ਬਿਉਰੋ ਰਿਪੋਰਟ : ਕੀ ਵੀਰ ਸਾਵਰਕਰ ਦੇ ਨਾਲ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੀਆਂ ਨਜ਼ਦੀਕੀਆਂ ਸਨ ? ਕੀ ਮਹਾਤਮਾ ਗਾਂਧੀ ਦੇ ਕਤਲ ਦੀ ਸਾਜਿਸ਼ ਵਿੱਚ ਗ੍ਰਿਫਤਾਰ ਸਾਵਰਕਰ ਦਾ ਵਕੀਲ ਮਾਸਟਰ ਤਾਰਾ ਸਿੰਘ ਨੇ ਕੀਤਾ ? ਸਾਵਰਕਰ ਦਾ ਸਾਥ ਦੇਣ ਲਈ ਮਾਸਟਰ ਤਾਰਾ ਸਿੰਘ ਨੂੰ ਨਹਿਰੂ ਨੇ ਗ੍ਰਿਫਤਾਰ ਕਰਵਾਇਆ ਸੀ ? ਇਹ ਉਹ ਬਿਆਨ ਹਨ ਜਿਹੜੇ ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਤਿਰਲੋਚਨ ਸਿੰਘ ਵੱਲੋਂ ਦਿੱਤੀ ਗਿਆ ਹੈ । ਉਨ੍ਹਾਂ ਵੱਲੋਂ ਸਾਵਰਕਰ ਦੇ ਨਾਲ ਮਾਸਟਰ ਜੀ ਦੇ ਨਜ਼ਦੀਕੀ ਰਿਸ਼ਤਿਆਂ ਦੇ ਦਾਅਵਿਆਂ ਨੂੰ ਲੈਕੇ ਸਵਾਲ ਚੁੱਕੇ ਜਾਣ ਲੱਗੇ ਹਨ। ਇਹ ਸਵਾਲ ਕਿਸੇ ਹੋਰ ਨੇ ਨਹੀਂ ਬਲਕਿ ਮਾਸਟਰ ਤਾਰਾ ਸਿੰਘ ਜੀ ਦੀ ਦੋਤਰੀ ਦੇ ਕਿਰਨਜੋਤ ਕੌਰ ਨੇ ਚੁੱਕੇ ਸਨ ਜੋ SGPC ਦੀ ਮੈਂਬਰ ਹਨ । ਇਸ ਮਾਮਲੇ ਵਿੱਚ SGPC ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਨੇ ਤਿਰਲੋਚਨ ਸਿੰਘ ਨੂੰ ਨਸੀਹਤ ਵੀ ਦਿੱਤੀ ਹੈ । ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਤਿਰਲੋਚਨ ਦੇ ਪੂਰੇ ਬਿਆਨ ਬਾਰੇ ।
ਤਿਰਲੋਚਨ ਸਿੰਘ ਦਾ ਮਾਸਟਰ ਤਾਰਾ ਸਿੰਘ ਅਤੇ ਸਾਵਰਕਰ ਦੇ ਰਿਸ਼ਤੇ ਬਾਰੇ ਬਿਆਨ
ਸਾਬਕਾ ਐੱਮਪੀ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਿਰਲੋਚਨ ਸਿੰਘ ਅਕਸਰ ਆਪਣੇ ਬਿਆਨਾਂ ਨਾਲ ਸੁਰੱਖਿਆ ਵਿੱਚ ਰਹਿੰਦੇ ਹਨ । ਬੀਜੇਪੀ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਜੱਗ ਜ਼ਾਹਿਰ ਹਨ । ਉਨ੍ਹਾਂ ਦੇ ਤਾਜ਼ਾ ਬਿਆਨ ਵੀ ਇਸੇ ਦੇ ਨਾਲ ਜੁੜਿਆ ਹੋਇਆ ਹੈ । ਹਿੰਦੂ ਮਹਾਸਭਾ ਨਾਲ ਜੁੜੇ ਅਤੇ ਬੀਜੇਪੀ ਦੇ ਆਦਰਸ਼ ਵੀਰ ਸਾਵਰਕਰ ਦੇ ਨਾਲ ਮਾਸਟਰ ਤਾਰਾ ਸਿੰਘ ਦੇ ਗਹਿਰੇ ਰਿਸ਼ਤਿਆਂ ਨੂੰ ਲੈਕੇ ਤਿਰਲੋਚਨ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ । ਉਨ੍ਹਾਂ ਨੇ ਕਿਹਾ ਮਹਾਤਮਾ ਗਾਂਧੀ ਦੇ ਕਤਲ ਮਾਮਲੇ ਵਿੱਚ ਜਦੋਂ ਨਾਥੂਰਾਮ ਗੋਡਸੇ,ਨਰਾਇਣ ਆਪਟੇ ਅਤੇ ਦਿਗੰਬਰ ਬੈਜ ਦੇ ਨਾਲ ਸਾਵਰਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ । ਸਾਵਰਕਰ ‘ਤੇ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ ਹਾਲਾਂਕਿ ਉਨ੍ਹਾਂ ਨੂੰ ਬਾਅਦ ਵਿੱਚ ਬਰੀ ਕਰ ਦਿੱਤਾ ਗਿਆ ਸੀ । ਉਸ ਵੇਲੇ ਮਾਸਟਰ ਤਾਰਾ ਸਿੰਘ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਸਾਵਰਕਰ ਦਾ ਸਾਥ ਦੇਣ ਲਈ ਉਹ ਆਪ ਦਿੱਲੀ ਆਏ ਅਤੇ ਵਕੀਲ ਦਾ ਸਾਰਾ ਖਰਚਾ ਚੁੱਕਿਆ ਅਤੇ ਹਰ ਪੇਸ਼ੀ ‘ਤੇ ਉੇਨ੍ਹਾਂ ਦੇ ਨਾਲ ਅਦਾਲਤ ਵਿੱਚ ਖੜੇ ਨਜ਼ਰ ਆਉਂਦੇ ਸਨ। ਮਾਸਟਰ ਜੀ ਸਾਵਰਕਰ ਨੂੰ ਨਿਰਦੋਸ਼ ਦੱਸ ਦੇ ਸਨ । ਇਸੇ ਲਈ ਤਤਕਾਰੀ ਕਾਂਗਰਸ ਸਰਕਾਰ ਨੇ ਮਾਸਟਰ ਤਾਰਾ ਸਿੰਘ ਨੂੰ ਸਾਵਰਕਰ ਦਾ ਸਾਥ ਦੇਣ ਲਈ ਗ੍ਰਿਫਤਾਰ ਕੀਤਾ ਸੀ । ਤਿਰਲੋਚਨ ਸਿੰਘ ਆਪਣੇ ਦਾਅਵੇ ਨੂੰ ਸਾਬਿਤ ਕਰਨ ਦੇ ਲਈ ਉਸ ਵੇਲੇ ਦੇ ਉਰਦੂ ਅਖ਼ਬਾਰ ਦਾ ਹਵਾਲਾ ਵੀ ਦਿੰਦੇ ਹਨ। ਪਰ ਮਾਸਟਰ ਤਾਰਾ ਸਿੰਘ ਦੀ ਦੋਤਰੀ ਬੀਬੀ ਕਿਰਨਜੋਤ ਕੌਰ ਇਨ੍ਹਾਂ ਸਾਰਿਆਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦੇ ਹਨ ।
ਕਿਰਨਜੋਤ ਕੌਰ ਦਾ ਤਿਰਲੋਚਨ ਸਿੰਘ ਦੇ ਦਾਅਵੇ ਨੂੰ ਨਕਾਰਿਆ
SGPC ਦੀ ਮੈਂਬਰ ਅਤੇ ਮਾਸਟਰ ਤਾਰਾ ਸਿੰਘ ਦੀ ਦੋਤਰੀ ਬੀਬੀ ਕਿਰਨਜੋਤ ਕੌਰ ਨੇ ਤਿਰਲੋਚਨ ਸਿੰਘ ਦੇ ਦਾਅਵੇ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੈਨੂੰ ਉਨ੍ਹਾਂ ਨੇ ਇਹ ਗੱਲ ਦੱਸੀ ਸੀ ਕਿ ਮਾਸਟਰ ਤਾਰਾ ਸਿੰਘ ਅਤੇ ਸਾਵਰਕਰ ਦੇ ਵਿਚਾਲੇ ਚੰਗੇ ਰਿਸ਼ਤੇ ਸਨ ਉਹ ਹਮਾਇਤ ਵਿੱਚ ਕਚਹਿਰੀ ਜਾਂਦੇ ਸਨ । ਪਰ ਹੁਣ ਉਨ੍ਹਾਂ ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਦਾਅਵਾ ਕੀਤਾ ਹੈ ਜੋ ਮੇਰੇ ਲਈ ਨਵੀਂ ਗੱਲ ਹੈ । ਹੁਣ ਉਨ੍ਹਾਂ ਨੇ ਕਿਹਾ ਹੈ ਕਿ ਸਾਵਰਕਰ ਦਾ ਵਕੀਲ ਵੀ ਮਾਸਟਰ ਜੀ ਨੇ ਕੀਤਾ ਸੀ ਇਸੇ ਲਈ ਮਾਸਟਰ ਜੀ ਜੇਲ੍ਹ ਗਏ । ਬੀਬੀ ਕਿਰਨਜੋਤ ਨੇ ਕਿਹਾ ਨਾ ਤਾਂ ਮਾਸਟਰ ਜੀ ਦੀਆਂ ਲਿਖਤਾ ਵਿੱਚ ਅਤੇ ਨਾ ਹੀ ਘਰ ਦੇ ਅੰਦਰ ਇਹ ਗੱਲ ਹੋਈ ਨਹੀਂ । ਮੇਰੀ ਮਾਤਾ ਜੀ 1978 ਵਿੱਚ ਜਨਸੰਘ ਦੀ ਸਰਕਾਰ ਵਿੱਚ ਰਾਜਸਭਾ ਦੇ ਐੱਮਪੀ ਬਣੇ ਸਨ । ਉਸ ਵੇਲੇ ਤਾਲਮੇਲ ਤਾਂ ਸੀ ਪਰ ਇਹ ਕਦੇ ਨਹੀਂ ਕਿਹਾ ਕਿ ਵੀਰਸਾਵਰਕਰ ਦੇ ਨਾਲ ਕੋਈ ਗਹਿਰਾ ਰਿਸ਼ਤਾ ਸੀ । ਉਸ ਵੇਲੇ ਕਈ ਹੋਰ ਸਿੱਖ ਆਗੂ ਵੀ ਸਨ ਪਰ ਕਦੇ ਕਿਸੇ ਨੇ ਇਸ ਬਾਰੇ ਕੋਈ ਗੱਲ ਨਹੀਂ ਕਹੀ । RSS ਦੀ ਮੈਗਜ਼ੀਨ ਵਿੱਚ ਇਹ ਗੱਲ ਲਿਖੀ ਗਈ,ਜਿਸ ‘ਤੇ ਮੈਂ ਭਰੋਸਾ ਨਹੀਂ ਕਰ ਸਕਦੀ ਹਾਂ। ਮੈਂ ਇਨ੍ਹਾਂ ਗੱਲਾਂ ‘ਤੇ ਕਿਵੇਂ ਵਿਸ਼ਵਾਸ਼ ਕਰਾ ? ਹਿੰਦੂ ਮਹਾਸਭਾ ਵਿੱਚ ਸਵਾਰਕਰ ਐਕਟਿਵ ਸੀ,ਜਿਸ ‘ਤੇ ਮਹਾਤਮਾ ਗਾਂਧੀ ਦੇ ਕਤਲ ਦਾ ਇਲਜ਼ਾਮ ਲੱਗਿਆ ਸੀ । ਉਸ ਵੇਲੇ ਮਾਸਟਰ ਜੀ ਦਾ ਸੰਪਰਕ ਹੋ ਸਕਦਾ ਹੈ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਉਹ ਸਾਵਰਕਰ ਨੂੰ ਜਾਣ ਦੇ ਨਹੀਂ ਸੀ । ਜਦੋਂ ਘੱਟ ਗਿਣਤੀ ਨੇ ਆਪਣੇ ਹੱਕ ਵਿੱਚ ਫੈਸਲਾ ਕਰਨਾ ਹੁੰਦਾ ਹੈ ਤਾਂ ਬਹੁਰ ਗਿਣਤੀ ਤੋਂ ਸਹਿਯੋਗ ਲੈਂਦੇ ਹਨ । ਪਰ ਇਹ ਕਹਿਣਾ ਕਿ ਵਕੀਲ ਮਾਸਟਰ ਜੀ ਨੇ ਕੀਤਾ ਹੋਵੇਗਾ ਅਤੇ ਇਸੇ ਵਜ੍ਹਾ ਨਾਲ ਉਹ ਜੇਲ੍ਹ ਗਏ ਇਹ ਕਹਿਣਾ ਗੱਲਤ ਹੈ ਉਹ ਸਿੱਖਾਂ ਦੇ ਮੁੱਦੇ ‘ਤੇ ਜੇਲ੍ਹ ਗਏ। ਜਦੋਂ ਅਜ਼ਾਦੀ ਵੇਲੇ ਦੇ ਵਾਅਦੇ ਮਾਸਟਰ ਤਾਰਾ ਸਿੰਘ ਨੇ ਨਹਿਰੂ ਨੂੰ ਯਾਦ ਦਿਵਾਏ ਤਾਂ ਉਨ੍ਹਾਂ ਨੇ ਕਿਹਾ ਹੁਣ ਸਮਾਂ ਬਦਲ ਗਿਆ ਹੈ ਮਾਸਟਰ ਜੀ । ਤਾਂ ਮਾਸਟਰ ਤਾਰਾ ਸਿੰਘ ਨੇ ਸੰਘਰਸ਼ ਐਲਾਨਿਆ ਉਨ੍ਹਾਂ ਨੂੰ ਰੋਕਣ ਦੇ ਲਈ ਗ੍ਰਿਫਤਾਰ ਕੀਤਾ ਗਿਆ ।
SGPC ਦਾ ਤਿਰਲੋਚਨ ਸਿੰਘ ‘ਤੇ ਤੰਜ
SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਤਿਰਲੋਚਨ ਸਿੰਘ ‘ਤੇ ਤੰਜ ਕੱਸਦੇ ਹੋਏ ਕਿ ਖੁਸ਼ਾਮਦੀਨ ਕਰਦੇ ਸਮੇਂ ਇਨ੍ਹਾਂ ਸਿਰ ਨਾ ਝੁਕਾਉ ਕੀ ਦਸਤਾਰ ਉਤਰ ਜਾਵੇ । ਉਨ੍ਹਾਂ ਦੱਸਿਆ ਕਿ ਮਾਸਟਰ ਤਾਰਾ ਸਿੰਘ ਕਦੇ ਵੀ ਸਾਵਰਕਰ ਦੀ ਹਮਾਇਤ ਨਹੀਂ ਕਰ ਸਕਦੇ ਸਨ । ਬੀਜੇਪੀ ਦੇ ਸਾਵਰਕ ਹੀਰੋ ਹਨ,ਇਸੇ ਲਈ ਉਹ ਅਜਿਹਾ ਪ੍ਰਚਾਰ ਕਰ ਰਹੇ ਹਨ। ਤਿਰਲੋਚਨ ਸਿੰਘ ਜਿਹੜੇ ਤੱਥ ਪੇਸ਼ ਕਰ ਰਹੇ ਹਨ ਕਿ ਮਾਸਟਰ ਤਾਰਾ ਸਿੰਘ ਨੇ ਸਾਵਰਕਰ ਦੀ ਹਮਾਇਤ ਕੀਤੀ ਸੀ ਇਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਗਲਤ ਹੈ । ਜਦਕਿ ਮਾਸਟਰ ਤਾਰਾ ਸਿੰਘ ਨੇ ਜਦੋਂ ਵੇਖਿਆ ਕਿ ਜਲੰਧਰ ਨਗਰ ਨਿਗਮ ਵਿੱਚ ਹਿੰਦੀ ਭਾਸ਼ਾ ਲਾਗੂ ਕਰਵਾ ਦਿੱਤਾ ਗਈ ਹੈ ਤਾਂ ਇਸ ਦੇ ਵਿਰੋਧ ਵਿੱਚ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਕਾਂਫਰੰਸ ਰੱਖੀ ਗਈ । ਉਸ ਵੇਲੇ ਨਹਿਰੂ ਨੇ ਉਨ੍ਹਾਂ ਨੂੰ ਰੋਕਣ ਦੇ ਲਈ ਰੇਲ ਗੱਡੀ ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ ।
ਕਿਉਂ ਮਾਸਟਰ ਤਾਰਾ ਸਿੰਘ ਨੇ ਨਹਿਰੂ ਤੋਂ ਨਰਾਜ਼
ਮਾਸਟਰ ਤਾਰਾ ਸਿੰਘ ਦੀ ਪੋਤਰੀ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੋਸ਼ਲ ਸਾਇੰਸ ਦੀ ਪ੍ਰੋਫੈਸਰ ਜਸਪ੍ਰੀਤ ਕੌਰ ਮੁਤਾਬਿਕ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਸਿੱਖਾਂ ਨੂੰ ਆਪਣੇ ਨਾਲ ਰੱਖਣ ਦੇ ਲਈ ਜਵਾਹਰ ਲਾਲ ਨਹਿਰੂ ਨੇ ਮਾਸਟਰ ਜੀ ਨੂੰ ਵਾਅਦਾ ਕੀਤਾ ਸੀ ਕਿ ਸਿੱਖ ਸਟੇਟ ਦੀ ਖੁਦਮੁਖਤਾਰੀ ਤੋਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ । ਜਿਸ ਤੋਂ ਬਾਅਦ ਮਾਸਟਰ ਜੀ ਨੇ ਭਾਰਤ ਨਾਲ ਜਾਣ ਦਾ ਫੈਸਲਾ ਲਿਆ ਸੀ । ਪਰ ਬਟਵਾਰੇ ਦੇ ਬਾਅਦ ਕੇਂਦਰ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੂਰੇ ਦੇਸ਼ ਵਿੱਚ ਨਿਰਦੇਸ਼ ਦਿੱਤੇ ਕਿ ਸਿੱਖਾਂ ਨੂੰ ਕੰਟਰੋਲ ਵਿੱਚ ਰੱਖਿਆ ਜਾਵੇ ਜਿਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੇ ਸੰਘਰਸ਼ ਦਾ ਐਲਾਨ ਕੀਤਾ ਸੀ ।
ਕੌਣ ਹਨ ਤਿਰਲੋਚਨ ਸਿੰਘ ?
ਤਿਰਲੋਚਨ ਸਿੰਘ ਦਾ ਪੰਜਾਬ ਅਤੇ ਦਿੱਲੀ ਦੀ ਕੇਂਦਰ ਸਰਕਾਰ ਵਿੱਚ ਵੱਡਾ ਪ੍ਰਸ਼ਾਸਨਿਕ ਤਜ਼ੁਰਬਾ ਰਿਹਾ ਹੈ । ਸਭ ਤੋਂ ਵੱਡਾ ਅਹੁਦਾ ਉਨ੍ਹਾਂ ਨੂੰ ਪਹਿਲੀ ਵਾਰ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪ੍ਰੈਸ ਸਕੱਤਰ ਦਾ ਮਿਲਿਆ ਸੀ । ਸਿਵਲ ਸਰਵਿਸ ਵਿੱਚ ਰਹਿੰਦੇ ਹੋਏ ਉਹ ਪੰਜਾਬ ਦੇ ਪਬਲਿਕ ਰਿਲੇਸ਼ਨ ਵਿਭਾਗ ਮੁੱਖੀ ਵੀ ਰਹੇ । ਇਸ ਤੋਂ ਬਾਅਦ ਉਹ ਹਰਿਆਣਾ ਦੀ ਚੌਟਾਲਾ ਸਰਕਾਰ ਸਮੇਂ INLD ਤੋਂ ਰਾਜਸਭਾ ਦੇ ਮੈਂਬਰ ਵੀ ਚੁਣੇ ਗਏ । ਉਨ੍ਹਾਂ ਦਾ ਹਰ ਇੱਕ ਪਾਰਟੀ ਨਾਲ ਚੰਗਾ ਰਿਸ਼ਤਾ ਸੀ ਜਿਸ ਦੀ ਵਜ੍ਹਾ ਕਰਕੇ ਉਹ ਵੱਡੇ ਅਹੁਦਿਆਂ ‘ਤੇ ਰਹੇ। ਜਦੋਂ ਪਹਿਲੀ ਵਾਰ ਵਾਜਪਾਈ ਸਰਕਾਰ ਆਈ ਤਾਂ ਉਨ੍ਹਾਂ ਦੀ ਨਜ਼ਦੀਕਿਆਂ ਬੀਜੇਪੀ ਨਾਲ ਹੋ ਗਈ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ । ਇਹ ਅਹੁਦਾ ਕੈਬਨਿਟ ਰੈਂਕ ਦੇ ਬਰਾਬਰ ਸੀ । ਅਕਾਲੀ ਦਲ ਨਾਲ ਵੀ ਉਨ੍ਹਾਂ ਦੇ ਚੰਗੇ ਰਿਸ਼ਤੇ ਰਹੇ ਹਨ । ਅਕਾਲੀ ਸਰਕਾਰ ਵੇਲੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਨਜ਼ਦੀਕੀ ਸਨ । ਪਰ ਜਦੋਂ ਬੀਜੇਪੀ ਅਤੇ ਅਕਾਲੀ ਦਲ ਦਾ ਗਠਜੋੜ ਟੁੱਟਿਆ ਤਾਂ ਹੁਣ ਅਕਾਲੀ ਦਲ ‘ਤੇ ਇੱਕ ਤੋਂ ਬਾਅਦ ਇੱਕ ਵਾਰ ਕਰਦੇ ਹਨ । ਤਿਰਲੋਚਨ ਸਿੰਘ ਦੇ ਵੀਰਸਾਵਰਕਰ ਅਤੇ ਮਾਸਟਰ ਤਾਰਾ ਸਿੰਘ ਦੇ ਰਿਸ਼ਤਿਆਂ ਨੂੰ ਲੈਕੇ ਦਿੱਤੇ ਤਾਜ਼ਾ ਬਿਆਨ ਨੂੰ ਵੀ ਇਸੇ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ।