ਬਠਿੰਡਾ : ਅੱਜ ਸਵੇਰ ਸਮੇਂ ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਗੋਲੀਬਾਰੀ ਦੀ ਵਾਰਦਾਤ ( Bathinda Military Station Firing ) ਵਿੱਚ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਸਾਹਣੇ ਆਈ ਸੀ ਅਤੇ ਇਸ ਮਾਮਲੇ ਵਿੱਚ ਹੁਣ ਨਿਊਜ਼ ਏਜਸੀ ਏਐਨਆਈ ਦੇ ਮੁਤਾਬਿਕ ਬਠਿੰਡਾ ਫ਼ਾਇਰਿੰਗ ‘ਚ ਮਰਨ ਵਾਲੇ ਚਾਰ ਲੋਕ ਫੌਜ ਦੇ ਜਵਾਨ ਹਨ । 4 ਮੌਤਾਂ ਤੋਂ ਇਲਾਵਾ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਤੇ ਫੌਜ ਦੀਆਂ ਟੀਮਾਂ ਮਿਲ ਕੇ ਜਾਂਚ ਕਰਨਗੀਆਂ।
Four army jawans of an artillery unit succumbed to gunshot injuries sustained during the firing incident at Bathinda Military Station. No other injuries to personnel or loss/damage to property reported. The area continues to be sealed off and joint investigations with Punjab… pic.twitter.com/bcOz8l1HEY
— ANI (@ANI) April 12, 2023
ਫੌਜ ਮੁਤਾਬਿਕ ਬਠਿੰਡਾ ਮਿਲਿਟਰੀ ਸਟੇਸ਼ਨ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਫੌ ਦੇ ਜਵਾਨਾਂ ਦੇ ਪਰਵਾਰਾਂ ਨੂੰ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ। ਫੌਜ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੋਲੀਬਾਰੀ ਬੁੱਧਵਾਰ ਸਵੇਰੇ 4.35 ਵਜੇ ਹੋਈ। ਖੇਤਰ ਵਿੱਚ ਤੁਰੰਤ ਪ੍ਰਤੀਕਿਰਿਆ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
Bathinda Military Station firing incident | The families of jawans killed in the incident are being informed about the loss of lives: Indian Army
— ANI (@ANI) April 12, 2023
ਫੌਜ ਨੇ ਕਿਹਾ ਕਿ ਇਲਾਕੇ ਨੂੰ ਸੀਲ ਹੀ ਰਖਿਆ ਗਿਆ ਹੈ ਤੇ ਲੋਕਾਂ ਦੇ ਆਉਣ-ਜਾਣ ‘ਤੇ ਰੋਕ ਲਾ ਦਿੱਤੀ ਗਈ ਹੈ। ਪਹਿਲੂ ਵੇਖਣ ਲਈ ਲਈ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ 2 ਦਿਨ ਪਹਿਲਾਂ ਰਾਈਫਲ ਤੇ ਗੋਲੀਆਂ ਗਾਇਬ ਹੋਣ ਦਾ ਐਂਗਲ ਵੀ ਸ਼ਾਮਲ ਹੈ।
ਇਸ ਮਾਮਲੇ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਬ੍ਰੀਫਿੰਗ ਦੇਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ਬਾਰੇ ਫੌਜ ਤੋਂ ਰਿਪੋਰਟ ਮੰਗੀ ਹੈ। ਪੰਜਾਬ ਸਰਾਕਰ ਨੇ ਵੀ ਬਠਿੰਡਾ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ।
Defence Minister Rajnath Singh will be briefed by Army Chief General Manoj Pande on the Bathinda Military Station firing incident in a short while from now pic.twitter.com/QdBWPLaSwg
— ANI (@ANI) April 12, 2023
ਦੂਜੇ ਪਾਸੇ ਬਠਿੰਡਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਗੁਲਨੀਤ ਸਿੰਘ ਖੁਰਾਣਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਅਤਿਵਾਦੀ ਹਮਲਾ ਨਹੀਂ ਹੈ। ਇਸ ਫਾਇਰਿੰਗ ਮਾਮਲੇ ਦਾ ਕੋਈ ਅਤਿਵਾਦੀ ਕੁਨੈਕਸ਼ਨ ਸਾਹਮਣੇ ਨਹੀਂ ਆਇਆ ਹੈ। ਇਹ ਫੌਜ ਦਾ ਅੰਦਰੂਨੀ ਮਾਮਲਾ ਹੈ।
ਐਸਐਸਪੀ ਖੁਰਾਣਾ ਨੇ ਕਿਹਾ ਕਿ ਅਸੀਂ ਆਰਮੀ ਨਾਲ ਸੰਪਰਕ ਵਿੱਚ ਹਾਂ ਅਤੇ ਹਰ ਪਹਿਲੂ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਹੈ। ਸਾਡੀ ਟੀਮ ਮੌਕੇ ‘ਤੇ ਮੌਜੂਦ ਹੈ। ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਿਤੀ ਕਾਬੂ ਹੇਠ ਹੈ। ਸੂਤਰਾਂ ਅਨੁਸਾਰ ਐਨਐਸਜੀ ਹਾਲੇ ਬਠਿੰਡਾ ਨਹੀਂ ਜਾਵੇਗੀ। ਫਿਲਹਾਲ ਫੌਜ ਨੇ ਪ੍ਰੈੱਸ ਨੋਟ ਰਾਹੀਂ ਘਟਨਾ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ।
#WATCH | The gates of the Bathinda Military Station have been closed following a firing incident that has left four dead. Punjab police sources have said that there is no terror angle to the incident.
Visuals from outside the military station deferred by unspecified time. pic.twitter.com/b91Wc75WeX
— ANI (@ANI) April 12, 2023
ਬਠਿੰਡਾ ਛਾਉਣੀ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ। ਇਸ ਮਿਲਟਰੀ ਸਟੇਸ਼ਨ ਦੀ ਸੀਮਾ ਕਰੀਬ 45 ਕਿਲੋਮੀਟਰ ਹੈ। ਇੱਥੋਂ ਦਾ ਅਸਲਾ ਡਿਪੂ ਦੇਸ਼ ਦੇ ਸਭ ਤੋਂ ਵੱਡੇ ਡਿਪੂਆਂ ਵਿੱਚੋਂ ਇੱਕ ਹੈ
ਦੱਸ ਦੇਈਏ ਕਿ ਬਠਿੰਡਾ ਇੱਕ ਮਹੱਤਵਪੂਰਨ ਫੌਜੀ ਸਥਾਪਨਾ ਹੈ ਅਤੇ ਇੱਥੇ 10 ਕੋਰ ਦਾ ਹੈੱਡਕੁਆਰਟਰ ਹੈ, ਜੋ ਜੈਪੁਰ ਸਥਿਤ ਦੱਖਣੀ ਪੱਛਮੀ ਕਮਾਂਡ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਇਹ ਸਟੇਸ਼ਨ ਵੱਡੀ ਗਿਣਤੀ ਵਿੱਚ ਕਾਰਜਸ਼ੀਲ ਫੌਜੀ ਯੂਨਿਟਾਂ ਅਤੇ ਹੋਰ ਸਥਿਰ ਅਦਾਰਿਆਂ ਦਾ ਘਰ ਵੀ ਹੈ। ਇਸ ਮਿਲਟਰੀ ਸਟੇਸ਼ਨ ਦੇ ਬਾਹਰ ਕੋਈ ਵੀ ਆਮ ਵਾਹਨ ਪਹੁੰਚ ਸਕਦਾ ਹੈ। ਵੈਸੇ ਤਾਂ ਇਸ ਸਟੇਸ਼ਨ ਦੀ ਸੁਰੱਖਿਆ ਲਈ ਆਮ ਤੌਰ ‘ਤੇ ਜ਼ਬਰਦਸਤ ਪ੍ਰਬੰਧ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਅਫਸਰ ਮੈਸ ਦੇ ਅੰਦਰ ਹੋਈ ਹੈ। ਅਜੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।