ਬਿਉਰੋ ਰਿਪੋਰਟ : CBI ਨੇ ਕਤਲ ਦੇ ਇੱਕ ਮਾਮਲੇ ਵਿੱਚ ਨਰਿੰਦਰ ਸਿੰਘ ਨਾਂ ਦੇ ਸ਼ਖਸ ਦੀ UAE ਤੋਂ ਹਵਾਲਗੀ ਕੀਤੀ ਹੈ । ਇਹ ਹਵਾਲਗੀ ਇੰਟਰਪੋਲ ਦੀ ਮਦਦ ਨਾਲ ਕੀਤੀ ਗਈ ਹੈ । ਨਰਿੰਦਰ ਸਿੰਘ ਹਰਿਆਣਾ ਦੇ ਟੋਹਾਣਾ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ ਕਤਲ ਦਾ ਗੰਭੀਰ ਇਲਜ਼ਾਮ ਸੀ । ਉਸ ਨੂੰ 1998 ਵਿੱਚ ਹੇਠਲੀ ਅਦਾਲਤ ਨੇ ਕਤਲ ਦੇ ਇਲਜ਼ਾਮ ਤੋਂ ਬਰੀ ਕਰ ਦਿੱਤਾ ਸੀ । ਪੀੜਤ ਪਰਿਵਾਰ ਜਦੋਂ ਇਸ ਦੇ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਗਿਆ ਤਾਂ 2009 ਵਿੱਚ ਅਦਾਲਤ ਨੇ ਨਰਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ । ਪਰ ਉਸ ਵੇਲੇ ਤੱਕ ਨਰਿੰਦਰ ਸਿੰਘ ਦੇਸ਼ ਤੋਂ ਬਾਹਰ ਜਾ ਚੁੱਕਾ ਸੀ।
ਹਰਿਆਣਾ ਪੁਲਿਸ ਨੇ CBI ਦੀ ਮਦਦ ਲਈ ਤਾਂ ਇੰਟਰਪੋਲ ਨੂੰ ਨਰਿੰਦਰ ਬਾਰੇ ਜਾਣਕਾਰੀ ਦਿੱਤੀ ਗਈ । ਕੁਝ ਦਿਨ ਪਹਿਲਾਂ ਹੀ ਉਸ ਦੇ UAE ਵਿੱਚ ਹੋਰ ਦੀ ਖਬਰ ਸੀ । ਜਿਸ ਤੋਂ ਬਾਅਦ ਇੰਟਰਪੋਲ ਨੂੰ ਐਕਟਿਵ ਕੀਤਾ ਗਿਆ ਅਤੇ ਨਰਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਸਕੀ । ਨਰਿੰਦਰ ਸਿੰਘ ‘ਤੇ ਇਲਜ਼ਾਮ ਸੀ ਕਿ ਉਸ ਨੇ 26 ਦਸੰਬਰ 1994 ਵਿੱਚ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਸੀ ।
CBI ਦੇ ਬੁਲਾਰੇ ਨੇ ਦੱਸਿਆ ਕਿ ਇੰਟਰਪੋਲ ਰਾਹੀਂ 2023 ਵਿੱਚ 29 ਅਪਰਾਧੀਆਂ ਨੂੰ ਵਿਦੇਸ਼ ਤੋਂ ਭਾਰਤ ਲਿਆਇਆ ਗਿਆ ਹੈ। CBI ਨੇ 2023 ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਲੋੜੀਂਦੇ ਅਪਰਾਧੀਆਂ ਅਤੇ ਭਗੌੜਿਆਂ ਵਿਰੁਧ ਇੰਟਰਪੋਲ ਰਾਹੀ ਤਕਰੀਬਨ 100 ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ ।