India

ਵੇਖੋ Video: 86 ਸਾਲ ਦੀ ਉਮਰ ‘ਚ ਬਜ਼ੁਰਗ ਜੋੜ ਨੇ ਐਵਰੈਸਟ ‘ਤੇ ਜਾਣ ਦਾ ਸੁਪਣਾ ਪੂਰਾ ਕੀਤਾ !

86 year old couple reached in everest

ਚੰਡੀਗੜ੍ਹ : ਕਹਿੰਦੇ ਨੇ ਸੁਪਣਿਆ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਉਸ ਨੂੰ ਸਾਕਾਰ ਕਰਨ ਦੇ ਲਈ ਸਰੀਰ ਦੀ ਤਾਕਤ ਤੋਂ ਜ਼ਿਆਦਾ ਜਜ਼ਬਾ ਮਾਇਨੇ ਰੱਖ ਦਾ ਹੈ। ਕਈ ਲੋਕਾਂ ਨੂੰ ਇਹ ਸ਼ਾਇਦ ਕਿਤਾਬੀ ਗੱਲਾਂ ਲੱਗਣ ਪਰ ਇੱਕ ਬਜ਼ੁਰਗ ਜੋੜੇ ਨੇ ਇਸ ਨੂੰ ਸਾਬਿਤ ਕਰ ਵਿਖਾਇਆ ਹੈ ਅਤੇ ਲੋਕਾਂ ਸਾਹਮਣੇ ਉਦਾਰਹਣ ਪੇਸ਼ ਕੀਤਾ ਹੈ । ਇਸ ਬਜ਼ੁਰਗ ਜੋੜੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । 86 ਸਾਲ ਦਾ ਬਜ਼ੁਰਗ ਜੋੜਾ ਐਵਰੈਸਟ (Everest) ‘ਤੇ ਪਹੁੰਚਿਆ ਹੈ। ਹਾਲਾਂਕਿ ਇਹ ਉਨ੍ਹਾਂ ਲਈ ਕਿਸੇ ਵੀ ਵੱਡੀ ਚੁਣੌਤੀ ਤੋਂ ਘੱਟ ਨਹੀਂ ਸੀ। ਐਵਰੈਸਟ ਦਾ ਸੁਪਣਾ ਪੂਰਾ ਕਰਨ ਤੋਂ ਬਾਅਦ ਬਜ਼ੁਰਗ ਸ਼ਖ਼ਸ ਨੇ ਕਿਹਾ ਕਿ ਉਹ ਆਪਣੀ ਪਤਨੀ ਨਾਲ ਇਸ ਨੂੰ ਨਜ਼ਦੀਕ ਤੋਂ ਵੇਖਣਾ ਚਾਉਂਦਾ ਸੀ ਅਤੇ ਇਹ ਉਸ ਦੀ ਆਖਿਰ ਇੱਛਾ ਸੀ । ਹੈਵਰੈਸਟ ਦੇ ਨਜ਼ਦੀਕ ਇਹ ਜੋੜਾ ਇੱਕ ਹੈਲੀਕਾਪਟਰ ਦੇ ਨਾਲ ਪਹੁੰਚਿਆ। ਲੋਕ ਇਹ ਵੀਡੀਓ ਸ਼ੇਅਰ ਕਰਕੇ ਬਜ਼ੁਰਗ ਜੋੜੇ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ ।

2020 ਨੂੰ ਚੀਨ ਨੇ ਮੁੜ ਤੋਂ ਐਵਰੈਸਟ ਦੀ ਉਚਾਈ ਨਾਪੀ ਅਤੇ ਉਸ ਮੁਤਾਬਿਕ ਇਹ 8844.43 ਮੀਟਰ ਹੈ,ਜੋ ਨੇਪਾਲ ਵੱਲੋਂ ਕੀਤੀ ਮਿਣਤੀ ਤੋਂ 4 ਮੀਟਰ ਘੱਟ ਹੈ। ਚੀਨ ਨੇ 1 ਮਈ ਤੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦੀ ਉਚਾਈ ਨੂੰ ਮਾਪਣ ਲਈ ਇੱਕ ਨਵਾਂ ਸਰਵੇਖਣ ਸ਼ੁਰੂ ਕੀਤਾ। ਐਵਰੇਸਟ ਦੀ ਉਚਾਈ ਨੂੰ ਲੈ ਕੇ ਚੀਨ ਨੇਪਾਲ ਦੇ ਮਾਪਾਂ ਤੋਂ ਸੰਤੁਸ਼ਟ ਨਹੀਂ ਹੈ। ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉਚਾਈ ‘ਚ ਹੋਇਆ ਵਾਧਾ । ਇਹ ਉੱਚਾਈ ਸਾਲ 1954 ਵਿੱਚ ਸਰਵੇ ਆਫ ਇੰਡੀਆ ਵੱਲੋਂ ਮਾਪੀ ਗਈ ਉੱਚਾਈ ਤੋਂ 86 ਸੈਂਟੀਮੀਟਰ ਜ਼ਿਆਦਾ ਹੈ।

ਸਾਲ 2015 ਵਿੱਚ ਆਏ ਤਬਾਰਕੁੰਨ ਭੂਚਾਲ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਮਾਉਂਟ ਐਵਰੈਸਟ ਦੀ ਉੱਚਾਈ ਵਿੱਚ ਬਦਲਾਅ ਹੋਇਆ ਹੈ। ਇਸ ਤੋਂ ਬਾਅਦ ਹੀ ਨੇਪਾਲ ਸਰਕਾਰ ਨੇ ਇਸ ਦੀ ਉੱਚਾਈ ਨਾਪਣ ਦਾ ਫੈਸਲਾ ਲਿਆ ਸੀ । ਚੀਨ ਸਰਕਾਰ ਨੇ ਐਵਰੈਸਟ ਦੀ ਉੱਚਾਈ ਨਾਪਣ ਦੇ ਲਈ ਵਿਗਿਆਨਕ ਖੋਜ ਦੇ 6 ਰਾਊਂਡ ਕਰਵਾਏ ਸਨ। 1975 ਤੋਂ 2005 ਦੇ ਵਿੱਚ 2 ਵਾਰ ਚੋਟੀ ਦੀ ਉਚਾਈ ਜਾਰੀ ਕੀਤੀ । ਪਹਿਲੀ ਵਾਰ ਇਹ 8,848.13 ਅਤੇ ਦੂਜੀ ਵਾਰ 8,844.43 ਮੀਟਰ ਸੀ। ਤਿੱਬਤੀ ਭਾਸ਼ਾ ਵਿੱਚ ਮਾਊਂਟ ਐਵਰੈਸਟ ਨੂੰ ਚੋਮੋਲੁੰਗਮਾ ਕਿਹਾ ਜਾਂਦਾ ਹੈ। ਚੀਨ ਅਤੇ ਨੇਪਾਲ ਨੇ ਐਵਰੈਸਟ ਨੂੰ ਲੈਕੇ ਆਪਣਾ ਸਰਹੱਦੀ ਵਿਵਾਦ ਸੁਲਝਾ ਲਿਆ ਸੀ । 2019 ਵਿੱਚ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇਪਾਲ ਦੇ ਦੌਰੇ ‘ਤੇ ਵੀ ਗਏ ਸਨ ।