India Punjab Religion

ਅੰਮ੍ਰਿਤਪਾਲ ਸਿੰਘ ਦੀ ਬੈਰਕ ਦੀ ਤਲਾਸ਼ੀ ! ਇਹ ਸਮਾਨ ਮਿਲਣ ਨਾਲ ਮਚਿਆ ਹੜਕੰਪ ! ਵਕੀਲ ਨੇ ਦੱਸਿਆ ਖਤਰਾ

ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ । ਅਸਾਮ ਦੇ ਡੀਜੀਪੀ ਜੇਪੀ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਬੈਰਕ ਤੋਂ ਤਲਾਸ਼ੀ ਅਭਿਆਨ ਦੌਰਾਨ ਸਿਮ ਦੇ ਨਾਲ ਸਮਾਰਟ ਫੋਨ,ਸਮਾਰਟ ਵਾਚ,ਕੀਪੈਡ ਫੋਨ,ਕੀ-ਬੋਰਡ ਦੇ ਨਾਲ ਟੀਵੀ ਰਿਮੋਰਟ,ਬਲੂਟੁਥ,ਸਪੀਕਰ ਬਰਾਮਦ ਹੋਏ ਹਨ । ਡੀਜੀਪੀ ਅਸਾਮ ਮੁਤਾਬਿਕ ਉਨ੍ਹਾਂ ਨੂੰ NSA ਸੈੱਲ ਤੋਂ ਅਪਰਾਧੀ ਗਤਿਵਿਦਿਆਂ ਦੀ ਜਾਣਕਾਰੀ ਮਿਲੀ ਸੀ । ਉਧਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੀ ਇਸ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ 19 ਫਰਵਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ NSA ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਹੋਣੀ ਹੈ । ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ਨੇ ਇਸ ਨੂੰ ਚੁਣੌਤੀ ਦਿੱਤੀ ਸੀ ।2 ਦਿਨ ਪਹਿਲਾਂ ਹੀ ਪੰਜਾਬ ਹਰਿਆਣਾ ਹਾਈਕੋਰਟ ਨੇ ਕੇਂਦਰ,ਪੰਜਾਬ ਸਰਕਾਰ ਅਤੇ ਡਿਬਰੂਗੜ੍ਹ ਜੇਲ਼੍ਹ ਸੁਪਰੀਡੈਂਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਡਿਬਰੂਗੜ੍ਹ ਜੇਲ ਸੁਪੀਡੈਂਟ ਨੂੰ ਤਾਂ 19 ਫਰਵਰੀ ਨੂੰ ਹਰ ਹਾਲ ਵਿੱਚ ਜਵਾਬ ਦੇਣਾ ਸੀ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਵੀ ਇੱਕ ਪਟੀਸ਼ਨ ਵਿੱਚ ਜਵਾਬ ਮੰਗਿਆ ਗਿਆ ਸੀ।

ਡੀਜੀਪੀ ਜੇ.ਪੀ ਸਿੰਘ ਨੇ ਦੱਸਿਆ ਡਿਬਰੂਗੜ੍ਹ ਜੇਲ੍ਹ ਤੋਂ NSA ਅਧੀਨ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਗਤਿਵਿਦਿਆਂ ਬਾਰੇ ਜਾਣਕਾਰੀ ਮਿਲੀ ਸੀ। ਜਿਸ ਦੇ ਬਾਅਦ NSA ਬਲਾਕ ਅਤੇ ਹੋਰ ਥਾਵਾਂ ‘ਤੇ CCTV ਕੈਮਰੇ ਲਗਾਏ ਗਏ ਸਨ। ਜਦੋਂ ਉਨ੍ਹਾਂ ਨੂੰ ਸੀਸੀਟੀਵੀ ਵਿੱਚ ਕੁਝ ਸ਼ੱਕੀ ਚੀਜ਼ਾ ਲੱਗਿਆ ਤਾਂ ਜੇਲ੍ਹ ਪ੍ਰਸ਼ਾਾਸਨ ਨੇ NSA ਸੈਲ ਦੀ ਜਾਂਚ ਸ਼ੁਰੂ ਕੀਤੀ । NSA ਸੈਲ ਦੇ ਤਲਾਸ਼ੀ ਅਭਿਆਨ ਦੌਰਾਨ ਸਿਮ ਦੇ ਨਾਲ ਸਮਾਰਟ ਫੋਨ,ਸਮਾਰਟ ਵਾਚ,ਕੀਪੈਡ ਫੋਨ,ਕੀਬੋਰਡ ਦੇ ਨਾਲ ਟੀਵੀ ਰਿਮੋਰਟ,ਬਲੂਟੁਥ,ਸਪੀਕਰ ਬਰਾਮਦ ਹੋਏ ਹਨ । ਇਸ ਦੇ ਨਾਾਲ ਹੀ ਇੱਕ ਸਮਾਰਟ ਵਾਚ ਅਤੇ ਸਪਾਈ ਕੈਮਰਾ ਪੈਨ ਵੀ ਮਿਲਿਆ ਹੈ ।ਡੀਜੀਪੀ ਨੇ ਜਾਣਕਾਰੀ ਦਿੱਤੀ ਹੈ ਕਿ ਜੇਲ੍ਹ ਮੁਲਾਜ਼ਮਾਂ ਨੇ ਕਾਨੂੰਨ ਤੌਰ ‘ਤੇ ਸਾਰਾ ਸਮਾਨ ਜ਼ਬਤ ਕਰ ਲਿਆ ਹੈ। ਇਹ ਚੀਜ਼ਾ ਜੇਲ੍ਹ ਵਿੱਚ ਬਣੇ NSA ਸੈਲ ਵਿੱਚ ਕਿਵੇਂ ਪਹੁੰਚੀ । ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਵਿੱਚ ਸ਼ਾਮਲ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ।

ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਬਿਆਨ

DGP ਅਸਾਮ ਦੇ ਖੁਲਾਸੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਸ਼ਿਫਟ ਕੀਤਾ ਜਾਵੇ। ਉਨ੍ਹਾਂ ਦੀ ਪ੍ਰਾਇਵੇਸੀ ਅਤੇ ਜ਼ਿੰਦਗੀ ਦੋਵੇ ਖਤਰੇ ਵਿੱਚ ਹੈ । ਅੰਮ੍ਰਿਤਪਾਲ ਸਿੰਘ ਦੇ ਬਾਥਰੂਮ ਵਿੱਚ ਸਪਾਈ ਕੈਮਰੇ ਲਗਾਏ ਗਏ ਹਨ ।