Punjab

ਪੰਜਾਬ ਤੋਂ ਪੈਟਰੋਲ ਤੇ ਡੀਜ਼ਲ ਨੂੰ ਲੈਕੇ ਵੱਡੀ ਰਾਹਤ ਦੀ ਖ਼ਬਰ !

ਬਿਉਰੋ ਰਿਪੋਰਟ: ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਚੱਲ ਰਹੀ 2 ਦਿਨਾਂ ਦੀ ਹੜਤਾਲ ਵਿੱਚ ਰਾਹਤ ਦੀ ਖ਼ਬਰ ਆਈ ਹੈ । ਪੰਜਾਬ ਸਰਕਾਰ ਨੇ ਸੂਬੇ ਦੇ 2 ਸ਼ਹਿਰਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੇ ਵੱਲੋਂ ਜਾਰੀ ਪ੍ਰੈਸ ਨੋਟ ਦੇ ਮੁਤਾਬਿਕ ਬਠਿੰਡਾ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਮੁਹਾਲੀ ਦੇ ਲਾਲੜੂ ਸਥਿਤ ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਡਿਪੋ ਤੋਂ ਤੇਲ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ ਹੈ।

ਬਠਿੰਡਾ ਦੇ IOCL ਡਿਪੋ ਤੋਂ ਬਠਿੰਡਾ,ਮਾਨਸਾ,ਮੋਗਾ,ਮੁਕਤਸਰ ਸਮੇਤ 6 ਹੋਰ ਹੋਰ ਜ਼ਿਲ੍ਹਿਆਂ ਨੂੰ ਤੇਲ ਦੀ ਸਪਲਾਈ ਹੁੰਦੀ ਹੈ । ਇਸੇ ਤਰ੍ਹਾਂ ਲਾਲੜੂ ਸਥਿਤ BPCL ਦੇ ਡਿਪੋ ਤੋਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਕੁਰੂਕਸ਼ੇਤਰ,ਹਿਸਾਰ,ਰੋਹਤਕ ਜ਼ਿਲ੍ਹਿਆਂ ਵਿੱਚ ਸਪਲਾਈ ਹੁੰਦੀ ਹੈ । ਇਸ ਤੋਂ ਪਹਿਲਾਂ ਹਰਿਆਣਾ, ਪੰਜਾਬ , ਹਿਮਾਚਲ ਅਤੇ ਚੰਡੀਗੜ੍ਹ ਵਿੱਚ ਡਰਾਈਵਰਾਂ ਦੀ ਹੜਤਾਲ ਦਾ ਅਸਰ ਤੇਲ ਸਪਲਾਈ ‘ਤੇ ਬੁਰੀ ਤਰ੍ਹਾਂ ਪਿਆ ਸੀ। ਹਰਿਆਣਾ ਦੇ 3,800 ਪੈਟਰੋਲ ਪੰਪਾਂ ਵਿੱਚ ਸਪਲਾਈ ਅੱਧੀ ਰਹਿ ਗਈ ਹੈ। ਪੈਟਰੋਲ ਪੰਪਾਂ ‘ਤੇ ਭੀੜ ਇਕੱਠੀ ਹੋ ਗਈ ਹੈ । ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਮੰਗਲਵਾਰ ਨੂੰ ਰਿਵੀਉ ਮੀਟਿੰਗ ਬੁਲਾਈ ਸੀ । ਉਧਰ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵੱਡੀ ਬਿਆਨ ਸਾਹਮਣੇ ਆਇਆ ਸੀ ।

‘ਪੰਜਾਬ ਵਿੱਚ ਤੇਲ ਦੀ ਕੋਈ ਕਮੀ ਨਹੀਂ’

ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਪੰਜਾਬ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ,ਪੂਰਾ ਸਟਾਕ ਹੈ। ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਇੱਕ ਮੀਡੀਆ ਅਦਾਰੇ ਨਾਲ ਗੱਲ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਵਿੱਚ ਪੈਟਰੋਲ ਦੀ ਰੋਜਾਨਾ ਖਪਤ 35,00 ਕਿਲੋ ਲੀਟਰ ਦੀ ਹੈ ਜਦਕਿ ਸਟਾਕ 22,600 ਕਿਲੋ ਲੀਟਰ ਹੈ। ਜਦਕਿ ਡੀਜ਼ਲ ਦੀ ਪੰਜਾਬ ਵਿੱਚ ਖਪਤ 10,000 KL ਹੈ ਜਦਕਿ ਸਟਾਕ 1,20000 KL ਹੈ। ਗ੍ਰਹਿ ਸਕੱਤਰ ਨੇ ਕਿਹਾ ਪੰਜਾਬ ਵਿੱਚ ਚਾਰ ਥਾਵਾ ਜਲੰਧਰ,ਸੰਗਰੂਰ,ਬਠਿੰਡਾ ਅਤੇ ਲਾਲੜੂ ਪੈਟਰੋਲ ਅਤੇ ਡੀਜ਼ਲ ਸਿੱਧੇ ਰਿਫਾਇੰਡਰੀ ਤੋਂ ਸਪਲਾਈ ਹੁੰਦਾ ਹੈ ।ਸਾਨੂੰ ਟਰੱਕਾਂ ਦੇ ਨਾਲ ਭੇਜਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉਨ੍ਹਾਂ ਨੇ ਅਫਵਾਹਾਂ ਤੋਂ ਬਚਣ ਦੀ ਲਈ ਕਿਹਾ ਹੈ।

ਚੰਡੀਗੜ੍ਹ ਨੇ ਲਿਮਟ ਤੈਅ ਕੀਤੀ

ਚੰਡੀਗੜ੍ਹ ਵਿੱਚ ਵੀ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ ਦੀ ਸਭ ਤੋਂ ਵੱਧ ਕਿਲਤ ਤੋਂ ਬਾਅਦ ਲਿਮਟ ਤੈਅ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਦੁਪਹੀਆ ਵਾਹਨਾਂ ਦੇ ਲਈ 2 ਲੀਟਰ ਤੇਲ ਤੈਅ ਕੀਤਾ ਹੈ ਜਦਕਿ 4 ਪਹੀਆ ਵਾਹਨਾਂ ਦੇ ਲਈ 5 ਲੀਟਰ ਪੈਟਰੋਲ ਅਤੇ ਡੀਜ਼ਲ ਤੈਅ ਕੀਤਾ ਗਿਆ ਹੈ । ਪੈਟਰੋਲ ਅਤੇ ਡੀਜ਼ਲ ਦੀ ਕਮੀ ਦੀ ਵਜ੍ਹਾ ਕਰਕੇ ਲੋਕ ਆਪਣੀ ਗੱਡੀਆਂ ਫੁੱਲ ਕਰਵਾ ਰਹੇ ਸਨ ਇਸੇ ਲਈ ਕਈ ਪੈਟਰੋਲ ਪੰਪਾਂ ਤੇ ਤੇਲ ਖਤਮ ਹੋ ਗਿਆ ਸੀ।