Punjab

ਖੁਸ਼ਖਬਰੀ : 16 ਅਗਸਤ ਤੋਂ ਪੰਜਾਬ ‘ਚ ਸ਼ੁਰੂ ਹੋਣ ਜਾ ਰਹੀਆਂ ਨੇ ਇਹ 8 ਟ੍ਰੇਨਾਂ

ਮਾਝਾ ਅਤੇ ਦੋਆਬਾ ਦੇ ਯਾਤਰੀਆਂ ਨੂੰ ਆਪਸ ਵਿੱਚ ਜੋੜਨਗੀਆਂ

ਦ ਖ਼ਾਲਸ ਬਿਊਰੋ : ਕੋਵਿਡ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਸਨ,ਢਾਈ ਸਾਲ ਤੋਂ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਰੇਲਵੇ ਨੇ ਲੰਮੀ ਦੂਰੀ ਦੀਆਂ ਟ੍ਰੇਨਾਂ ਨੂੰ ਸ਼ੁਰੂ ਕਰਨ ਤੋਂ ਬਾਅਦ ਪੰਜਾਬ ਦੇ ਅੰਦਰ ਚਲਣ ਵਾਲੀਆਂ 8 ਲੋਕਲ ਮੇਲ ਯਾਤਰੀ ਟ੍ਰੇਨਾਂ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਵੱਡਾ ਐਲਾਨ ਕੀਤਾ ਹੈ ।

ਇਸ ਨਾਲ ਮਾਝਾ ਅਤੇ ਦੋਆਬਾ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਸੜਕੀ ਆਵਾਜਾਹੀ ‘ਤੇ ਵੀ ਭਾਰ ਘੱਟੇਗਾ, 8 ਟ੍ਰੇਨਾਂ 16 ਅਗਸਤ ਤੋਂ ਆਪਣਾ ਸਫ਼ਰ ਸ਼ੁਰੂ ਕਰ ਦੇਣਗੀਆਂ।

ਇਹ 8 ਟ੍ਰੇਨਾਂ ਸ਼ੁਰੂ ਹੋਣਗੀਆਂ

ਜਿੰਨਾਂ 8 ਟ੍ਰੇਨਾਂ ਨੂੰ ਰੇਲਵੇ ਵੱਲੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਉਸ ਵਿੱਚ ਦੁਪਹਿਰ 1:15 ਮਿੰਟ ‘ਤੇ ਗੱਡੀ ਨੰਬਰ 04751 ਬਿਆਸ ਤੋਂ ਤਰਨਤਾਰਨ ਸਪੈਸ਼ਲ ਟ੍ਰੇਨ ਹੈ। ਇਸ ਤੋਂ ਇਲਾਵਾ ਦੁਪਹਿਰ ਨੂੰ ਹੀ 3:05 ਮਿੰਟ ‘ਤੇ ਗੱਡੀ ਨੰਬਰ 04752 ਤਰਨਤਾਰਨ ਤੋਂ ਬਿਆਸ ਦੇ ਵਿਚਾਲੇ ਦੌੜੇਗੀ। ਸ਼ਾਮ 4:50 ਮਿੰਟ’ਤੇ ਜਾਣ ਵਾਲੀ ਗੱਡੀ ਨੰਬਰ 04752 ਤਰਨਤਾਰਨ- ਬਿਆਨ ਸਪੈਸ਼ਲ ਟ੍ਰੇਨ ਹੈ।

ਤਰਨਤਾਰਨ ਤੋਂ ਸ਼ਾਮ 6:35 ਮਿੰਟ ‘ਤੇ ਬਿਆਸ ਤੋਂ ਤਰਨਤਾਰਨ ਸਪੈਸ਼ਲ ਟ੍ਰੇਨ ਆਵੇਗੀ। ਇਸ ਤੋਂ ਇਲਾਵਾ ਅਟਾਰੀ ਅਤੇ ਅੰਮ੍ਰਿਤਸਰ ਵਿੱਚਾਲੇ ਕਈ ਟ੍ਰੇਨਾਂ ਮੁੜ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਸਵੇਰ 7:30 ਮਿੰਟ ‘ਤੇ ਗੱਡੀ ਨੰਬਰ 06929 ਅੰਮ੍ਰਿਤਸਰ-ਅਟਾਰੀ ਵਿੱਚਾਲੇ ਦੌੜੇਗੀ,ਸਵੇਰ ਇੱਕ ਹੋਰ ਟ੍ਰੇਨ 8.20 ਮਿੰਟ ‘ਤੇ ਅਟਾਰੀ ਤੋਂ ਅੰਮ੍ਰਿਤਸਰ ਆਵੇਗੀ । ਇਸੇ ਸਮੇਂ ਯਾਨੀ 8:20 ਮਿੰਟ ‘ਤੇ ਹੀ ਅੰਮ੍ਰਿਤਸਰ ਤੋਂ ਅਟਾਰੀ ਦੇ ਵਿੱਚਾਲੇ ਟ੍ਰੇਨ ਚੱਲੇਗੀ ਜਦਕਿ ਸ਼ਾਮ ਨੂੰ 7:15 ਮਿੰਟ ‘ਤੇ ਅਟਾਰੀ- ਅੰਮ੍ਰਿਤਸਰ ਦੇ ਵਿੱਚ ਟ੍ਰੇਨ ਦੌੜੇਗੀ ।