International

ਫੁੱਟਬਾਲ ਮੈਚ ਵੇਖਣ ਪਹੁੰਚੇ ਦਰਸ਼ਕਾਂ ‘ਚ ਮਚੀ ਭਗਦੜ, 8 ਮੌ ਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਰੀਕਾ ਕਪ ਆਫ਼ ਨੇਸ਼ਨਜ਼ ਦੇ ਇੱਕ ਮੈਚ ਦੌਰਾਨ ਕੈਮਰੂਨ ਦੇ ਇੱਕ ਫੁੱਟਬਾਲ ਸਟੇਡੀਅਮ ਦੇ ਬਾਹਰ ਮਚੀ ਭਗਦੜ ਵਿੱਚ ਦੱਬ ਕੇ ਘੱਟੋ-ਘੱਟ ਅੱਠ ਲੋਕਾਂ ਦੀ ਮੌ ਤ ਹੋ ਗਈ ਹੈ ਅਤੇ ਕਈ ਲੋਕ ਜ਼ਖ਼ ਮੀ ਹੋ ਗਏ ਹਨ। ਇਸ ਭਗਦੜ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸਟੇਡੀਅਮ ਦੇ ਐਂਟਰੀ ਗੇਟ ‘ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਦਿਖਾਈ ਦੇ ਰਹੇ ਸਨ। ਉਹ ਚੀਕਾਂ ਮਾਰ ਰਹੇ ਹਨ ਅਤੇ ਭੀੜ ਇੱਕ-ਦੂਸਰੇ ‘ਤੇ ਚੜਦੀ ਹੋਈ ਦਿਖ ਰਹੀ ਹੈ।

ਜਿਸ ਸਮੇਂ ਇਹ ਹਾਦਸਾ ਵਾਪਰਿਆ, ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮੈਦਾਨ ਦੇ ਬਾਹਰ ਭਗਦੜ ਦਾ ਮਾਹੌਲ ਸੀ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਮੈਚ ਦੇਖਣ ਦੇ ਲਈ ਪਹੁੰਚੇ ਸਨ ਅਤੇ ਅੰਦਰ ਵੜਨ ਦੇ ਲਈ ਇੱਕ-ਦੂਸਰੇ ਨੂੰ ਧੱਕਾ ਦੇ ਕੇ ਅੱਗੇ ਵਧਣਾ ਚਾਹੁੰਦੇ ਸਨ। ਇਸ ਹਾਦਸੇ ਵਿੱਚ ਜੋ 38 ਲੋਕਾਂ ਜ਼ਖ਼ ਮੀ ਹੋਏ ਹਨ, ਉਨ੍ਹਾਂ ਵਿੱਚ ਕਰੀਬ ਸੱਤ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ ਰਨ ਵਾਲੇ ਅੱਠ ਲੋਕਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਸੀ।

ਇਸ ਸਟੇਡੀਅਮ ਦੀ ਸਮਰੱਥਾ 60 ਹਜ਼ਾਰ ਲੋਕਾਂ ਦੀ ਹੈ ਪਰ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪਾਬੰਦੀਆਂ ਲਾਗੂ ਹਨ, ਜਿਸ ਕਰਕੇ ਇਸਨੂੰ 80 ਫ਼ੀਸਦੀ ਸਮਰੱਥਾ ਤੋਂ ਜ਼ਿਆਦਾ ਭਰਿਆ ਨਹੀਂ ਜਾ ਸਕਦਾ ਸੀ। ਮੈਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੀਬ 50 ਹਜ਼ਾਰ ਲੋਕ ਸਟੇਡੀਅਮ ਵਿੱਚ ਵੜ ਕੇ ਮੈਚ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ।