‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਸ਼ਹਿਰ ਦੇ ਬਿਜਲੀ ਵਿਭਾਗ ਨੂੰ ਖਰੀਦਣ ਦੇ ਲਈ ਅਡਾਨੀ, ਟਾਟਾ ਸਮੇਤ 9 ਕੰਪਨੀਆਂ ਨੇ ਆਪਣੀ ਇੱਛਾ ਜਤਾਈ ਹੈ। ਇਨ੍ਹਾਂ ਕੰਪਨੀਆਂ ਵਿੱਚ ਸੀਈਐੱਸਸੀ ਲਿਮੀਟਿਡ, ਟੋਰੇਂਟ ਪਾਵਰ ਲਿਮੀਟਿਡ, ਸਟੇਰਲਾਈਟ ਲਿਮੀਟਿਡ, ਟਾਟਾ ਪਾਵਰ ਕੰਪਨੀ ਲਿਮੀਟਿਡ, ਜੀਐੱਮਆਰ ਜੈਨਰੇਸ਼ਨ ਅਸੈਟ ਲਿਮੀਟਿਡ, ਇੰਡੀਆ ਪਾਵਰ ਕਾਰਪੋਰੇਸ਼ਨ ਲਿਮੀਟਿਡ, ਡੀਐੱਨਐੱਚ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮੀਟਿਡ ਅਤੇ ਐੱਨਟੀਪੀਸੀ ਇਲੈੱਕਟ੍ਰਿਕ ਸਪਲਾਈ ਲਿਮੀਟਿਡ ਸ਼ਾਮਿਲ ਹਨ। ਇਨ੍ਹਾਂ ਕੰਪਨੀਆਂ ਨੇ ਬਿਡ ਵਿੱਚ ਸ਼ਾਮਿਲ ਹੋਣ ਦੇ ਲਈ ਰਿਕੁਐਸਟ ਫ਼ਾਰ ਪ੍ਰਪੋਜ਼ਲ (RPF) ਫਾਰਮ ਖਰੀਦੇ ਹਨ। ਦੇਖਣਾ ਇਹ ਬਣਦਾ ਹੈ ਕਿ ਟੈਂਡਰ ਵਿੱਚ ਇਨ੍ਹਾਂ ‘ਚੋਂ ਕਿਹੜੀਆਂ-ਕਿਹੜੀਆਂ ਕੰਪਨੀਆਂ ਸ਼ਾਮਿਲ ਹੁੰਦੀਆਂ ਹਨ। ਪ੍ਰਸ਼ਾਸਨ ਨੇ ਬੀਤੇ ਦਿਨੀਂ ਬਿਜਲੀ ਵਿਭਾਗ ਨੂੰ ਦੀ 100 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਜਾਰੀ ਕੀਤਾ ਹੈ।
ਸ਼ਹਿਰ ਦੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਲਈ ਯੂਟੀ ਪ੍ਰਸ਼ਾਸਨ ਨੇ 10 ਕਰੋੜ ਰੁਪਏ ਬਿਡ ਸਿਕਿਓਰਿਟੀ ਰੱਖੀ ਹੈ। ਇੱਛਕ ਕੰਪਨੀਆਂ 31 ਦਸੰਬਰ ਤੱਕ ਸ਼ਾਮ 4 ਵਜੇ ਤੋਂ ਪਹਿਲਾਂ ਆਵੇਦਨ ਕਰ ਸਕਦੀਆਂ ਹਨ। ਪ੍ਰਸ਼ਾਸਨ ਵੱਲੋਂ ਜਿਸ ਵੀ ਕੰਪਨੀ ਨੂੰ ਟੈਂਡਰ ਦਿੱਤਾ ਜਾਵੇਗਾ, ਉਸ ਕੋਲ ਸ਼ਹਿਰ ਵਿੱਚ ਬਿਜਲੀ ਵਿਤਰਨ ਅਤੇ ਰਿਟੇਲ ਸਪਲਾਈ ਦੀ ਜ਼ਿੰਮੇਦਾਰੀ ਹੋਵੇਗੀ। ਇਸ ਦੇ ਲਈ ਪਹਿਲਾਂ ਹੀ ਕੰਪਨੀ ਫਾਈਨਲ ਕੀਤੀ ਜਾ ਰਹੀ ਹੈ, ਜੋ ਬਿਜਲੀ ਵਿਭਾਗ ਦੀ ਸੰਪਤੀ ਨੂੰ ਅਧਿਕ੍ਰਿਤ ਕਰ ਸਕੇ।
ਬਿਜਲੀ ਵਿਭਾਗ ਦੇ ਨਿੱਜੀਕਰਨ ਲਈ ਟਰੱਸਟ ਵੀ ਬਣਾਈ ਜਾਵੇਗੀ, ਜੋ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਦਾ ਧਿਆਨ ਰੱਖੇਗੀ ਕਿਉਂਕਿ ਇਹ ਕਰਮਚਾਰੀ ਪ੍ਰਾਈਵੇਟ ਕੰਪਨੀ ਵਿੱਚ ਸ਼ਿਫ਼ਟ ਹੋਣਗੇ।