‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸਰਕਾਰੀ ਬੱਸਾਂ ਦੇ ਚੱਲਣ ਦੀ ਸਮਾਂ-ਸਾਰਣੀ ਜਾਨਣ ਲਈ ਮੋਬਾਇਲ ਨੰਬਰ ਜਾਰੀ ਕੀਤੇ ਗਏ ਨਹ।। ਇਸ ਵਿੱਚ ਪੰਜਾਬ ਰੋਡਵੇਜ਼ ਅਤੇ ਪੰਨਬੱਸ ਅਧੀਨ ਵੱਖ-ਵੱਖ ਅੱਡਿਆਂ ਤੋਂ ਚੱਲਣ ਵਾਲੀਆਂ ਬੱਸਾਂ ਦੀ ਜਾਣਕਾਰੀ ਲੈਣ ਲਈ ਮੋਬਾਇਲ ਨੰਬਰ ਦਿੱਤੇ ਗਏ ਹਨ। ਹੁਣ ਯਾਤਰੀ ਇਹਨਾਂ ਨੰਬਰਾਂ ‘ਤੇ ਕਾਲ ਕਰਕੇ ਬੱਸਾਂ ਦੇ ਸਮੇਂ ਬਾਰੇ ਪਤਾ ਕਰ ਸਕਦੇ ਹਨ। ਫੋਨ ਕਰਕੇ ਜਾਣਕਾਰੀ ਲੈਣ ਦਾ ਸਮਾਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਦਾ ਰੱਖਿਆ ਗਿਆ ਹੈ।
