International Punjab

ਨਿਊਜ਼ੀਲੈਂਡ ਸਿੱਖ ਖੇਡਾਂ ਲਈ ਡਾਕ ਟਿਕਟ ਜਾਰੀ ! ਇਸੇ ਮਹੀਨੇ ਹੋਣਗੀਆਂ ਖੇਡਾਂ

ਬਿਉਰੋ ਰਿਪੋਰਟ : ਨਿਉਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿੱਚ ਪੰਜਵੀਆਂ ਸਿੱਖ ਖੇਡਾਂ ਇਸੇ ਮਹੀਨੇ ਸ਼ੁਰੂਆਤ ਹੋਣ ਜਾ ਰਹੀ ਹੈ । 25 ਅਤੇ 26 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿੱਚ ਇਹ ਖੇਡਾਂ ਕਰਵਾਇਆ ਜਾਣਗੀਆਂ । ਸਿੱਖ ਖੇਡਾਂ ਦੇ ਉਦਘਾਟਨ ਲਈ 25 ਨਵੰਬਰ ਨੂੰ ਇੱਕ ਸਮਾਗਮ ਰੱਖਿਆ ਗਿਆ ਹੈ । ਇਸ ਮੌਕੇ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਹਫਤੇ ਨੂੰ ਸਮਰਪਿਤ ਖਾਸ ਡਾਕ ਟਿਕਟ ਜਾਰੀ ਕੀਤਾ ਗਿਆ ਹੈ ।

ਇਸ ਮੌਕੇ ਡਾਕ ਟਿਕਟ ‘ਤੇ ਪੰਜਾਬੀ ਭਾਸ਼ਾ ਵਿੱਚ ਨਿਊਜ਼ੀਲੈਂਡ ਸਿੱਖ ਖੇਡ 25 ਅਤੇ 26 ਨਵੰਬਰ ਲਿਖ ਕੇ ਖੇਡਾਂ ਨੂੰ ਵੱਡਾ ਮਾਨ ਦਿੱਤਾ ਗਿਆ ਹੈ। ਸਿਰਫ਼ ਇੰਨਾਂ ਹੀ ਨਹੀਂ ਡਾਕ ਟਿਕਟ ‘ਤੇ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪੰਜਵੇਂ ਸ਼ਾਨਦਾਰ ਸਾਲ ਦੇ ਸਫਰ ਨੂੰ ਦਰਸਾਇਆ ਗਿਆ ਹੈ। ਟਿਕਟ ਦੀ ਕੀਮਤ 2 ਡਾਲਰ ਰੱਖੀ ਗਈ ਹੈ । ਇਹ ਉਪਰਾਲਾ ਪੰਜਾਬੀ ਹੈਰਲਡ ਵੱਲੋਂ ਕੀਤਾ ਗਿਆ ਹੈ,ਉਨ੍ਹਾਂ ਨੇ ਕਿਹਾ ਹੈ ਜਿਹੜੇ ਵੀ ਕਾਰੋਬਾਰੀ ਅਜਿਹੀਆਂ ਟਿਕਟਾਂ ਦੀ ਵਰਤੋਂ ਡਾਕ ਦੇ ਲਈ ਕਰਨਾ ਚਾਹੁੰਦੇ ਹਨ ਉਹ ਉਨ੍ਹਾਂ ਦੇ ਨਾਲ ਸੰਪਰਕ ਕਰ ਸਕਦੇ ਹਨ ਤਾਂਕੀ ਵੱਧ ਤੋਂ ਵੱਧ ਆਰਡਰ ‘ਤੇ ਡਾਕ ਟਿਕਟਾਂ ਤਿਆਰ ਕੀਤੀਆਂ ਜਾ ਸਕਣਗ ।