Lifestyle

ਗ੍ਰੇਟ ਖਲੀ ਦੂਜੀ ਵਾਰ ਬਣੇ ਪਿਤਾ, ਦਿਖਾਈ ਨਵਜੰਮੇ ਪੁੱਤਰ ਦੀ ਝਲਕ

The Great Khali, Wrestling , sports news

WWE ਚੈਂਪੀਅਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ, ਉਨ੍ਹਾਂ ਦੀ ਪਤਨੀ ਹਰਪਿੰਦਰ ਕੌਰ ਨੇ ਅਮਰੀਕਾ ਦੇ ਇੱਕ ਮੈਟਰਨਿਟੀ ਹੋਮ ਵਿੱਚ ਐਡਿਮਿਟ ਹਨ। ਖਲੀ ਨੇ ਹਸਪਤਾਲ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।

ਵੀਡੀਓ ‘ਚ ਉਹ ਆਪਣੇ ਬੇਟੇ ਨੂੰ ਗੋਦ ‘ਚ ਚੁੱਕ ਕੇ ਪਿਆਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਖਲੀ ਆਪਣੇ ਬੇਟੇ ਨੂੰ ਕਹਿ ਰਹੇ ਹਨ ਕਿ ਉਹ ਜਲਦੀ ਠੀਕ ਹੋ ਜਾਵੇਗਾ। ਬੇਟੀ ਤੋ਼ ਪਹਿਲਾ ਖਲੀ ਦੀ ਇੱਕ ਬੇਟੀ ਵੀ ਹੈ। ਦ ਗ੍ਰੇਟ ਖਲੀ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਦਾ ਰਹਿਣ ਵਾਲਾ ਹੈ।

ਖਲੀ ਦੇ ਘਰ ‘ਚ ਖੁਸ਼ੀ ਦਾ ਮਾਹੌਲ ਹੈ। ਫਿਲਮਾਂ ਤੋਂ ਇਲਾਵਾ ਖਲੀ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਖਲੀ ਇਕਲੌਤਾ ਭਾਰਤੀ ਪਹਿਲਵਾਨ ਹੈ ਜੋ ਵਿਦੇਸ਼ ਗਿਆ ਅਤੇ ਵੱਡੇ ਪਹਿਲਵਾਨਾਂ ਨੂੰ ਹਰਾ ਕੇ WWE ਖਿਤਾਬ ਜਿੱਤਿਆ।