Punjab

70 ਫੀਸਦੀ ਬੱਸਾਂ ਤਾਂ ਪੰਜਾਬ ‘ਚ ਪ੍ਰਾਈਵੇਟ ਚੱਲਦੀਆਂ ਹਨ, ਔਰਤਾਂ ਨੂੰ ਕੀ ਫਾਇਦਾ ਹੋਵੇਗਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਔਰਤਾਂ ਦੇ ਸਰਕਾਰੀ ਬੱਸਾਂ ਵਿੱਚ ਕੀਤੇ ਗਏ ਮੁਫਤ ਸਫਰ ਦੇ ਐਲਾਨ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਨੇ ਸਾਡੀ ਯੋਜਨਾ ਚੋਰੀ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਸਾਲ ਪਹਿਲਾਂ ਦਿੱਲੀ ਵਿੱਚ ਦਿੱਲੀ ਦੀਆਂ ਸਾਰੀਆਂ ਬੱਸਾਂ ਵਿੱਚ ਔਰਤਾਂ ਲਈ ਸਫਰ ਮੁਫਤ ਕਰ ਦਿੱਤਾ ਸੀ। ਕੈਪਟਨ ਨੇ ਦਿੱਲੀ ਸਰਕਾਰ ਦੀ ਨਕਲ ਤਾਂ ਕਰ ਲਈ ਹੈ ਪਰ ਅਕਲ ਨਹੀਂ ਦਿਖਾਈ। ਪੰਜਾਬ ਵਿੱਚ 70 ਫਸੀਦੀ ਤਾਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ। ਤਾਂ ਫਿਰ ਕੈਪਟਨ ਦੇ ਇਸ ਐਲਾਨ ਨਾਲ ਔਰਤਾਂ ਨੂੰ ਕੀ ਫਾਇਦਾ ਹੋਵੇਗਾ।

ਔਰਤਾਂ ਲਈ 15 ਫੀਸਦੀ ਸਰਕਾਰੀ ਬੱਸਾਂ ਵਿੱਚ ਹੀ ਸਫਰ ਮੁਫਤ ਕੀਤਾ ਗਿਆ ਹੈ। ਕੈਪਟਨ ਨੂੰ ਸਾਰੀਆਂ ਬੱਸਾਂ ਵਿੱਚ ਔਰਤਾਂ ਲਈ ਸਫਰ ਮੁਫਤ ਕਰਨਾ ਚਾਹੀਦਾ ਹੈ। ਚੱਢਾ ਨੇ ਪ੍ਰਾਈਵੇਟ ਬੱਸਾਂ ਵਿੱਚ ਵੀ ਔਰਤਾਂ ਲਈ ਸਫਰ ਮੁਫਤ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਵੱਲੋਂ ਦਿੱਲੀ ਵਿੱਚ ਹਰੇਕ ਘਰ ਵਿੱਚ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ।

ਪੰਜਾਬ ਵਿੱਚੋਂ ਤਾਂ ਸਰਕਾਰੀ ਬੱਸਾਂ ਨੂੰ ਖਤਮ ਕੀਤਾ ਗਿਆ ਹੈ ਅਤੇ ਪ੍ਰਾਈਵੇਟ ਬੱਸਾਂ ਨੂੰ ਲਿਆਂਦਾ ਗਿਆ ਹੈ। ਅੱਜ ਹਰੇਕ ਲੀਡਰ ਆਪਣਾ-ਆਪਣਾ ਟਰਾਂਸਪੋਰਟੇਸ਼ਨ ਚਲਾਉਂਦਾ ਹੈ। ਇਸ ਤਰ੍ਹਾਂ ਤਾਂ ਔਰਤਾਂ ਲਈ ਸਫਰ ਮੁਫਤ ਹੋਇਆ ਹੀ ਨਹੀਂ ਹੈ।