ਚੰਡੀਗੜ੍ਹ : ਗਾਂ ਡੇਢ ਸਾਲ ਵਿੱਚ ਇੱਕ ਬੱਚਾ ਦਿੰਦੀ ਹੈ। ਜੇਕਰ ਦੁੱਧ ਦੀ ਗੱਲ ਕਰੀਏ ਤਾਂ ਇਹ ਸਾਲ ਵਿੱਚ ਸਿਰਫ਼ 300 ਦਿਨ ਹੀ ਦੁੱਧ ਦਿੰਦੀ ਹੈ। ਇਸ ਹਿਸਾਬ ਨਾਲ ਡੇਢ ਸਾਲ ਵਿੱਚ ਗਾਂ ਕਰੀਬ ਅੱਠ ਮਹੀਨੇ ਦੁੱਧ ਨਹੀਂ ਦਿੰਦੀ ਅਤੇ ਇਸ ਸਮੇਂ ਦੌਰਾਨ ਡੇਅਰੀ ਫਾਰਮਰ ਨੂੰ ਗਾਂ ਦਾ ਖਰਚਾ ਚੁੱਕਣਾ ਪੈਂਦਾ ਹੈ। ਪਰ ਹੁਣ ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਹੁਣ ਗਾਂ 300 ਨਹੀਂ ਬਲਕਿ 480 ਦਿਨ ਤੱਕ ਦਿਨ ਤੱਕ ਦੁੱਧ ਦੇਵੇਗੀ।
ਅਸਲ ਵਿੱਚ ਇੱਕ ਅੰਤਰਰਾਸ਼ਟਰੀ ਕੰਪਨੀ ਏਬੀਐੱਸ ਨੇ ਸਾਨ੍ਹ ਦੇ ਸੀਮਨ ਵਿੱਚ ਇੱਕ ਅਜਿਹਾ ਗੁਣ ਲੈ ਕੇ ਆਈ ਹੈ, ਜਿਸ ਤੋਂ ਪੈਦਾ ਹੋਣ ਵਾਲੀਆਂ ਵੱਛੀਆਂ ਲੰਬਾ ਸਮਾਂ ਦੁੱਧ ਦਿੰਦੀਆਂ ਹਨ। ਇਸ ਨੂੰ ਸਾਨ੍ਹ ਦਾ productive life ਗੁਣ ਕਿਹਾ ਜਾਂਦਾ ਹੈ। ਏਬੀਐੱਸ ਕੰਪਨੀ ਦੇ ਇੰਡੀਆ ਦੇ ਹੈੱਡ ਅਪਰੇਸ਼ਨ ਡਾਕਟਰ ਰਾਹੁਲ ਗੁਪਤਾ ਨੇ ਇਸ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਫਿਲਹਾਲ ਐੱਚ ਐੱਫ ਨਸਲ ਦੀ ਗਾਂ ਲਈ ਇਹ ਸੀਮਨ ਉਪਲਬਧ ਹੈ। ਪਰ ਜਲਦੀ ਹੋਈ ਹੋਰਨਾਂ ਨਸਲਾਂ ਦੀਆਂ ਗਾਵਾਂ ਲਈ ਇਹ ਉਪਲਬਧ ਹੋਵੇਗਾ। ਇਸਦੇ ਟੀਕੇ ਦੀ ਕੀਮਤ 200 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ। ਦੁੱਧ ਲਈ ਜਿੰਨ ਦਿਨ ਵਧਾਉਣੇ ਹਨ, ਉਸ ਹਿਸਾਬ ਨਾਲ ਟੀਕੇ ਦੀ ਕੀਮਤ ਤੈਅ ਕੀਤੀ ਗਈ ਹੈ। ਯਾਨੀ productive life ਗੁਣ ਜਿੰਨਾ ਜਿਆਦਾ ਹੋਵੇਗਾ ਉਨ੍ਹਾ ਹੀ ਮੁੱਲ ਵੱਧ ਹੋਵੇਗਾ।
ਡਾਕਟਰ ਰਾਹੁਲ ਨੇ ਕਿਹਾ ਕਿ ਡੇਅਰੀ ਕਿੱਤੇ ਲਈ ਇਹ ਨਵਾਂ ਸੀਮਨ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ। ਜਿੱਥੇ ਇਸ ਨਾਲ ਖ਼ਰਚਿਆ ਦੀ ਬੱਚਤ ਹੋਵੇਗੀ ਉੱਥੇ ਹੀ ਗਾਂ ਤੋਂ ਲੰਬੇ ਸਮੇਂ ਤੱਕ ਦੁੱਧ ਲੈਣ ਨਾਲ ਆਰਥਿਕ ਫ਼ਾਇਦਾ ਵੀ ਮਿਲੇਗਾ। ਇਸ ਸੀਮਨ ਸਬੰਧੀ ਵਧੇਰੇ ਜਾਣਕਾਰੀ ਟੋਲ ਫ਼ਰੀ ਨੰਬਰ 1800 210 9210 ਤੇ ਸੰਪਰਕ ਕਰ ਸਕਦੇ ਹਨ।