Punjab

ਜਥੇਦਾਰ ਸਾਹਿਬ ਨੇ ਮਨਜਿੰਦਰ ਸਿੰਘ ਸਿਰਸਾ ਨੁੂੰ ਗੁਰਬਾਣੀ ਬਾਰੇ ਪੜ੍ਹ-ਸਮਝ ਕੇ ਹੀ ਬੋਲਣ ਬਾਰੇ ਕੀਤਾ ਆਦੇਸ਼!

‘ਦ ਖ਼ਾਲਸ ਬਿਊਰੋ:- ਕੱਲ੍ਹ ਸਿੱਖਾਂ ਦੇ ਅੱਠਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਵਿੱਚ ਮਨਾਇਆ ਗਿਆ। ਇਸੇ ਸੰਬੰਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਰੂ ਸਾਹਿਬ ਬਾਰੇ ਇੱਕ ਲੇਖ ਛਾਪਿਆ ਸੀ। ਜਿਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਤਰਾਜ਼ ਜਤਾਇਆ ਹੈ।

 

ਮਨਜਿੰਦਰ ਸਿੰਘ ਸਿਰਸਾ ਵੱਲੋਂ ਲਿਖਿਆ ਲੇਖ

 

ਜਥੇਦਾਰ ਸਾਹਿਬ ਨੇ ਮਨਜਿੰਦਰ ਸਿੰਘ ਨੂੰ ਆਦੇਸ਼ ਕੀਤਾ ਹੈ ਕਿ ਆਪ ਵੱਲੋਂ ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਲਿਖਿਆ ਲੇਖ ਇਤਿਹਾਸਕ ਪੱਖਾਂ ਤੋਂ ਹੀਣਾ ਜਾਪਦਾ ਹੈ, ਇਸਦਾ ਕੀ ਆਧਾਰ ਹੈ? ਜਾਣਕਾਰੀ ਭੇਜੀ ਜਾਵੇ। ਇਸ ਤੋਂ ਇਲਾਵਾ ਸਿੰਘ ਸਾਹਿਬ ਨੇ ਇਹ ਆਦੇਸ਼ ਵੀ ਕੀਤਾ ਕਿ ਬੋਲਣ ਤੋਂ ਪਹਿਲਾਂ ਧਾਰਮਿਕ ਜਾਂ ਗੁਰਬਾਣੀ ਬਾਰੇ ਪੜ੍ਹ-ਸਮਝ ਕੇ ਹੀ ਬੋਲਿਆ ਜਾਵੇ ਜਾਂ ਬੋਲਣ ਤੋਂ ਗੁਰੇਜ਼ ਕੀਤਾ ਜਾਵੇ।