Punjab

ਖੁਸ਼ਖ਼ਬਰੀ ! 5 ਜੁਲਾਈ ਪੰਜਾਬ ‘ਚ ਇੱਕ ਹੋਰ ਵੱਡੇ ਟੋਲ ਪਲਾਜ਼ਾ ‘ਤੇ ਲੱਗੇਗਾ ਤਾਲਾ !

ਬਿਊਰੋ ਰਿਪੋਰਟ : ਪੰਜਾਬ ਵਿੱਚ ਇੱਕ ਹੋਰ ਟੋਲ ਪਲਾਜ਼ਾ ‘ਤੇ ਤਾਲਾ ਲੱਗਣ ਜਾ ਰਿਹਾ ਹੈ । ਬਾਘਾ ਪੁਰਾਣਾ ਹਲਕੇ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 5 ਜੁਲਾਈ ਨੂੰ ਮੋਗਾ ਕੋਟਕਪੂਰਾ ਰੋਡ ‘ਤੇ ਚੰਦ ਪੁਰਾਣਾ ਨੇੜੇ ਲੱਗਿਆ ਪੀਡੀ ਅਗਰਵਾਲ ਟੋਲ ਪਲਾਜ਼ਾ ਬੰਦ ਕਰਵਾਉਣਗੇ ।

ਵਿਧਾਇਕ ਸੁਖਾਨੰਦ ਮੁਤਾਬਿਕ ਇਹ ਟੋਲ ਪਲਾਜ਼ਾ ਪਹਿਲਾਂ 21 ਜੁਲਾਈ 2023 ਨੂੰ ਬੰਦ ਹੋਣਾ ਸੀ ਪਰ ਹੁਣ ਇਹ 5 ਜੁਲਾਈ ਨੂੰ ਹੀ ਬੰਦ ਹੋ ਜਾਵੇਗਾ,ਕਿਉਂਕਿ ਕੰਪਨੀ ਦੇ ਪੈਸੇ ਪਹਿਲਾਂ ਹੀ ਪੂਰੇ ਹੋ ਗਏ ਹਨ। ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਆਪ 5 ਜੁਲਾਈ ਨੂੰ ਸਵੇਰ 10 ਵਜੇ ਇੱਥੇ ਟੋਲ ਬੰਦ ਕਰਵਾਉਣ ਦੇ ਲਈ ਪਹੁੰਚਣਗੇ । ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ਦੀ ਵਜ੍ਹਾ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਸੀ, ਰੋਡ ਟੈਕਸ ਦੇ ਨਾਲ ਟੋਲ ਵੀ ਦੇਣਾ ਪੈਂਦਾ ਸੀ । ਮੋਗਾ-ਕੋਟਕਪੂਰਾ ਰੋਡ ‘ਤੇ ਬਣੇ ਚੰਦ ਪੁਰਾਣਾ ਟੋਲ ਪਲਾਜ਼ਾ ‘ਤੇ ਹਰ ਰੋਜ਼ ਲੰਮਾ ਜਾਮ ਲੱਗ ਦਾ ਸੀ,ਟੋਲ ਦੇਣ ਦੇ ਬਾਵਜੂਦ ਲੋਕਾਂ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ।

10ਵਾਂ ਟੋਲ ਹੋਵੇਗਾ ਬੰਦ

ਮਾਨ ਸਰਕਾਰ ਹੁਣ ਤੱਕ 9 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ । ਇਸ ਵਿੱਚ ਕੀਰਤਪੁਰ ਸਾਹਿਬ – ਨੰਗਲ-ਉਨਾ 1,ਲੁਧਿਆਣਾ-ਸੰਗਰੂਰ, ਹੁਸ਼ਿਆਰਪੁਰ-ਟਾਂਡਾ 1,ਬਲਾਚੌਰ-ਦਸੂਹਾ, ਹਾਈਲੈਵਲ ਮੱਖੂ ਬ੍ਰਿਜ 1 ਅਤੇ ਪਟਿਆਲਾ-ਸਮਾਣਾ-ਪਾਤੜਾਂ 1 ਹੈ।
ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅੰਕੜਿਆਂ ਮੁਤਾਬਿਕ 30 ਨਵੰਬਰ 2022 ਤੱਕ ਦੇਸ਼ ਵਿੱਚ 835 ਟੋਲ ਪਲਾਜ਼ਾ ਹਨ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਮੁਤਾਬਿਕ ਇਸ ਵਕਤ ਵੱਖ-ਵੱਖ ਮਾਰਗਾਂ ‘ਤੇ ਤਿੰਨ ਤਰਾਂ ਦੇ ਟੋਲ ਪਲਾਜ਼ਾ ਹਨ । ਇਨ੍ਹਾਂ ਵਿੱਚ ਪਬਲਿਕ ਪ੍ਰਾਇਵੇਟ ਪਾਰਟਨਰਸ਼ਿਪ ਮਾਡਲ,ਸਾਂਭ ਸੰਭਾਲ ਮਾਡਲ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਟੋਲ ਪਲਾਜ਼ਾ ਹਨ । PPA ਮਾਡਲ ਦੇ ਤਹਿਤ 12, ਸਾਂਭ ਸੰਭਾਲ ਦੇ ਤਹਿਤ 2, ਨੈਸ਼ਨਲ ਹਾਈਵੇਅ ਅਥਾਰਿਟੀ ਦੇ ਤਹਿਤ 7 ਟੋਲ ਪਲਾਜ਼ਾ ਇਸ ਸਮੇਂ ਸੂਬੇ ਵਿੱਚ ਕੰਮ ਕਰ ਰਹੇ ਹਨ।