‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਮੋਰਚੇ ਵਿੱਚ ਹਾਲੇ ਵੀ ਕਈ ਕਿਸਾਨ ਮੌਜੂਦ ਹਨ। ਉੱਥੇ ਮੌਜੂਦ ਕਿਸਾਨਾਂ ਵੱਲੋਂ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ 734 ਕਿਸਾਨਾਂ ਦੀ ਯਾਦ ਵਿੱਚ 734 ਮੋਮਬੱਤੀਆਂ ਬਾਲੀਆਂ ਗਈਆਂ। ਕਿਸਾਨਾਂ, ਡਾਕਟਰਾਂ, ਮੈਡੀਕਲ ਸਟਾਫ ਵੱਲੋਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਹ ਸ਼ਰਧਾਂਜਲੀ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਵਾਲੀ ਜਗ੍ਹਾ ‘ਤੇ ਦਿੱਤੀ ਗਈ ਹੈ।
