ਬਿਊਰੋ ਰਿਪੋਰਟ : ਪੰਜਾਬ ਦੇ ਨਾਲ ਪੂਰੇ ਭਾਰਤ ਵਿੱਚ ਮਹਿੰਦਰਾ ਦੀ ਥਾਰ ਦਾ ਕਰੇਜ਼ ਨੌਜਵਾਨਾਂ ਦੇ ਸਿਰ ਚੜ ਕੇ ਬੋਲ ਦਾ ਹੈ। ਇਸ ਲਈ ਥਾਰ ਦੀ ਜਲਦ ਡਿਲੀਵਰੀ ਦੇ ਲਈ ਸਿਆਸਤਦਾਨਾਂ ਦੀ ਸਿਫਾਰਿਸ਼ ਵੀ ਲੱਗ ਦੀ ਹੈ । ਮਹਿੰਦਰਾ ਹੁਣ ਥਾਰ ਵਿੱਚ ਅਹਿਮ ਤਬਦੀਲੀ ਕਰਨ ਜਾ ਰਹੀ ਹੈ। ਕੰਪਨੀ 26 ਜਨਵਰੀ ਗਣਰਾਜ ਦਿਹਾੜੇ ‘ਤੇ 5 ਦਰਵਾਜ਼ੇ ਵਾਲੀ ਥਾਰ ਨੂੰ ਲਾਂਚ ਕਰਨ ਦਾ ਫੈਸਲਾ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਮਹਿੰਦਰਾ ਜਲਦ ਹੀ ਇਸ ਦੀ ਵਿਕਰੀ ਵੀ ਸ਼ੁਰੂ ਕਰ ਦੇਵੇਗਾ । ਕਾਰ ਮਾਹਿਰਾ ਮੁਤਾਬਿਕ ਮਹਿੰਦਰਾ ਦੀ 5 ਦਰਵਾਜ਼ੇ ਵਾਲੀ ਥਾਰ ਦਾ ਮੁਕਾਬਲਾ ਮਾਰੂਤੀ ਦੀ 5 ਦਰਵਾਜ਼ੇ ਵਾਲੀ ਜਿਮੀ ਅਤੇ ਗੋਰਖਾ ਗੱਡੀ ਦੇ ਨਾਲ ਹੋਵੇਗਾ । ਮਾਰੂਤੀ ਦੀ ਨਵੀਂ 5 ਡੋਰ ਜਿਮੀ 1.5 L, K15B ਪੈਟਰੋਲ ਇੰਜਨ ਵਿੱਚ ਮਿਲੇਗੀ ।
5 ਡੋਰ ਥਾਰ ਦਾ ਇੰਜਣ
ਨਵੀਂ 5 ਡੋਰ ਮਹਿੰਦਰਾ ਥਾਰ ਵਿੱਚ 2.2L mHawk ਡੀਜ਼ਲ ਅਤੇ 2.0L mStallion ਪੈਟਰੋਲ ਇੰਜਣ ਦੀ ਵਰਤੋ ਕੀਤੀ ਜਾਵੇਗੀ । ਜੋ ਕਿ ਮੌਜੂਦਾ 3 ਡੋਰ ਵਰਜਨ ਵਿੱਚ ਕੀਤਾ ਜਾਂਦਾ ਹੈ । ਪਰ ਇੰਨਾਂ ਦੋਵਾਂ ਇੰਜਣਾਂ ਨੂੰ ਜ਼ਿਆਦਾ ਪਾਵਰ ਦੇ ਲਈ ਰੀਟਯੂਨ ਕੀਤਾ ਜਾ ਸਕਦਾ ਹੈ । ਇਸ ਵਿੱਚ ਮੈਨਿਊਲ ਜਾਂ ਆਟੋਮੈਟਿਕ ਗੇਅਰ ਬਾਕਸ ਦਾ ਬਦਲ ਵੀ ਮਿਲੇਗਾ । ਮਹਿੰਦਰਾ ਥਾਰ 5 ਡੋਰ ਆਪਣੇ ਮੌਜੂਦਾ 3 ਡੋਰ ਦੇ ਮੁਕਾਬਲੇ 15 ਫੀਸਦੀ ਲੰਮੀ ਹੋਵੇਗੀ । ਜਿਸ ਦੀ ਉਚਾਈ 3,985 mm ਹੈ, ਇਸ ਵਿੱਚ 6 ਅਤੇ 7 ਸੀਟ ਕਾਂਫਿਗਰੇਸ਼ਨ ਦਾ ਬਦਲ ਮਿਲ ਸਕਦਾ ਹੈ । ਨਵੀ Mahindra Thar ਦਾ ਇੰਟੀਰੀਅਰ ਲੇਆਉਟ ਅਤੇ ਫੀਚਰਸ ਇਸ ਦੇ 3 ਡੋਰ ਵਰਜਨ ਵਰਗੇ ਹੀ ਹੋਣਗੇ ।
ਇਹ ਹੋ ਸਕਦੀ ਹੈ ਕੀਮਤ
3 ਦਰਵਾਜੇ ਵਾਲੀ ਮਹਿੰਦਰਾ ਦੀ ਥਾਰ ਫਿਲਹਾਲ ਬਾਜ਼ਾਰ ਵਿੱਚ 13.59 ਲੱਖ ਤੋਂ ਲੈਕੇ 16.29 ਲੱਖ ਰੁਪਏ ਦੇ ਐਕਸ ਸ਼ੋਅ ਰੂਮ ਦੀ ਕੀਮਤ ‘ਤੇ ਮਿਲ ਰਹੀ ਹੈ। ਜਦਕਿ ਨਵੇਂ ਮਾਡਲ ਦੀ ਕੀਮਤ 90,000 ਰੁਪਏ ਤੋਂ 1 ਲੱਖ ਵਧ ਹੋਣ ਦੀ ਉਮੀਦ ਹੈ
ਇਸ ਗੱਡੀ ਨਾਲ ਹੋਵੇਗਾ ਮੁਕਾਬਲਾ
ਭਾਰਤ ਵਿੱਚ 5 ਡੋਰ ਥਾਰ ਦਾ ਮੁਕਾਬਲਾਂ ਮਾਰੂਤੀ ਦੀ ਆਉਣ ਵਾਲੀ 5 ਡੋਰ ਕਾਰ ਜਿਮੀ ਅਤੇ ਫੋਰਸ ਗੋਰਖਾ ਦੇ ਨਾਲ ਹੋਵੇਗਾ। ਮਾਰੂਤੀ ਦੀ 5 ਡੋਰ ਜਿਮੀ 1.5 L, K15B ਪੈਟਰੋਲ ਇੰਜਣ ਵਿੱਚ ਮਿਲੇਗੀ ਇਸ ਕਾਰ ਦੀ ਖਾਸੀਅਤ ਹੈ ਕਿ ਇਹ ਆਫ ਰੋਡਿੰਗ ਦੇ ਲਈ ਡਿਜ਼ਾਇਨ ਕੀਤੀ ਗਈ ਹੈ। ਇਸ ਨੂੰ ਜਨਵਰੀ ਵਿੱਚ ਹੋਣ ਵਾਲੇ ਆਟੋ ਐਕਪੋ ਵਿੱਚ ਲਾਂਚ ਕੀਤਾ ਜਾਵੇਗਾ ।