‘ਦ ਖ਼ਾਲਸ ਬਿਊਰੋ:- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਦਿੱਲੀ ਦੇ ਵਿੱਚ ਕੋਰੋਨਾਵਾਇਰਸ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ “ਦਿੱਲੀ ਵਿੱਚ 90 ਪ੍ਰਤੀਸ਼ਤ ਕੋਰੋਨਾ ਮਰੀਜ਼ ਇਲਾਜ਼ ਤੋਂ ਬਾਅਦ ਸਿਹਤਮੰਦ ਹੋ ਗਏ ਹਨ। ਦਿੱਲੀ ਵਿੱਚ ਹੁਣ ਸਿਰਫ਼ 7 ਪ੍ਰਤੀਸ਼ਤ ਕੋਰੋਨਾ ਕੇਸ ਹੀ ਐਕਟਿਵ ਹਨ। ਹੌਲੀ-ਹੌਲੀ ਦਿੱਲੀ ਕੋਰੋਨਾ ਨੂੰ ਮਾਤ ਪਾ ਦੇਵੇਗੀ।“ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਦਿੱਲੀ ਦੇ ਕੋਰੋਨਾਵਾਇਰਸ ਅੰਕੜਿਆਂ ਦੀ ਸੂਚੀ ਵੀ ਜਾਰੀ ਕੀਤੀ ਹੈ।
ਪੂਰੀ ਦੁਨੀਆ ਇਸ ਸਮੇਂ ਕੋਰੋਨਾਵਾਇਰਸ ਦੀ ਮਾਰ ਝੱਲ ਰਹੀ ਹੈ ਅਤੇ ਇਸ ਤੋਂ ਬਚਾਅ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸਦੇ ਚੱਲਦਿਆਂ ਉਨ੍ਹਾਂ ਦੀ ਆਖ਼ਰੀ ਉਮੀਦ ਕੋਰੋਨਾ ਵੈਕਸੀਨ ‘ਤੇ ਹੈ ਜੋ ਕਿ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਕੇਜਰੀਵਾਲ ਦਾ ਸਾਕਾਰਾਤਮਕ ਟਵੀਟ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਜਿੱਤ ਪ੍ਰਾਪਤ ਕਰਨ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ।