Others Punjab

31 ਵੱਡੇ IPS ਤੇ PPS ਪੁਲਿਸ ਅਫਸਰਾਂ ਦਾ ਤਬਾਦਲਾ !

ਬਿਉਰੋ ਰਿਪੋਟਰ : ਪੰਜਾਬ ਵਿੱਚ ਵਿਰੋਧੀ ਧਿਰ ਵਾਰ-ਵਾਰ ਕਾਨੂੰਨੀ ਹਾਲਾਤਾਂ ‘ਤੇ ਸਵਾਲ ਚੁੱਕ ਰਿਹਾ ਸੀ । ਉਧਰ ਹੁਣ ਖਬਰ ਆਈ ਹੈ ਕਿ ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਬਬਦਲ ਕੀਤਾ ਗਿਆ ਹੈ। 31 IPS ਅਤੇ PPS ਅਫ਼ਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ । ਵੱਡੀ ਗੱਲ ਇਹ ਹੈ ਕਿ ਤਿੰਨ ਵੱਡੇ ਸ਼ਹਿਰ ਲੁਧਿਆਣਾ , ਅੰਮ੍ਰਿਤਸਰ , ਜਲੰਧਰ ਦੇ ਪੁਲਿਸ ਕਮਿਸ਼ਨਰਾਂ ਨੂੰ ਬਦਲ ਦਿੱਤਾ ਗਿਆ ਹੈ ਅਤੇ ਕਈ ਜ਼ਿਲ੍ਹਿਆਂ ਦੇ SSP ਦਾ ਵੀ ਟਰਾਂਸਫਰ ਕਰ ਦਿੱਤਾ ਗਿਆ ਹੈ । ਸਭ ਤੋਂ ਹੈਰਾਨ ਵਾਲਾ ਟਰਾਂਸਫਰ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ । ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਕਮਿਸ਼ਨਰ ਦੇ ਅਹੁਦੇ ਤੋਂ ਹਟਾਇਆ ਗਿਆ ਹੈ । ਉਨ੍ਹਾਂ ਨੇ ਕਈ ਵੱਡੇ ਮਾਮਲੇ 24 ਘੰਟਿਆਂ ਦੇ ਅੰਦਰ ਸੁਲਝਾਏ ਸਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਮਾਨ ਦਾ ਕਰੀਬੀ ਮੰਨਿਆ ਜਾਂਦਾ ਸੀ । ਮਾਨ ਸਰਕਾਰ ਬਣਨ ਤੋਂ ਬਾਅਦ ਹੀ ਉਨ੍ਹਾਂ ਨੂੰ ਸੰਗਰੂਰ ਤੋਂ ਲੁਧਿਆਣਾ ਦੇ ਕਮਿਸ਼ਨਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਸੀ ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਤਬਾਦਲਾ

ਮਨਦੀਪ ਸਿੰਘ ਸਿੱਧੂ ਅਗਲੇ ਸਾਲ ਰਿਟਾਇਡ ਹੋਣ ਜਾ ਰਹੇ ਹਨ । 3 ਦਿਨ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਨਸ਼ੇ ਨੂੰ ਲੈਕੇ ਸਾਈਕਲ ਰੈਲੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਦੀ 20 ਮਿੰਟ ਦੀ ਸਪੀਚ ‘ਤੇ ਕਾਫੀ ਸਵਾਲ ਉੱਠੇ ਸਨ । ਡੀਜੀਪੀ ਗੌਰਵ ਯਾਦਵ ਨੇ ਆਪਣੀ ਸਪੀਚ ਸਿਰਫ਼ 3 ਮਿੰਟ ਵਿੱਚ ਖਤਮ ਕੀਤੀ ਜਦਕਿ ਮਨਦੀਪ ਸਿੰਘ ਨੇ ਆਪਣੀਆਂ ਅਤੇ ਪਰਿਵਾਰ ਦੀਆਂ ਉਪਲਬਦਿਆਂ ਗਿਣਵਾਈਆਂ ਸਨ । ਜਿਸ ਤੋਂ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦੇ ਸੰਕੇਤ ਮਿਲੇ ਸਨ । ਸੰਗਰੂਰ ਵਿੱਚ ਜਦੋਂ ਜ਼ਿਮਨੀ ਚੋਣ ਹੋਈ ਸੀ ਤਾਂ ਵੀ ਉਨ੍ਹਾਂ ਦੇ ਆਮ ਆਦਮੀ ਪਾਰਟੀ ਤੋਂ ਚੋਣ ਲੜਨ ਦੀਆਂ ਚਰਚਾਵਾਂ ਤੇਜ਼ ਹੋਇਆ ਸਨ। 1 ਨਵੰਬਰ ਦੀ ਡਿਬੇਟ ਤੋਂ ਪਹਿਲਾਂ ਵੀ ਖਬਰਾਂ ਆਇਆ ਸਨ ਕਿ ਮਨਦੀਪ ਸਿੰਘ ਸਿੱਧੂ ਕੋਲੋ ਸ਼ਹਿਰ ਦਾ ਸਾਰਾ ਚਾਰਜ ਵਾਪਸ ਲੈਕੇ ਚੰਡੀਗੜ੍ਹ ਤੋਂ ਟੀਮ ਭੇਜੀ ਗਈ ਹੈ। ਮਨਦੀਪ ਸੰਧੂ ਨੂੰ ਲੁਧਿਆਣਾ ਦੇ ਕਮਿਸ਼ਨ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ ਹੈ ਇਸ ਨੂੰ ਲੈਕੇ ਸਵਾਲ ਉੱਠ ਰਹੇ ਹਨ । ਫਿਲਹਾਲ ਉਨ੍ਹਾਂ ਦਾ ਟਰਾਂਸਫਰ DIG ਪ੍ਰਸ਼ਾਸਨਿਕ ਚੰਡੀਗੜ੍ਹ ਦਫਤਰ ਵਿੱਚ ਕੀਤਾ ਗਿਆ ਹੈ।

ਜਲੰਧਰ ਦੇ ਪੁਲਿਸ ਕਮਿਸ਼ਨਰ ਦਾ ਤਬਾਦਲਾ

ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੂੰ ਹੁਣ ਲੁਧਿਆਣਾ ਦੇ ਕਮਿਸ਼ਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ । ਉਹ ਮਨਦੀਪ ਸਿੰਘ ਸਿੱਧੂ ਦਾ ਅਹੁਦਾ ਸੰਭਾਲਣਗੇ । ਕੁਲਦੀਪ ਚਹਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਵੇਲੇ ਤੋਂ ਖਾਸ ਬਣ ਗਏ ਹਨ ਜਦੋਂ ਤੋਂ ਰਾਜਪਾਲ ਨੇ ਉਨ੍ਹਾਂ ਨੂੰ SSP ਚੰਡੀਗੜ੍ਹ ਦੇ ਅਹੁਦੇ ਤੋਂ ਹਟਾਇਆ ਸੀ । ਰਾਜਪਾਲ ਨੇ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਤੋਂ ਬਾਅਦ ਸੀਬੀਆਈ ਜਾਂਚ ਦੀ ਸਿਫਾਰਿਸ ਵੀ ਕੀਤੀ ਸੀ । ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਚਹਿਲ ਨੂੰ ਜਲੰਧਰ ਦਾ ਕਮਿਸ਼ਨ ਬਣਾ ਦਿੱਤਾ । ਉਹ ਵੀ ਉਦੋ ਜਦੋਂ 26 ਜਨਵਰੀ ਨੂੰ ਝੰਡਾ ਫਹਿਰਾਉਣ ਦੇ ਲਈ ਰਾਜਪਾਲ ਨੇ ਜਲੰਧਰ ਜਾਣਾ ਸੀ । ਇਸ ਨੂੰ ਲੈਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਾਫੀ ਇਤਰਾਜ਼ ਵੀ ਕੀਤਾ ਸੀ । ਹੁਣ ਉਨ੍ਹਾਂ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ । ਆਪਰੇਸ਼ਨ ਅੰਮ੍ਰਿਤਪਾਲ ਦੌਰਾਨ ਵੀ ਚਹਿਲ ਦੀ ਭੂਮਿਕਾ ਕਾਫੀ ਅਹਿਮ ਰਹੀ ਸੀ । ਚਹਿਲ ਦੀ ਥਾਂ ‘ਤੇ ਸਵਪਨ ਸ਼ਰਮਾ ਨੂੰ ਜਲੰਧਰ ਦੇ ਕਮਿਸ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ,ਉਹ ਵੀ ਮੁੱਖ ਮੰਤਰੀ ਮਾਨ ਦੀ ਪਸੰਦ ਦੇ ਅਫਸਰਾਂ ਦੇ ਵਿੱਚੋਂ ਇੱਕ ਹਨ ।

ਅੰਮ੍ਰਿਤਸਰ ਦੇ ਕਮਿਸ਼ਨ ਦਾ ਟਰਾਂਸਫਰ

ਟਰਾਂਸਫਰ ਲਿਸਟ ਵਿੱਚ ਦੂਜਾ ਵੱਡਾ ਨਾਂ ਹੈ ਅੰਮ੍ਰਿਤਸਰ ਦੇ ਕਮਿਸ਼ਨਰ ਨੌਨਿਹਾਲ ਸਿੰਘ ਦਾ ਹੈ । ਉਨ੍ਹਾਂ ਦੀ ਥਾਂ ‘ਤੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੇ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਪੰਜਾਬ ਪੁਲਿਸ ਵਿੱਚ ਇੰਨਾਂ ਦੋਵਾਂ ਅਫਸਰਾਂ ਦਾ ਵੱਡਾ ਕੱਦ ਹੈ । ਗੁਰਪ੍ਰੀਤ ਸਿੰਘ ਭੁੱਲਰ ਜਲੰਧਰ ਦੇ ਕਮਿਸ਼ਨ ਵੀ ਰਹਿ ਚੁੱਕੇ ਹਨ ਅਤੇ ਉਹ ਦੇਸ਼ ਦੇ ਸਭ ਤੋਂ ਅਮੀਰ IPS ਅਫ਼ਸਰ ਹਨ । ਉਹ ਗੈਂਗਸਟਰਾਂ ਨੂੰ ਲੈਕੇ ਬਣੀ STF ਵਿੱਚ ਅਹਿਮ ਅਹੁਦੇ ‘ਤੇ ਤਾਇਨਾਤ ਸਨ ਅਤੇ ਇਸੇ ਵੇਲੇ ਗੁਰਪ੍ਰੀਤ ਸਿੰਘ ਭੁੱਲਰ IGP ਰੋਪੜ ਰੇਂਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਸੂਬੇ ਵਿੱਚ ਕਿਸੇ ਦੀ ਸਰਕਾਰ ਹੋਏ ਗੁਰਪ੍ਰੀਤ ਸਿੰਘ ਭੁੱਲਰ ਦੇ ਕੋਲ ਹਮੇਸ਼ਾ ਅਹਿਮ ਅਹੁਦੇ ਰਹੇ ਹਨ । ਇਸ ਤੋਂ ਇਲਾਵਾ ਟਰਾਂਸਫਰ ਦੀ ਲਿਸਟ ਵਿੱਚ IPS ਅਫਸਰ ਜਸਕਰਨ ਸਿੰਘ ਦਾ ਵੀ ਵੱਡਾ ਨਾਂ ਹੈ ਉਨ੍ਹਾਂ ਨੂੰ IGP ਇੰਟੈਲੀਜੈਂਸ ਤੋਂ ਹਟਾ ਕੇ ਗੁਰਪ੍ਰੀਤ ਸਿੰਘ ਭੁੱਲਰ ਦੀ ਥਾਂ ‘ਤੇ ADGP ਰੋਪੜ ਰੇਂਜ ਲਗਾਇਆ ਗਿਆ ਹੈ ।

SSP ਦਾ ਟਰਾਂਸਫਰ

31 ਟਰਾਂਸਫਰ ਵਿੱਚ 7 ਜ਼ਿਲ੍ਹਿਆਂ ਦੇ SSP ਵੀ ਸ਼ਾਮਲ ਹਨ। ਇਸ ਵਿੱਚ ਵੱਡਾ ਨਾਂ ਹੈ SSP ਰੋਪੜ ਵਿਵੇਕਸ਼ੀਲ ਸੋਨੀ ਜਿੰਨਾਂ ਨੂੰ ਹੁਣ ਮੋਗਾ ਦੇ SSP ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਬਠਿੰਡਾ ਦੇ SSP ਗੁਲਨੀਤ ਖੁਰਾਨਾ ਨੂੰ SSP ਰੋਪੜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਸੰਗਰੂਰ ਦੇ SSP ਸੁਰਿੰਦਰ ਲਾਂਬਾ ਦਾ ਟਰਾਂਸਫਰ ਕਰਕੇ ਹੁਸ਼ਿਆਰਪੁਰ ਦਾ SSP ਬਣਾਇਆ ਗਿਆ ਹੈ ।ਜਦਕਿ ਉਨ੍ਹਾਂ ਦੀ ਥਾਂ ਹੁਸ਼ਿਆਰਪੁਰ ਦੇ ਸਰਤਾਜ ਸਿੰਘ ਚਹਿਲ ਨੂੰ ਸੰਗਰੂਰ ਦਾ SSP ਬਣਾਇਆ ਗਿਆ ਹੈ । ਪਠਾਨਕੋਟ ਦੇ SSP ਹਰਕਮਲਪ੍ਰੀਤ ਸਿੰਘ ਨੂੰ ਮਲੇਰਕੋਟਲਾ ਦੇ ਐੱਸਐੱਸਪੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।