਦੇ ਨਾਲ ਪਹੁੰਚ ਗਏ । ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੋਰਾਂ ਨੇ ਕੰਧ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਪਰ ਜਿਸ ਤਰ੍ਹਾਂ ਨਾਲ ਵੱਡੀ ਗਿਣਤੀ ਵਿੱਚ ਹਥਿਆਰ ਗਾਇਬ ਹੋਏ ਹਨ ਉਹ ਚਿੰਤਾ ਦਾ ਵਿਸ਼ਾ ਹੈ । ਕਿਉਂਕਿ ਚੋਰਾ ਵੱਲੋਂ ਇੰਨਾਂ ਹਥਿਆਰਾਂ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਗੰਨ ਹਾਊਸ ਤੋਂ 16 ਹਥਿਆਰਾਂ ਦੇ ਚੋਰੀ ਹੋਰ ਦੀ ਖਬਰ ਆਈ ਸੀ ।

12 ਜਨਵਰੀ ਨੂੰ ਸੰਗਰੂਰ ਦੇ ਗੰਨ ਹਾਊਸ ਤੋਂ ਵੀ 16 ਹਥਿਆਰ ਚੋਰੀ ਹੋਏ ਸਨ,ਚੋਰ ਤਾਲੇ ਤੋੜ ਕੇ ਅੰਦਰ ਵੜੇ ਸਨ ਉਨ੍ਹਾਂ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋਈ ਸੀ । ਸ਼ਹਿਰ ਦੀ ਪ੍ਰੇਮ ਬਸਤੀ ਰੋਡ ‘ਤੇ ਚੰਚਲ ਗੰਨ ਹਾਊਸ ਵਿੱਚ ਚੋਰੀ ਦੀ ਵਾਰਦਾਤ ਦੌਰਾਨ 32 ਬੋਰ ਦੇ 5 ਪਿਸਤੌਲ, 32 ਬੋਰ ਦੇ 5 ਰਿਵਾਲਵਰ, 12 ਬੋਰ ਦੀਆਂ 5 ਬੰਦੂਕਾਂ ਅਤੇ 30 ਬੋਰ ਦੀ ਇੱਕ ਰਾਇਫਲ ਚੋਰ ਨਾਲ ਲੈ ਗਏ ਸਨ । ਪੁਲਿਸ ਨੇ 24 ਘੰਟੇ ਦੇ ਅੰਦਰ ਚੋਰੀ ਦੀ ਇਸ ਵਾਰਦਾਤ ਨੂੰ ਸੁਲਝਾਇਆ ਸੀ । ਪੁਲਿਸ ਨੇ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕੋਲੋ ਕੁੱਲ 14 ਹਥਿਆਰ ਫੜੇ ਸਨ ਜਿੰਨਾਂ ਵਿੱਚੋ 5 ਪਸਤੌਲਾਂ,5 ਰਿਵਾਲਵਰ,3 ਬੰਦੂਕਾਂ,1 ਰਾਈਫਲ ਸਮੇਤ 30 ਕਾਰਤੂਸ ਬਰਾਮਦ ਕੀਤੇ ਗਏ ਸਨ।