Punjab

ਪਿਓ-ਪੁੱਤ ਚੜੇ ਅੰਗੀਠੀ ਦੀ ਭੇਟ ! ਪੰਜਾਬ ‘ਚ 10 ਦਿਨਾਂ ਅੰਦਰ 10 ਮੌਤਾਂ ! ਅੰਗੀਠੀ ਜਲਾਉਣ ਵੇਲੇ ਇੰਨਾਂ ਹਦਾਇਤਾਂ ਦਾ ਰੱਖੋ ਖਿਆਲ !

ਬਿਉਰੋ ਰਿਪੋਰਟ : ਪੰਜਾਬ ਵਿੱਚ ਅੰਗੀਠੀ ਇਸ ਵਾਰ ਲੋਕਾਂ ਦੇ ਲਈ ਕਾਲ ਸਾਬਿਤ ਹੋ ਰਹੀ ਹੈ । 10 ਦਿਨਾਂ ਦੇ ਅੰਦਰ ਹੁਣ ਤੱਕ 10 ਲੋਕਾਂ ਦੀ ਮੌਤ ਗਈ ਹੈ । ਤਾਜ਼ਾ ਮਾਮਲਾ ਜਲੰਧਰ ਕੈਂਟ ਤੋਂ ਸਾਹਮਣੇ ਆਇਆ ਹੈ,ਜਿੱਥੇ ਪੁੱਤਰ ਅਤੇ ਪਿਤਾ ਦੀ ਮੌਤ ਹੋ ਗਈ ਹੈ ਜਦਕਿ ਇੱਕ ਰਿਸ਼ਤੇਦਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਤਿੰਨ ਲੋਕ ਰਾਤ ਨੂੰ ਅੰਗੀਠੀ ਬਾਲ ਕੇ ਬੈਠੇ ਸਨ । ਦੱਸਿਆ ਜਾ ਰਿਹਾ ਹੈ ਕਿ ਧੂਏਂ ਨਾਲ ਪਿਓ-ਪੁੱਤ ਦੀ ਮੌਤ ਹੋ ਗਈ ਹੈ ।

ਮ੍ਰਿਤਕਾਂ ਦੀ ਪਛਾਣ 50 ਸਾਲ ਦੇ ਰਾਮ ਬਲੀ,24 ਸਾਲ ਦੇ ਪੁੱਤਰ ਨਵੀਨ ਕੁਮਾਰ ਦੇ ਰੂਪ ਵਿੱਚ ਹੋਈ ਹੈ। ਚਾਚੇ ਦੇ ਭਰਾ ਰਾਜੇਸ਼ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਹਾਦਸੇ ਨੂੰ ਲੈਕੇ ਪੁਲਿਸ ਜਾਂਚ ਕਰ ਰਹੀ ਹੈ

ਗੁਆਂਢੀ ਨੇ ਵੇਖੀ ਸਭ ਤੋਂ ਪਹਿਲਾਂ ਲਾਸ਼

ਜਾਣਕਾਰੀ ਦੇ ਮੁਤਾਬਿਕ ਹਾਦਸੇ ਦੇ ਬਾਰੇ ਉਸ ਵੇਲੇ ਪਤਾ ਚੱਲਿਆ ਜਦੋਂ ਗੁਆਂਢੀ ਉਨ੍ਹਾਂ ਦੇ ਘਰ ਪਹੁੰਚਿਆ,ਤਿੰਨੋਂ ਰਾਜ ਮਿਸਤਰੀ ਦਾ ਕੰਮ ਕਰਦੇ ਸਨ। ਤਿੰਨਾਂ ਦੇ ਕੰਮ ‘ਤੇ ਜਾਣ ਦਾ ਸਮਾਂ ਆਇਆ ਤਾਂ ਉਹ ਉੱਠੇ ਹੀ ਨਹੀਂ। ਗੁਆਂਢੀ ਉਨ੍ਹਾਂ ਨੂੰ ਬੁਲਾਉਣ ਦੇ ਲਈ ਘਰ ਪਹੁੰਚ ਗਏ । ਇਸ ਤੋਂ ਪਹਿਲਾਂ ਗੁਆਂਢੀਆਂ ਨੇ ਤਿੰਨਾਂ ਨੂੰ ਪਾਣੀ ਭਰਨ ਦੇ ਲਈ ਬੁਲਾਇਆ । ਪਰ ਕੋਈ ਜਵਾਬ ਨਹੀਂ ਮਿਲਿਆ ਜਦੋਂ ਦਰਵਾਜ਼ਾ ਖੋਲਿਆ ਤਾਂ ਅੰਦਰ ਜਾਕੇ ਵੇਖਿਆ ਤਾਂ ਬੇਸੁੱਧ ਹਾਲਤ ਵਿੱਚ ਮਿਲੇ ।

ਇਸ ਤੋਂ ਪਹਿਲਾਂ ਅੰਗੀਠੀ ਦੀ ਵਜ੍ਹਾ ਕਰਕੇ ਪਟਿਆਲਾ ਦੇ ਸਨੋਰ ਅੱਡਾ ਸਥਿਤ ਮਾਰਕਰ ਕਾਲੋਨੀ ਦੇ ਵਿਚ ਇੱਕ ਘਰ ਦੇ ਚਾਰ ਜੀਆਂ ਦੀ ਮੌਤ ਦੇ ਘਾਟ ਉਤਾਰ ਦਿੱਤਾ ਹੈ । ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਆਪਣੀ ਪਤਨੀ ਤੇ ਧੀ-ਪੁੱਤ ਸਮੇਤ ਘਰ ਵਿਚ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ। ਇਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਅੰਗੀਠੀ ਦਾ ਧੂੰਆਂ ਚੜ੍ਹਨ ਕਾਰਨ ਬੱਚਿਆਂ ਸਣੇ ਮਾਤਾ-ਪਿਤਾ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸਮਰਾਲਾ ਵਿੱਚ ਅੰਗੀਠਾ ਸੇਕ ਰਿਹਾ ਇੱਕ ਪਰਿਵਾਰ ਬੇਹੋਸ਼ ਹੋ ਗਿਆ । ਪਤੀ-ਪਤਨੀ ਦੀ ਹਾਲਤ ਵਿਗੜ ਗਈ ਜਦਕਿ 2 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ । 4 ਦਿਨ ਪਹਿਲਾਂ ਲੁਧਿਆਣਾ ਤੋਂ ਇਸੇ ਤਰ੍ਹਾਂ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਅੰਗੀਠੀ ਦੀ ਵਜ੍ਹਾ ਕਰਕੇ ਮੌਤ ਹੋ ਗਈ ਸੀ ।

ਅੰਗੀਠੀ ਤੇ ਹੀਟਰ ਨੂੰ ਲੈਕੇ ਸਾਵਧਾਨੀ

ਸਰਦੀਆਂ ਦੇ ਮੌਸਮ ਵਿੱਚ ਗਰੀਬ ਪਰਿਵਾਰ ਅਤੇ ਪਿੰਡਾਂ ਵਿੱਚ ਲੋਕ ਅਕਸਰ ਅੰਗਾਠੀ ਬਾਲ ਦੇ ਹਨ ਪਰ ਸਾਵਧਾਨੀ ਵਰਤਨੀ ਬਹੁਤ ਜ਼ਰੂਰੀ ਹੈ। ਜਿੱਥੇ ਥਾਂ ‘ਤੇ ਅੰਗੀਠੀ ਬਾਲੋ ਉਥੇ ਖਿੜਕਿਆ ਅਤੇ ਦਰਵਾਜ਼ੇ ਤੋਂ ਹਵਾ ਦਾ ਅੰਦਰ ਬਾਹਰ ਜਾਣ ਜ਼ਰੀਆ ਜ਼ਰੂਰ ਹੋਵੇ । ਬੰਦ ਕਮਰੇ ਵਿੱਚ ਅੰਗੀਠੀ ਅਤੇ ਹੀਟਰ ਜਲਾਉਣ ਨਾਲ ਆਕਸੀਜ਼ਨ ਦੀ ਕਮੀ ਹੋ ਜਾਂਦੀ ਹੈ ਅਤੇ ਕਾਰਬਨਮੋਨੋਆਕਸਾਇਡ ਦੀ ਮਾਤਰਾ ਵੱਧ ਜਾਂਦੀ ਹੈ । ਕਮਰੇ ਵਿੱਚ ਬੈਠੇ ਲੋਕ ਬੇਹੋਸ਼ ਹੋ ਜਾਂਦੇ ਹਨ ਅਤੇ ਮੌਤ ਵੀ ਹੋ ਜਾਂਦੀ ਹੈ । ਇਸ ਤੋਂ ਇਲਾਵਾ ਸਾਹ ਦੀ ਬਿਮਾਰੀ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਰੂਮ ਹੀਟਰ ਵਰਤਨ ਵੇਲੇ ਵੀ ਕਾਫੀ ਸਾਵਧਾਨੀ ਵਰਤਨੀ ਚਾਹੀਦੀ ਹੈ। ਹੀਟਰ ਨੂੰ ਚਲਾ ਕੇ ਕਦੇ ਨਹੀਂ ਸੋਣਾ ਚਾਹੀਦਾ ਹੈ। ਹੀਟਰ ਤੋਂ ਨਿਕਲ ਵਾਲੀ ਹਵਾ ਤੁਹਾਡੀ ਸਕਿਨ ਨੂੰ ਡਰਾਈ ਕਰ ਦਿੰਦੀ ਹੈ,ਤੁਹਾਨੂੰ ਅਲਰਜੀ ਹੋ ਸਕਦੀ ਹੈ। ਹੀਟਰ ਦੀ ਹਵਾ ਦੇ ਨਾਲ ਤੁਹਾਡਾ ਸਿਰਦਰਦ ਹੋ ਸਕਦਾ ਹੈ ਅਤੇ ਨੀਂਦ ਆਉਣ ਵਿੱਚ ਵੀ ਪਰੇਸ਼ਾਨੀ ਹੋ ਸਕਦੀ ਹੈ। ਅੱਖਾਂ ਸਿਹਤਮੰਦ ਰਹਿਣ ਇਸ ਲਈ ਇਸ ਦਾ ਗਿੱਲਾ ਰਹਿਣਾ ਜ਼ਰੂਰੀ ਹੈ,ਹੀਟਲ ਨਾਲ ਅੱਖਾਂ ਦੀ ਨਮੀ ਸੁੱਕ ਜਾਂਦੀ ਹੈ।ਚਸ਼ਮਾ ਅਤੇ ਕਾਂਟੈਕਟ ਲੈਂਸ ਪਾਉਣ ਵਾਲਿਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ।