International

ਜਾਪਾਨ : 32 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਗੁਲ, ਬੁਲੇਟ ਟਰੇਨ ਸੇਵਾ ਬੰਦ, ਨਵੀਂ ਚੇਤਾਵਨੀ ਜਾਰੀ

7.4 magnitude earthquake in Japan: Tsunami alert issued

ਉੱਤਰੀ ਮੱਧ ਜਾਪਾਨ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਭੂਚਾਲ ਆਇਆ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.5 ਮਾਪੀ ਗਈ ਹੈ। ਭੂਚਾਲ ਤੋਂ ਬਾਅਦ ਸੁਨਾਮੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭੂਚਾਲ ਤੋਂ ਬਾਅਦ ਸਮੁੰਦਰ ‘ਚ 1 ਮੀਟਰ ਉਚਾਈ ਦੀ ਲਹਿਰ ਉੱਠੀ ਹੈ। ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਫਿਲਹਾਲ ਭੁਚਾਲ ਕਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਜਾਪਾਨ ‘ਚ 7.6 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਇਸ਼ੀਕਾਵਾ ਇਲਾਕੇ ‘ਚ 32 ਹਜ਼ਾਰ 500 ਘਰਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਕਿਓਡੋ ਨਿਊਜ਼ ਏਜੰਸੀ ਨੇ ਸਥਾਨਕ ਪ੍ਰਸ਼ਾਸਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਭੂਚਾਲ ਕਾਰਨ ਇਸ਼ਿਕਾਵਾ ‘ਚ ਕਈ ਘਰ ਢਹਿ ਗਏ ਹਨ।

https://twitter.com/Apex644864791/status/1741767485278257383

https://twitter.com/urdu_tweetss/status/1741756004155769317

ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ 1.2 ਮੀਟਰ ਜਾਂ ਚਾਰ ਫੁੱਟ ਉੱਚੀਆਂ ਲਹਿਰਾਂ ਵਜੀਮਾ ਬੰਦਰਗਾਹ ਨਾਲ ਟਕਰਾ ਗਈਆਂ ਹਨ। ਸੜਕਾਂ ‘ਤੇ ਪਈਆਂ ਚੌੜੀਆਂ ਦਰਾਰਾਂ ਅਤੇ ਹੁਣ ਸੁਨਾਮੀ ਦਾ ਅਸਰ ਵੀ ਤਸਵੀਰਾਂ ‘ਚ ਸਾਫ ਦਿਖਾਈ ਦੇ ਰਿਹਾ ਹੈ। ਭੂਚਾਲ ਤੋਂ ਬਾਅਦ ਸੁਨਾਮੀ ਦੀਆਂ ਪਹਿਲੀਆਂ ਲਹਿਰਾਂ ਹੁਣ ਜਾਪਾਨ ਦੇ ਤੱਟ ਨਾਲ ਟਕਰਾ ਰਹੀਆਂ ਹਨ।

ਜਾਪਾਨ ਦੇ ਰਾਸ਼ਟਰੀ ਪ੍ਰਸਾਰਕ NHK ਦੇ ਅਨੁਸਾਰ, ਇਸ਼ਿਕਾਵਾ ਦੇ ਤੱਟੀ ਖੇਤਰਾਂ ਦੇ ਲੋਕਾਂ ਨੂੰ ਤੁਰੰਤ ਖੇਤਰ ਖਾਲੀ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਸਥਾਨਕ ਮੀਡੀਆ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ਼ੀਕਾਵਾ ਪ੍ਰੀਫੈਕਚਰ ਦੇ ਸੁਜ਼ੂ ਸਿਟੀ ਵਿੱਚ ਕਈ ਘਰ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਹਨ। ਇਸ ਦੇ ਨਾਲ ਹੀ ਭੂਚਾਲ ਦੇ ਕੇਂਦਰ ਇਸ਼ੀਕਾਵਾ ਅਤੇ ਰਾਜਧਾਨੀ ਟੋਕੀਓ ਵਿਚਕਾਰ ਬੁਲੇਟ ਟਰੇਨ ਸੇਵਾਵਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।