ਬਿਉਰੋ ਰਿਪੋਰਟ : ਦਿੱਲੀ ਵਿੱਚ 26 ਜਨਵਰੀ ਨੂੰ ਗਣਰਾਜ ਦਿਹਾੜੇ (Rebulic day )’ਤੇ ਪੰਜਾਬ ਦੀ ਝਾਕੀ ਨੂੰ ਨਾ ਸ਼ਾਮਲ ਕਰਨ ਨੂੰ ਮੁੱਖ ਮੰਤਰੀ ਭਗਵੰਤ ਮਾਨ ( CM BHAGWANT MANN) ਨੇ ਲੋਕਸਭਾ (Loksabha) ਦਾ ਮੁੱਦਾ ਬਣਾ ਲਿਆ ਹੈ। ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਰਿਜੈਕਟ ਕੀਤੀਆਂ ਗਈਆਂ ਪੰਜਾਬ ਦੀਆਂ ਝਾਕੀਆਂ ਨੂੰ ਲੋਕਸਭਾ ਚੋਣਾਂ ਤੱਕ ਸੂਬੇ ਦੇ ਹਰ ਮੁਹੱਲੇ ਵਿੱਚ ਕੱਢਿਆ ਜਾਵੇਗਾ । ਪਹਿਲੇ ਗੇੜ੍ਹ ਵਿੱਚ 9 ਝਾਕੀਆਂ ਤਿਆਰ ਕਰਵਾਇਆ ਜਾ ਰਹੀਆਂ ਹਨ। ਅਗਲੇ ਗੇੜ੍ਹ ਵਿੱਚ ਇਸ ਦੀ ਗਿਣਤੀ ਵਧਾਈ ਜਾਵੇਗੀ ।
ਪੰਜਾਬ ਸਰਕਾਰ ਦੀ ਯੋਜਨਾ ਹੈ ਕਿ ਝਾਕੀਆਂ ਨੂੰ ਉਸੇ ਸਟਾਇਲ ਵਿੱਚ ਪੰਜਾਬ ਵਿੱਚ ਘੁਮਾਇਆ ਜਾਵੇਗਾ ਜਿਸ ਤਰ੍ਹਾਂ ਗਣਰਾਜ ਦਿਹਾੜੇ ‘ਤੇ ਪਰੇਡ ਉਨ੍ਹਾਂ ਨੂੰ ਵਿਖਾਈ ਜਾਂਦੀ ਹੈ । ਉਨ੍ਹਾਂ ਨੂੰ ਬਕਾਇਦਾ ਟ੍ਰਾਲੀ ‘ਤੇ ਸਜਾਇਆ ਜਾਵੇਗਾ। ਇਸ ਦੇ ਬਾਅਦ ਹਰ ਇੱਕ ਵਿਧਾਨਸਭਾ ਹਲਕੇ ਅਤੇ ਹਰ ਇੱਕ ਪਿੰਡ ਵਿੱਚ ਲਿਜਾਇਆ ਜਾਵੇਗਾ। ਇੱਕ ਪਿੰਡ ਵਿੱਚ ਝਾਕੀ 10 ਤੋਂ 15 ਮਿੰਟ ਤੱਕ ਰੁਕੇਗੀ ।
ਦਿੱਲੀ ਦੇ ਪੰਜਾਬ ਭਵਨ ਵਿੱਚ ਰੱਖੀ ਜਾਵੇਗੀ ਝਾਕੀ
ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਪਲਾਨਿੰਗ ਬਣਾ ਰਹੀ ਹੈ ਕਿ ਇੱਕ ਝਾਕੀ ਦਿੱਲੀ ਦੇ ਪੰਜਾਬ ਭਵਨ ਵਿੱਚ ਰੱਖੀ ਜਾਵੇਗੀ । ਦਿੱਲੀ ਦੇ ਵਿਧਾਇਕਾਂ ਨੂੰ ਝਾਕੀ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਘੁਮਾਉਣ ਦੀ ਛੋਟ ਹੋਵੇਗੀ। ਪੰਜਾਬ ਸਰਕਾਰ ਵੱਲੋਂ ਪਰੇਡ ਦੇ ਲਈ ਤਿੰਨ ਝਾਕੀਆਂ ਤਿਆਰ ਕੀਤੀਆਂ ਗਈਆਂ ਸਨ। ਇੰਨਾਂ ਵਿੱਚ ਸ਼ਹੀਦਾਂ ਦੀ ਕਹਾਣੀ,ਨਾਰੀ ਸ਼ਕਤੀ ਮਾਈ ਭਾਗੋ ਅਤੇ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਸੀ ।
27 ਦਸੰਬਰ ਨੂੰ ਸੀਐੱਮ ਨੇ ਐਲਾਨ ਕੀਤਾ ਸੀ
ਪਹਿਲਾਂ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਅਸੀਂ ਪੰਜਾਬ ਦੀ 26 ਜਨਵਰੀ ਦੇ ਪ੍ਰੋਗਰਾਮ ਵਿੱਚ ਇੰਨਾਂ ਝਾਕੀਆਂ ਨੂੰ ਸ਼ਾਮਲ ਕਰਕੇ ਉਸ ਦੇ ਉੱਤੇ ਰੀਜੈਕਟਿਡ ਬਾਈ ਸੈਂਟਰ ਲਿਖਾਗੇ,ਪਰ ਉਨ੍ਹਾਂ ਨੇ ਫੈਸਲਾ ਲਿਆ ਸੀ ਕਿ 20 ਜਨਵਰੀ ਤੋਂ ਦਿੱਲੀ ਦੀਆਂ ਸੜਕਾਂ ‘ਤੇ ਇੰਨਾਂ ਨੂੰ ਘੁਮਾਇਆ ਜਾਵੇਗਾ ਤਾਂਕੀ ਲੋਕਾਂ ਤੱਕ ਪੰਜਾਬ ਦੇ ਸ਼ਹੀਦਾਂ ਬਾਰੇ ਜਾਣਕਾਰੀ ਪਹੁੰਚਾਈ ਜਾ ਸਕੇ ।