Punjab

ਰਵਨੀਤ ਬਿੱਟੂ ਦੇ PA ‘ਤੇ ਹਮ ਲਾ ਕਰਨ ਵਾਲੇ 6 ਮੁਲਜ਼ਮ ਪੁਲਿਸ ਦੀ ਕੁੜਿੱਕੀ ‘ਚ

ਦ ਖ਼ਾਲਸ ਬਿਊਰੋ : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੀ. ਏ. ‘ਤੇ ਹਮਲਾ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ 2 ਦੋ ਸ਼ੀਆਂ ਨੂੰ 15 ਅਗਸਤ ਵਾਲੇ ਦਿਨ ਕਾਬੂ ਕੀਤਾ ਗਿਆ ਸੀ। ਜਿਨ੍ਹਾਂ ਤੋਂ ਪੁੱਛਗਿੱਛ ਕਰਨ ਮਗਰੋਂ 4 ਹੋਰ ਦੋਸ਼ੀਆਂ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ ।

ਦੱਸ ਦਈਏ ਕਿ 12 ਅਗਸਤ ਨੂੰ ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ਤੇ ਅਯਾਲੀ ਚੌਕ ਦੇ ਕੋਲ ਕੁੱਝ ਲੋਕਾਂ ਨੇ ਹਮ ਲਾ ਕਰ ਦਿੱਤਾ ਸੀ। ਇਸ ਹਮ ਲੇ ਵਿਚ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਸੀ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਢੀਂਡਸਾ ਆਪਣੇ ਪਿੰਡ ਥਰੀਕੇ ਤੋਂ ਇਯਾਲੀ ਚੌਕ ਤੋਂ ਜਾ ਰਹੇ ਸਨ ਤਾਂ ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾੰ ’ਤੇ ਹ ਮਲਾ ਕਰ ਦਿੱਤਾ। ਤਲ ਵਾਰਾਂ ਅਤੇ ਤੇਜ਼ ਧਾਰ ਹਥਿ ਆਰਾਂ ਨਾਲ ਲੈਸ ਹਮ ਲਾ ਵਰ ਕਰੀਬ 5 ਮਿੰਟ ਤੱਕ ਉਨ੍ਹਾਂ ‘ਤੇ ਹਮ ਲਾ ਕਰਦੇ ਰਹੇ।ਇਸ ਹ ਮਲੇ ‘ਚ ਹਰਜਿੰਦਰ ਸਿੰਘ ਦੇ ਸਿਰ ‘ਤੇ ਡੂੰਘੇ ਜ਼ਖ ਮੀ ਹੋਏ ਸਨ ।

ਇਸ ਹਮਲੇ ਦੀ ਜਾਂਚ ਲਈ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਮਾਮਲੇ ਦੀ ਜਾਂਚ ਦੇ ਲਈ ਥਾਣਾ ਸਰਾਭਾ ਨਗਰ ਤੇ CIA-1 ਦੀ ਟੀਮ ਬਣਾਈ। ਇਨ੍ਹਾਂ ਦੋਹਾਂ ਟੀਮਾਂ ਨੇ ਆਪਸੀ ਤਾਲਮੇਲ ਨਾਲ ਦੋਸ਼ੀਆਂ ਨੂੰ ਅਹਿਮਦਗੜ੍ਹ ਮੰਡੀ ਜ਼ਿਲ੍ਹਾ ਮਲੇਰਕੋਟਲਾ ਤੋਂ ਗ੍ਰਿਫ਼ ਤਾਰ ਕਰ ਲਿਆ ਹੈ। ਫੜ੍ਹੇ ਗਏ ਦੋ ਸ਼ੀਆਂ ਦੀ ਪਹਿਚਾਣ ਹਰਜੋਤ ਸਿੰਘ ਉਰਫ ਜੋਤ, ਹਰਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਪਵਨਦੀਪ ਸਿੰਘ, ਰੁਪਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੋ ਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਬਾਕੀ ਦੋ ਸ਼ੀ ਆਂ ਦੀ ਭਾਲ ਜਾਰੀ ਹੈ।