The Khalas Tv Blog India ਮੈਂ ਯੂਪੀ ਸਰਕਾਰ ਦੀਆਂ ਧਮਕੀਆਂ ਤੋਂ ਨਹੀਂ ਡਰਦੀ: ਪ੍ਰਿਯੰਕਾ ਗਾਂਧੀ
India

ਮੈਂ ਯੂਪੀ ਸਰਕਾਰ ਦੀਆਂ ਧਮਕੀਆਂ ਤੋਂ ਨਹੀਂ ਡਰਦੀ: ਪ੍ਰਿਯੰਕਾ ਗਾਂਧੀ

‘ਦ ਖ਼ਾਲਸ ਬਿਊਰੋ:- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਆਗਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਤਾਜ਼ਾ ਨੋਟਿਸ ਦਿੱਤਾ ਗਿਆ। ਜਿਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਆਪਣੇ ਟਵੀਟਰ ਅਕਾਊਂਟ ‘ਤੇ 2 ਟਵੀਟ ਕੀਤੇ ਹਨ, ਜਿਨ੍ਹਾਂ ਵਿੱਚ ਪ੍ਰਿਯਕਾ ਗਾਂਧੀ ਨੇ ਲਿਖਿਆ ਹੈ ਕਿ, ਰਾਜ ਸਰਕਾਰ ਆਪਣੇ ਵਿਭਾਗਾਂ ਰਾਹੀਂ ਉਸ ਨੂੰ ਜਿੰਨੀਆਂ ਮਰਜ਼ੀ ਧਮਕੀਆਂ ਦੇ ਦੇਵੇ, ਪਰ ਉਹ ਇੰਦਰਾ ਗਾਂਧੀ ਦੀ ਪੋਤੀ ਹੈ ਅਤੇ ਜਨਤਾ ਪ੍ਰਤੀ ਫ਼ਰਜ਼ ਨਿਭਾਉਂਦੇ ਹੋਏ ਸੱਚ ਨੂੰ ਸਾਹਮਣੇ ਰੱਖੇਗੀ।

ਦਰਅਸਲ ਪ੍ਰਿਯੰਕਾ ਗਾਂਧੀ ਨੇ 15 ਜੂਨ ਨੂੰ ਲੱਦਾਖ ਵਿੱਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ਦੀ ਸ਼ਹਾਦਤ ਬਾਰੇ ਮੋਦੀ ਸਰਕਾਰ ਤੋਂ ਸਵਾਲ ਪੁੱਛੇ ਸਨ। ਉਹਨਾਂ ਕਿਹਾ ਕਿ ਸਾਡੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ।

ਟਵੀਟ ‘ਚ ਉਹਨਾਂ ਲਿਖਿਆ ਹੈ ਕਿ “ਇੱਕ ਜਨਤਕ ਸੇਵਕ ਹੋਣ ਦੇ ਨਾਤੇ ਮੇਰਾ ਫਰਜ਼ ਉੱਤਰ ਪ੍ਰਦੇਸ਼ ਦੇ ਲੋਕਾਂ ਪ੍ਰਤੀ ਹੈ ਅਤੇ ਇਹ ਫਰਜ਼ ਲੋਕਾਂ ਦੇ ਅੱਗੇ ਸੱਚ ਸਾਹਮਣੇ ਰੱਖਣਾ ਹੈ”। ਉਹਨਾਂ ਕਿਹਾ, “ਯੂਪੀ ਸਰਕਾਰ ਆਪਣੇ ਹੋਰ ਵਿਭਾਗਾਂ ਨਾਲ ਮੈਨੂੰ ਫ਼ਜ਼ੂਲ ਜਿਹੀਆਂ ਧਮਕੀਆਂ ਦੇ ਕੇ ਆਪਣਾ ਸਮਾਂ ਬਰਬਾਦ ਕਰ ਰਹੀ ਹੈ। ਜੋ ਤੁਸੀਂ ਕਰਨਾ ਚਾਹੁੰਦੇ ਹੋ, ਜ਼ਰੂਰ ਕਰੋ। ਮੈਂ ਸੱਚਾਈ ਸਾਹਮਣੇ ਰੱਖਾਂਗੀ, ਮੈਂ ਇੰਦਰਾ ਗਾਂਧੀ ਦੀ ਪੋਤੀ ਹਾਂ, ਕੁਝ ਵਿਰੋਧੀ ਨੇਤਾਵਾਂ ਦੀ ਤਰ੍ਹਾਂ ਭਾਜਪਾ ਦਾ ਅਣਐਲਾਨੀ ਬੁਲਾਰਾ ਨਹੀਂ।

Exit mobile version