‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੀ ਦੂਜੀ ਲਹਿਰਾ ਵਿੱਚ ਆਪਣੇ ਪਤੀ ਨੂੰ ਗਵਾਉਣ ਵਾਲੀ 87 ਸਾਲ ਦੀ ਊਸ਼ਾ ਗੁਪਤਾ ਨੇ ਜੋ ਕੰਮ ਕੀਤਾ ਹੈ, ਉਹ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸ੍ਰੋਤ ਹੈ। ਉਸ਼ਾ ਕੋਰੋਨਾ ਨਾਲ ਪੀੜਤ ਪਰਿਵਾਰਾਂ ਲਈ ਘਰ ਦੀ ਚਟਣੀ ਤੇ ਅਚਾਰ ਬਣਾਉਂਦੀ ਹੈ ਤਾਂ ਕਿ ਇਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਦੂਜਿਆਂ ਵਾਂਗ ਊਸ਼ਾ ਗੁਪਤਾ ਲਈ ਵੀ ਕੋਰੋਨਾ ਦੀ ਦੂਜੀ ਲਹਿਰ ਦੁੱਖ-ਤਕਲੀਫਾਂ ਲੈ ਕੇ ਆਈ। ਉਸਦੇ ਪਤੀ ਰਾਜਕੁਮਾਰ ਤੇ ਉਹ ਆਪ ਕੋਰੋਨਾ ਦੇ ਲਪੇਟੇ ਵਿੱਚ ਆ ਗਏ ਤੇ ਇਨ੍ਹਾਂ ਦੋਵਾਂ ਨੂੰ ਦਿੱਲੀ ਦੇ ਬਤਰਾ ਹਸਪਤਾਲ ਵਿੱਚ ਦਾਖਿਲ ਹੋਣਾ ਪਿਆ।27 ਦਿਨਾਂ ਦਾ ਸੰਘਰਸ਼ ਇਸ ਜੋੜੇ ਦੇ ਸਾਥ ਦੇ 6 ਦਹਾਕਿਆਂ ਤੇ ਭਾਰੀ ਪੈ ਗਿਆ ਤੇ ਊਸ਼ਾ ਦੇ ਪਤੀ ਦੀ ਜਾਨ ਚਲੀ ਗਈ।
ਹਸਪਤਾਲ ਵਿੱਚ ਊਸ਼ਾ ਨੇ ਬੇਸਹਾਰਾ ਪਰਿਵਾਰ ਤੇ ਤਕਲੀਫ ਸਹਿੰਦੇ ਮਰੀਜ਼ ਵੇਖੇ। ਇੱਥੋਂ ਤੱਕ ਕਿ ਉਸਦੇ ਆਪਣੇ ਪਤੀ ਨੇ ਆਕਸੀਜਨ ਦੀ ਘਾਟ ਦਾ ਦੁਖਾਂਤ ਝੱਲਿਆ।
ਊਸ਼ਾ ਗੁਪਤਾ ਨੇ ਕਿਹਾ ਕਿ ਮੈਂ ਆਪਣੇ ਚਾਰੇ ਪਾਸੇ ਬਹੁਤ ਦੁੱਖ ਦੇਖਿਆ ਹੈ।ਆਕਸੀਜਨ ਦੀ ਘਾਟ ਨਾਲ ਲੜਨਾ ਇਸ ਤਰ੍ਹਾਂ ਹੁੰਦਾ ਹੈ ਕਿ ਮੰਨ ਲਵੋ ਅਸੀਂ ਲੜਾਈ ਵਿੱਚ ਖੜ੍ਹੇ ਹਾਂ ਤਾਂ ਸਾਡੇ ਸਾਰੇ ਪਾਸੇ ਦਬਾਅ ਦਾ ਮਾਹੌਲ ਹੋਵੇਗਾ। ਇਸੇ ਘਾਟ ਕਾਰਨ ਜਦੋਂ ਮੇਰੇ ਪਤੀ ਦੀ ਮੌਤ ਹੋਈ ਤਾਂ ਇਸਨੇ ਮੈਨੂੰ ਤੋੜ ਕੇ ਰੱਖ ਦਿੱਤਾ।
ਊਸ਼ਾ ਨੇ ਕਿਹਾ ਕਿ ਮੈਂ ਇਸ ਮਹਾਂਮਾਰੀ ਦੌਰਾਨ ਕਈ ਪਰਿਵਾਰ ਦੇਖੇ ਜੋ ਆਰਥਿਕ ਪੱਖੋਂ ਕਮਜ਼ੋਰ ਸਨ।ਇਸ ਦੁੱਖ ਦੇ ਹਸਪਤਾਲ ਵਿੱਚ ਗਵਾਹ ਬਣਨ ਨੇ ਮੇਰੀ ਜਿੰਦਗੀ ਨੂੰ ਨਵਾਂ ਅਰਥ ਦਿੱਤਾ ਤੇ ਮੈਂ ਫੈਸਲਾ ਕੀਤਾ ਕਿ ਲੋੜਵੰਦਾਂ ਦੀ ਮਦਦ ਕਰਨੀ ਹੈ।ਇਸੇ ਦੌਰਾਨ ਘਰ ਦਾ ਆਚਾਰ ਬਣਾਉਣ ਦਾ ਆਈਡੀਆ ਆਇਆ।
ਊਸ਼ਾ ਨੇ ‘Pickle With Love’ ਨਾਂ ਦੀ ਯਾਤਰਾ ਜੁਲਾਈ 2021 ਵਿੱਚ ਸ਼ੁਰੂ ਕੀਤੀ ਸੀ, ਜਿੱਥੇ ਊਸ਼ਾ ਗੁਪਤਾ ਨੇ ਘਰ ਦੇ ਬਣੇ ਅਚਾਰ ਅਤੇ ਚਟਨੀ ਵੇਚੀ ਸੀ।ਅਚਾਰਾਂ ਦੀ ਵਿਕਰੀ ਤੋਂ ਹੋਣ ਵਾਲੀ ਆਮਦਨੀ ਦੀ ਵਰਤੋਂ ਕੋਵਿਡ -19 ਤੋਂ ਪ੍ਰਭਾਵਿਤ ਲੋਕਾਂ ਨੂੰ ਭੋਜਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ।
ਊਸ਼ਾ ਨੇ ਕਿਾਹ ਕਿ ਹਰ ਪੈਸਾ ਮਾਇਨੇ ਰੱਖਦਾ ਹੈ। ਮੈਨੂੰ ਖੁਸ਼ੀ ਹੈ ਕਿ ਛੋਟੇ ਪੈਮਾਨੇ ‘ਤੇ ਵੀ, ਮੈਂ ਕੁਝ ਵੱਖਰਾ ਕਰਨ ਦੇ ਯੋਗ ਹਾਂ। 200 ਗ੍ਰਾਮ ਅਚਾਰ ਜਾਂ ਚਟਨੀ ਦੀ ਬੋਤਲ ਦੀ ਕੀਮਤ 150 ਰੁਪਏ ਹੈ।ਇਹ ਪੈਸਾ ਜੋ ਵੇਚ ਕੇ ਇਕੱਠਾ ਕੀਤਾ ਗਿਆ ਸੀ ਅਤੇ ਇਸ ਦੀ ਮਾਰਕੀਟਿੰਗ ਡਿਲੀਵਰੀ ਲਈ ਵਰਤੀ ਗਈ ਸੀ ਤੇ ਇਸ ਨਾਲ ਕੋਵਿਡ ਨਾਲ ਪ੍ਰਭਾਵਿਤ 65,000 ਤੋਂ ਵੱਧ ਲੋੜਵੰਦ ਲੋਕਾਂ ਨੂੰ ਭੋਜਨ ਦਿੱਤਾ ਗਿਆ ਹੈ।
ਊਸ਼ਾ ਨੇ ਕਿਹਾ ਕਿ ਹੁਣ ਉਹ ਗਰੀਬ ਔਰਤਾਂ ਨੂੰ ਸਸ਼ਕਤ ਬਣਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਛੋਟੇ ਕਾਰੋਬਾਰ ਸ਼ੁਰੂ ਕਰਨ ਦੀ ਸਿਖਲਾਈ ਦੇਣਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਹ ਅਜਿਹੀਆਂ ਔਰਤਾਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਖਾਣਾ ਪਕਾਉਣ ਦੀ ਕਲਾ ਸਿੱਖਾਉਣ ਲਈ ਲਈ ਤਿਆਰ ਹੈ।ਜ਼ਿਕਰਯੋਗ ਹੈ ਕਿ ਊਸ਼ਾ ਗੁਪਤਾ ਨੇ ‘ਭਾਰਤੀ ਸ਼ਾਕਾਹਾਰੀ ਰਸੋਈ ਪ੍ਰਬੰਧ’ ਨਾਂ ਦੀ ਕਿਤਾਬ ਵੀ ਲਿਖੀ ਹੈ।