ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਲਾਚੌਰ ਦੇ ਪਿੰਡ ਮਾਜਰਾ ਜੱਟਾਂ ਦਾ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸੇਖੋਂ ਚਰਚਾ ਵਿੱਚ ਹੈ। ਉਹ ਇੱਕ ਕਨਾਲ ਵਿੱਚੋਂ 12 ਲੱਖ ਤੱਕ ਆਲੂ ਦੇ ਬੀਜ ਤਿਆਰ ਕਰ ਰਿਹਾ ਹੈ, ਜਦਕਿ ਆਮ ਤੌਰ ਉੱਤੇ ਐਨੀ ਹੀ ਜ਼ਮੀਨ ਵਿੱਚੋਂ ਵੱਧ ਤੋਂ ਵੱਧ 20 ਹਜ਼ਾਰ ਆਲੂ ਦੇ ਬੀਜ ਤਿਆਰ ਹੁੰਦੇ। ਇੰਨਾ ਹੀ ਨਹੀਂ ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਕਿ ਉਹ ਸਾਲ ਵਿੱਚ ਦੋ ਵਾਰ ਆਲੂ ਦਾ ਬੀਜ ਤਿਆਰ ਕਰ ਲੈਂਦਾ ਐ ਜਦਕਿ ਆਮ ਕਿਸਾਨ ਇੱਕ ਵਾਰ ਹੀ ਫ਼ਸਲ ਲੈਂ ਸਕਦਾ ਹੈ। ਇਸ ਤਕਨੀਕ ਦਾ ਇੱਕ ਖ਼ਾਸ ਫ਼ਾਇਦਾ ਇਹ ਵੀ ਹੈ ਕਿ ਇਸ ਨਾਲ ਆਲੂ ਦੇ ਬੀਜ ਨੂੰ ਬਿਮਾਰੀਆਂ ਲੱਗਣ ਦੀ ਘੱਟ ਸੰਭਾਵਨਾ ਹੁੰਦੀ ਹੈ।
ਦਰਅਸਲ ਅਗਾਂਹਵਧੂ ਕਿਸਾਨ ਸੇਖੋਂ ਵੱਲੋਂ ਆਪਣੇ ਖੇਤ ਵਿੱਚ ਐਰੋਪੋਨਿਕ ਯੂਨਿਟ ਲਾਇਆ ਹੋਇਆ। ਇਸ ਕਾਰਨ ਉਹ ਬਹੁਤਾਤ ਮਾਤਰਾ ਵਿੱਚ ਫ਼ਸਲ ਲੈ ਲੈਂਦਾ। ਇਸ ਬਾਇਓਟੈਕ ਯੂਨਿਟ ਵਿੱਚ ਨਵੀਨਤਮ ਵਿਧੀ ਅਤੇ ਤਕਨੀਕ ਨਾਲ ਆਲੂ ਦਾ ਬੀਜ ਤਿਆਰ ਕੀਤਾ ਜਾਂਦਾ ਹੈ। ਵੀਡੀਓ ਵਿੱਚ ਆਲੂ ਦੇ ਬੀਜ ਦੇ ਪੈਦਾਵਾਰ ਦੀ ਸਾਰੀ ਵਿਧੀ ਬਾਰੇ ਦੱਸਿਆ ਗਿਆ ਹੈ।
ਅੱਜ ਗੁਰਪ੍ਰੀਤ ਸਿੰਘ ਸੇਖੋਂ ਦੇਸ਼ ਵਿੱਚ ਮਿਆਰੀ ਆਲੂ ਬੀਜ ਤਿਆਰ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ। ਉਸ ਦੇ ਆਲੂ ਦੇ ਬੀਜ ਦੀ ਮੰਗ ਸੂਬੇ ਵਿੱਚ ਹੀ ਨਹੀਂ ਬਲਕਿ ਹੋਰਨਾਂ ਰਾਜਾਂ ਵਿੱਚ ਵੀ ਹੈ। ਇਹੀ ਵਜ੍ਹਾ ਹੈ ਹੁਣ ਇਸ ਕਿੱਤੇ ਵਿੱਚ ਉਨ੍ਹਾਂ ਦਾ ਕਰੋੜਾਂ ਦਾ ਟਰਨਓਵਰ ਬਣ ਚੁੱਕਾ ਹੈ।
ਪੰਜਾਬ ਦਾ ਵਾਤਾਵਰਣ ਆਲੂ ਦੀ ਬੀਜ ਦੀ ਪੈਦਾਵਾਰ ਲਈ ਢੁਕਵਾਂ ਹੈ। ਇਹ ਸੂਬੇ ਦੇ ਆਲੂ ਉਤਪਾਦਕਾਂ ਦੀਆਂ ਦੀ ਹੀ ਨਹੀਂ ਬਲਕਿ ਦੂਜੇ ਰਾਜਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਇੰਨਾ ਹੀ ਨਹੀਂ ਉੱਚ ਮਿਆਰੀ ਬੀਜ ਦੀ ਵਿਦੇਸ਼ਾਂ ਵਿੱਚ ਵੀ ਚੰਗੀ ਮੰਗ ਹੈ।