Punjab

ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਲਈ ਸਭ ਤੋਂ ਸਸਤੀ AC BUS ਸੇਵਾ ਸ਼ੁਰੂ ! ਵਾਲਵੋ ਤੋਂ ਅੱਧਾ ਕਿਰਾਇਆ

 

ਬਿਉਰੋ ਰਿਪੋਰਟ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਨੇ ਸ਼ਹਿਰ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਦੇ ਲਈ ਹੁਣ ਸਸਤੀ ਕਿਰਾਏ ਵਾਲੀਆਂ AC ਬੱਸ ਸੇਵਾ ਸ਼ੁਰੂ ਕੀਤੀ ਗਈ ਹੈ । ਇਸ ਵਿੱਚ ਇੱਕ ਸਵਾਰੀ ਤੋਂ ਸਿਰਫ਼ 485 ਰੁਪਏ ਹੀ ਲਏ ਜਾਣਗੇ । ਹੁਣ ਤੱਕ ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਦੇ ਲਈ ਵਾਲਵੋ ਬੱਸ ਸੇਵਾ 800 ਰਪੁਏ ਪ੍ਰਤੀ ਸਵਾਰੀ ਲੈਂਦੀ ਸੀ । ਪਰ CTU ਦੀ ਬੱਸ ਸੇਵਾ ਤਕਰੀਬਨ ਅੱਧਾ ਕਿਰਾਇਆ ਹੀ ਲਏਗੀ।

HVAC ਬੱਸ ਦੀ ਮਿਲੇਗੀ ਸਰਵਿਸ

ਹਣ ਤੱਕ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੇ ਵੱਲੋਂ ਦਿੱਲੀ ਏਅਰਪੋਰਟ ਦੇ ਲਈ ਸਿਰਫ਼ ਵਾਲਵੋ ਬੱਸ ਸੇਵਾ ਹੀ ਦਿੱਤੀ ਜਾਂਦੀ ਸੀ । ਜਿਸ ਦਾ ਕਿਰਾਇਆ ਕਾਫੀ ਮਹਿੰਗਾ ਸੀ । ਪਰ ਹੁਣ 485 ਵਿੱਚ ਯਾਤਰੀ ਏਸੀ ਬੱਸ ਦੇ ਜਰੀਏ ਸਸਤੇ ਵਿੱਚ ਚੰਡੀਗੜ੍ਹ ਤੋਂ ਦਿੱਲੀ ਤੱਕ ਦਾ ਸਫਰ ਕਰ ਸਕਣਗੇ । ਇਸ ਵਿੱਚ ਹੀਟਿੰਗ,ਵੈਂਟਿਲੇਸ਼ਨ ਅਤੇ ਏਅਰ ਕੰਡੀਸ਼ਨ ਦਾ ਪੂਰਾ ਇੰਤਜਾਮ ਹੋਏਗਾ । ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਸੇਵਾ ਪਹਿਲਾਂ ਦੂਜੇ ਸੂਬਿਆਂ ਵਿੱਚ ਚਲਾਈ ਜਾਂਦੀ ਸੀ ਪਰ ਹੁਣ ਦਿੱਲੀ ਏਅਰਪੋਰਟ ਤੱਕ ਵੀ ਇਹ ਸਰਵਿਸ ਦਿੱਤੀ ਜਾਵੇਗੀ।

ਇਹ ਹੈ ਬੱਸ ਦਾ ਟਾਇਮ ਟੇਬਲ

ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਦੇ ਲਈ ਚਲਾਈ ਜਾਣ ਵਾਲੀ HVAC ਬੱਸਾਂ ਦਾ ਟਾਇਮ ਟੇਬਲ CTU ਨੇ ਤੈਅ ਕਰ ਦਿੱਤਾ ਹੈ । ਚੰਡੀਗੜ੍ਹ ਦੇ ਸੈਕਟਰ -17 ਬੱਸ ਸਟੈਂਡ ਤੋਂ ਸਵੇਰ 4:50 ਵਜੇ, 6 ਵਜੇ, ਦੁਪਹਿਰ 3:00 ਵਜੇ ਅਤੇ 4:00 ਵਜੇ ਦਿੱਲੀ ਏਅਰਪੋਰਟ ਦੇ ਲਈ ਬੱਸ ਚੱਲਣਗੀਆਂ । ਦਿੱਲੀ ਏਰਪੋਰਟ ਤੋਂ ਚੰਡੀਗੜ੍ਹ ਦੇ ਲਈ ਸਵੇਰ 11:50, ਦੁਪਹਿਰ 1:00 ਵਜੇ ਅਤੇ ਰਾਤ 10:00 ਅਤੇ 11:00 ਵਜੇ ਬੱਸ ਚੱਲੇਗੀ ।